HomeBusinessਪੰਜਾਬ GST ਸੰਗ੍ਰਹਿ 'ਚ 11.84% ਵਧਿਆ, SGST ਨਕਦ ਉਗਰਾਹੀ 'ਚ ਮੋਹਰੀ

ਪੰਜਾਬ GST ਸੰਗ੍ਰਹਿ ‘ਚ 11.84% ਵਧਿਆ, SGST ਨਕਦ ਉਗਰਾਹੀ ‘ਚ ਮੋਹਰੀ

ਚੰਡੀਗੜ੍ਹ: ਪੰਜਾਬ ਦੇ ਜੀਐਸਟੀ ਮਾਲੀਏ ਵਿੱਚ ਅਗਸਤ 2026 ਦੌਰਾਨ ਮਜ਼ਬੂਤ ਵਾਧਾ ਦਰਜ ਕੀਤਾ ਗਿਆ ਹੈ। ਵਿੱਤ, ਯੋਜਨਾ, ਆਬਕਾਰੀ ਅਤੇ ਕਰ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਜਾਰੀ ਕੀਤੇ ਗਏ ਬਿਆਨ ਮੁਤਾਬਕ ਸੂਬੇ ਨੇ ਅਗਸਤ ਮਹੀਨੇ ਵਿੱਚ 11.84 ਫੀਸਦੀ ਦਾ ਸਾਲ-ਦਰ-ਸਾਲ ਵਾਧਾ ਦਰਜ ਕੀਤਾ ਹੈ। ਇਸ ਦੇ ਨਾਲ ਹੀ ਪੰਜਾਬ ਨੇ ਸਟੇਟ ਜੀਐਸਟੀ (ਐਸਜੀਐਸਟੀ) ਦੀ ਨਕਦ ਉਗਰਾਹੀ ਵਿੱਚ 18.77 ਫੀਸਦੀ ਵਾਧੇ ਨਾਲ ਪ੍ਰਮੁੱਖ ਸੂਬਿਆਂ ਵਿੱਚ ਸਭ ਤੋਂ ਵੱਧ ਵਾਧਾ ਦਰਜ ਕਰਨ ਦਾ ਦਾਅਵਾ ਕੀਤਾ ਹੈ।

ਹਰਪਾਲ ਸਿੰਘ ਚੀਮਾ ਅਨੁਸਾਰ ਪੰਜਾਬ ਨੇ ਅਗਸਤ 2026 ਵਿੱਚ 2,406.33 ਕਰੋੜ ਰੁਪਏ ਦਾ ਸ਼ੁੱਧ ਜੀਐਸਟੀ ਮਾਲੀਆ ਇਕੱਠਾ ਕੀਤਾ। ਪਿਛਲੇ ਸਾਲ ਅਗਸਤ 2025 ਵਿੱਚ ਇਹ ਰਕਮ 2,151.63 ਕਰੋੜ ਰੁਪਏ ਸੀ। ਇਸ ਤਰ੍ਹਾਂ ਇੱਕ ਸਾਲ ਵਿੱਚ ਜੀਐਸਟੀ ਮਾਲੀਏ ਵਿੱਚ 254.70 ਕਰੋੜ ਰੁਪਏ ਦਾ ਵਾਧਾ ਹੋਇਆ ਹੈ।

ਮੰਤਰੀ ਨੇ ਐਸਜੀਐਸਟੀ ਨਕਦ ਉਗਰਾਹੀ ਨੂੰ ਵੀ ਸੂਬੇ ਦੀ ਵਿੱਤੀ ਕਾਰਗੁਜ਼ਾਰੀ ਦਾ ਮਹੱਤਵਪੂਰਨ ਸੰਕੇਤ ਦੱਸਿਆ। ਉਨ੍ਹਾਂ ਮੁਤਾਬਕ ਅਗਸਤ 2025 ਵਿੱਚ ਐਸਜੀਐਸਟੀ ਦੀ ਨਕਦ ਉਗਰਾਹੀ 750.37 ਕਰੋੜ ਰੁਪਏ ਸੀ, ਜੋ ਅਗਸਤ 2026 ਵਿੱਚ ਵਧ ਕੇ 891.24 ਕਰੋੜ ਰੁਪਏ ਹੋ ਗਈ। ਇਸ ਵਿੱਚ 140.87 ਕਰੋੜ ਰੁਪਏ, ਯਾਨੀ 18.77 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ।

ਚੀਮਾ ਨੇ ਕਿਹਾ ਕਿ ਸਰਕਾਰ ਵੱਲੋਂ ਕਾਰੋਬਾਰ ਨੂੰ ਸੁਖਾਲਾ ਬਣਾਉਣ ਅਤੇ ਕਰ ਪ੍ਰਣਾਲੀ ਵਿੱਚ ਕਾਨੂੰਨ ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਉਣ ਵਿਚਕਾਰ ਸੰਤੁਲਨ ਬਣਾਇਆ ਜਾ ਰਿਹਾ ਹੈ। ਉਨ੍ਹਾਂ ਨੇ ਇਸ ਵਾਧੇ ਦਾ ਸਿਹਰਾ ਇਮਾਨਦਾਰ ਕਰਦਾਤਾਵਾਂ ਦੇ ਸਹਿਯੋਗ ਅਤੇ ਵਿਭਾਗ ਵੱਲੋਂ ਕੀਤੀ ਜਾ ਰਹੀ ਇਨਫੋਰਸਮੈਂਟ ਕਾਰਵਾਈ ਨੂੰ ਦਿੱਤਾ।

ਵਿੱਤ ਮੰਤਰੀ ਨੇ ਜੀਐਸਟੀ ਧੋਖਾਧੜੀ ਕਰਨ ਵਾਲਿਆਂ ਨੂੰ ਵੀ ਸਖ਼ਤ ਚੇਤਾਵਨੀ ਦਿੱਤੀ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਫਰਜ਼ੀ ਜੀਐਸਟੀ ਨੈੱਟਵਰਕਾਂ ਦੀ ਪਛਾਣ ਕਰਕੇ ਉਨ੍ਹਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਦਾ ਕਹਿਣਾ ਹੈ ਕਿ ਕਰ ਚੋਰੀ ਅਤੇ ਫਰਜ਼ੀ ਬਿਲਿੰਗ ਵਰਗੀਆਂ ਗਤੀਵਿਧੀਆਂ ਨੂੰ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

ਇਸ ਤੋਂ ਇਲਾਵਾ ਅਪ੍ਰੈਲ ਤੋਂ ਅਗਸਤ 2026 ਦੇ ਸਮੇਂ ਦੌਰਾਨ ਪੰਜਾਬ ਦੇ ਕੁੱਲ ਜੀਐਸਟੀ ਮਾਲੀਏ ਵਿੱਚ ਵੀ ਵਾਧਾ ਦਰਜ ਹੋਇਆ ਹੈ। ਜਾਰੀ ਕੀਤੇ ਅੰਕੜਿਆਂ ਮੁਤਾਬਕ ਇਸ ਮਿਆਦ ਵਿੱਚ ਕੁੱਲ ਜੀਐਸਟੀ ਮਾਲੀਆ 17 ਫੀਸਦੀ ਵਧ ਕੇ 12,861 ਕਰੋੜ ਰੁਪਏ ਹੋ ਗਿਆ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments