Homeਮਨੋਰੰਜਨ"ਕੌਣ ਬਣੇਗਾ ਕਰੋੜਪਤੀ" 17 'ਚ ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਦਾ...

“ਕੌਣ ਬਣੇਗਾ ਕਰੋੜਪਤੀ” 17 ‘ਚ ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਦਾ ਸ਼ਾਨਦਾਰ ਸਵਾਗਤ

ਪੰਜਾਬ: ਪੰਜਾਬ ਤੋਂ ਹਾਲੀਵੁੱਡ ਤੱਕ ਪਹੁੰਚੇ ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ, “ਕੌਣ ਬਣੇਗਾ ਕਰੋੜਪਤੀ” 17 ‘ਤੇ ਨਜ਼ਰ ਆਉਣ ਵਾਲੇ ਹਨ। ਇਸ ਪ੍ਰਸਿੱਧ ਟੀ.ਵੀ ਸ਼ੋਅ ਦਾ ਇੱਕ ਪ੍ਰੋਮੋ ਰਿਲੀਜ਼ ਹੋ ਗਿਆ ਹੈ, ਜਿਸ ਵਿੱਚ ਦਿਲਜੀਤ ਨੇ ਇੱਕ ਵਾਰ ਫਿਰ ਲੋਕਾਂ ਦੇ ਦਿਲ ਜਿੱਤ ਲਏ ਹਨ।

ਦੱਸ ਦੇਈਏ ਕਿ ਬਿਗ ਬੀ ਨੇ ਦਿਲਜੀਤ ਨੂੰ ਸਟੇਜ ‘ਤੇ ਬੁਲਾਇਆ ਇਸ ਤੋਂ ਬਾਅਦ ਦਿਲਜੀਤ ਨੇ ਐਟਰੀ ਕਰਦੇ ਹੀ ਪੈਰ ਛੂਹ ਕੇ ਬਿਗ ਬੀ ਤੋਂ ਆਸ਼ੀਰਵਾਦ ਲਿਆ। ਲੋਕ ਇਸ ਲਈ ਉਨ੍ਹਾਂ ਦੀ ਪ੍ਰਸ਼ੰਸਾ ਕਰ ਰਹੇ ਹਨ। ਦਿਲਜੀਤ ਨੇ ਸਟੇਜ ‘ਤੇ ਵੀ ਗਾਇਆ, ਅਤੇ ਅਮਿਤਾਭ ਬੱਚਨ ਨੇ ਉਨ੍ਹਾਂ ਨੂੰ ਪੰਜਾਬ ਦਾ ਪੁੱਤਰ ਕਹਿ ਕੇ ਸਵਾਗਤ ਕੀਤਾ। “ਕੌਣ ਬਣੇਗਾ ਕਰੋੜਪਤੀ” ਦਾ ਇਹ ਐਪੀਸੋਡ 31 ਅਕਤੂਬਰ, 2025 ਨੂੰ ਪ੍ਰਸਾਰਿਤ ਹੋਵੇਗਾ। ਉਹ ਆਪਣੀ ਜਿੱਤੀ ਇਨਾਮੀ ਰਾਸ਼ੀ ਪੰਜਾਬ ਦੇ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਦਾਨ ਕਰਨਗੇ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments