Homeਪੰਜਾਬਪੰਜਾਬ ’ਚ ਮੌਸਮ ਵਿਭਾਗ ਵੱਲੋਂ ਭਾਰੀ ਮੀਂਹ ਦੇ ਲਈ 27-28 ਜੁਲਾਈ ਨੂੰ...

ਪੰਜਾਬ ’ਚ ਮੌਸਮ ਵਿਭਾਗ ਵੱਲੋਂ ਭਾਰੀ ਮੀਂਹ ਦੇ ਲਈ 27-28 ਜੁਲਾਈ ਨੂੰ ਸੂਬੇ ’ਚ ਜਾਰੀ ਕੀਤਾ ਯੈਲੋ ਅਲਰਟ

ਚੰਡੀਗੜ੍ਹ : ਪੰਜਾਬ ਦੇ ਵਿੱਚ ਪਿਛਲੇ ਕਈ ਦਿਨਾਂ ਤੋਂ ਮੌਸਮ ਦੇ ਵਿੱਚ ਕਾਫੀ ਜਿਆਦਾ ਸਰਗਰਮਤਾ ਨਜ਼ਰ ਆਈ ਹੈ ਜਿਸ ਦੇ ਚਲਦੇ ਆ ਪੱਛਮੀ ਗੜਬੜੀ ਦੇ ਕਰਕੇ ਕਈ ਇਲਾਕਿਆਂ ਦੇ ਵਿੱਚ ਭਾਰੀ ਮੀਂਹ ਪਿਆ ’ਤੇ ਕਈਆਂ ਇਲਾਕਿਆਂ ਵਿੱਚ ਕਾਫ਼ੀ ਜ਼ਿਆਦਾ ਹੜ ਵੀ ਆਏ ਹਨ, ਹਿਮਾਚਲ ਦੀ ਗੱਲ ਕਰੀਏ ਤਾਂ ਉੱਥੇ ਹੁਣ ਤੱਕ ਬਹੁਤ ਜ਼ਿਆਦਾ ਨੁਕਸਾਨ ਹੋ ਚੁੱਕਿਆ ਹੈ ਜੇਕਰ ਅੱਜ ਪੰਜਾਬ ਦੇ ਮੌਸਮ ਅਪਡੇਟ ਦੀ ਗੱਲ ਕਰੀਏ ਤਾਂ ਅੱਜ ਪੰਜਾਬ ਦੇ ਵਿੱਚ ਮੌਸਮ ਆਮ ਵਾਂਗ ਰਹੇਗਾ ਅਤੇ ਅਗਲੇ 48 ਘੰਟਿਆਂ ਦੇ ਵਿੱਚ ਕੋਈ ਖਾਸ ਅਲਰਟ ਜਾਰੀ ਨਹੀਂ ਕੀਤਾ ਗਿਆ।

ਹਾਲਾਂਕਿ, 27 ਜੁਲਾਈ ਤੋਂ ਮੌਸਮ ਵਿੱਚ ਬਦਲਾਅ ਦੀ ਸੰਭਾਵਨਾ ਹੈ, ਜਿਸ ਨਾਲ ਮਾਨਸੂਨ ਕਮਜ਼ੋਰ ਪੈ ਸਕਦਾ ਹੈ। ਬੀਤੀ ਸ਼ਾਮ ਕੁਝ ਜ਼ਿਲ੍ਹਿਆਂ ਵਿੱਚ ਹਲਕੇ ਮੀਂਹ ਦੇ ਬਾਵਜੂਦ ਸੂਬੇ ਦੇ ਤਾਪਮਾਨ ਵਿੱਚ 1.5 ਡਿਗਰੀ ਦਾ ਵਾਧਾ ਦਰਜ ਕੀਤਾ ਗਿਆ ਹੈ।

ਮੌਜੂਦਾ ਤਾਪਮਾਨ ਅਤੇ ਮੀਂਹ ਦੀ ਸਥਿਤੀ

ਮੌਸਮ ਵਿਗਿਆਨ ਕੇਂਦਰ ਅਨੁਸਾਰ, ਪੰਜਾਬ ਦਾ ਤਾਪਮਾਨ ਆਮ ਦੇ ਨੇੜੇ ਬਣਿਆ ਹੋਇਆ ਹੈ। ਸਮਰਾਲਾ ਵਿੱਚ ਸਭ ਤੋਂ ਵੱਧ ਤਾਪਮਾਨ 37.3 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਹੋਰ ਪ੍ਰਮੁੱਖ ਸ਼ਹਿਰਾਂ ਵਿੱਚ ਤਾਪਮਾਨ ਇਸ ਪ੍ਰਕਾਰ ਰਿਹਾ: ਅੰਮ੍ਰਿਤਸਰ 32.6 ਡਿਗਰੀ, ਲੁਧਿਆਣਾ 34.2 ਡਿਗਰੀ, ਪਟਿਆਲਾ 36.2 ਡਿਗਰੀ, ਬਠਿੰਡਾ 36.5 ਡਿਗਰੀ, ਫਰੀਦਕੋਟ 34.5 ਡਿਗਰੀ, ਮੋਹਾਲੀ 34.8 ਡਿਗਰੀ ਅਤੇ ਹੁਸ਼ਿਆਰਪੁਰ 33.7 ਡਿਗਰੀ।

ਮੌਸਮ ਵਿਭਾਗ ਨੇ ਅੱਜ ਅਤੇ ਸ਼ਨੀਵਾਰ ਲਈ ਕੋਈ ਅਲਰਟ ਜਾਰੀ ਨਹੀਂ ਕੀਤਾ ਹੈ। ਸੂਬੇ ਵਿੱਚ ਅਗਲੇ ਦੋ ਦਿਨਾਂ ਤੱਕ ਸਥਿਤੀ ਆਮ ਰਹੇਗੀ, ਅਤੇ ਕੁਝ ਥਾਵਾਂ ‘ਤੇ ਹਲਕਾ ਮੀਂਹ ਪੈਣ ਦੀ ਸੰਭਾਵਨਾ ਹੈ। ਹਾਲਾਂਕਿ, 27 ਜੁਲਾਈ ਤੋਂ ਮੀਂਹ ਦਾ ਇੱਕ ਨਵਾਂ ਪੜਾਅ ਸ਼ੁਰੂ ਹੋਵੇਗਾ, ਅਤੇ 27-28 ਜੁਲਾਈ ਲਈ ਸੂਬੇ ਵਿੱਚ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ।

27 ਜੁਲਾਈ: ਪਠਾਨਕੋਟ, ਹੁਸ਼ਿਆਰਪੁਰ, ਨਵਾਂਸ਼ਹਿਰ ਅਤੇ ਰੂਪਨਗਰ ਵਿੱਚ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਇਹ ਖਾਸ ਤੌਰ ‘ਤੇ ਹਿਮਾਚਲ ਪ੍ਰਦੇਸ਼ ਨਾਲ ਲੱਗਦੇ ਜ਼ਿਲ੍ਹਿਆਂ ਲਈ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments