HomeBusinessਵੀਡੀਓਕੋਨ ਦੇ ਸਾਬਕਾ ਪ੍ਰਮੋਟਰ ਵੇਣੂਗੋਪਾਲ ਧੂਤ ਨੂੰ ਦੀਵਾਲੀਆ ਐਲਾਨਿਆ

ਵੀਡੀਓਕੋਨ ਦੇ ਸਾਬਕਾ ਪ੍ਰਮੋਟਰ ਵੇਣੂਗੋਪਾਲ ਧੂਤ ਨੂੰ ਦੀਵਾਲੀਆ ਐਲਾਨਿਆ

ਨਵੀਂ ਦਿੱਲੀ: ਨੈਸ਼ਨਲ ਕੰਪਨੀ ਲਾਅ ਟ੍ਰਿਬਿਊਨਲ (NCLT) ਦੀ ਮੁੰਬਈ ਬੈਂਚ ਨੇ ਵੀਡੀਓਕੋਨ ਇੰਡਸਟਰੀਜ਼ ਦੇ ਸਾਬਕਾ ਪ੍ਰਮੋਟਰ ਅਤੇ ਨਿਰਦੇਸ਼ਕ ਵੇਣੂਗੋਪਾਲ ਨੰਦਲਾਲ ਧੂਤ ਨੂੰ ਦੀਵਾਲੀਆ ਐਲਾਨ ਦਿੱਤਾ ਹੈ। ਟ੍ਰਿਬਿਊਨਲ ਨੇ ਇਹ ਹੁਕਮ ਸਟੇਟ ਬੈਂਕ ਆਫ਼ ਇੰਡੀਆ (SBI) ਵੱਲੋਂ ਦਾਇਰ ਪਟੀਸ਼ਨ ’ਤੇ ਸੁਣਵਾਈ ਕਰਦਿਆਂ ਜਾਰੀ ਕੀਤਾ। ਇਹ ਕਾਰਵਾਈ ਵੀਡੀਓਕੋਨ ਨਾਲ ਜੁੜੇ ਕਰਜ਼ੇ ਦੀ ਅਦਾਇਗੀ ਨਾ ਹੋਣ ਦੇ ਮਾਮਲੇ ਵਿੱਚ ਕੀਤੀ ਗਈ ਹੈ।

ਜਾਣਕਾਰੀ ਅਨੁਸਾਰ, ਧੂਤ ਵਿਰੁੱਧ ਇਹ ਕਦਮ ਨਿੱਜੀ ਇਨਸੋਲਵੈਂਸੀ ਰੈਜ਼ੋਲੂਸ਼ਨ ਪ੍ਰਕਿਰਿਆ ਅਤੇ ਮੁੜ ਅਦਾਇਗੀ ਯੋਜਨਾ ਦੇ ਅਸਫਲ ਰਹਿਣ ਤੋਂ ਬਾਅਦ ਚੁੱਕਿਆ ਗਿਆ। ਵਿਨੈ ਗੋਇਲ ਅਤੇ ਚਰਨਜੀਤ ਸਿੰਘ ਗੁਲਾਟੀ ਦੀ ਬੈਂਚ ਨੇ 5 ਨਵੰਬਰ ਨੂੰ ਇਨਸੋਲਵੈਂਸੀ ਐਂਡ ਬੈਂਕਰਪਸੀ ਕੋਡ (IBC) ਤਹਿਤ ਦੀਵਾਲੀਆਪਨ ਦਾ ਹੁਕਮ ਪਾਸ ਕੀਤਾ।

NCLT ਨੇ ਆਪਣੇ ਹੁਕਮ ਵਿੱਚ ਨੋਟ ਕੀਤਾ ਕਿ SBI ਨੇ ਧੂਤ ਵਿਰੁੱਧ ਕਾਰਵਾਈ ਇਸ ਲਈ ਸ਼ੁਰੂ ਕੀਤੀ ਸੀ ਕਿਉਂਕਿ ਉਹ ਵੀਡੀਓਕੋਨ ਇੰਡਸਟਰੀਜ਼ ਲਿਮਟਿਡ (VIL) ਵੱਲੋਂ ਬੈਂਕ ਤੋਂ ਲਈਆਂ ਗਈਆਂ ਕ੍ਰੈਡਿਟ ਸਹੂਲਤਾਂ ਲਈ ਨਿੱਜੀ ਗਾਰੰਟਰ ਸਨ। ਬੈਂਕ ਦੀ ਪਟੀਸ਼ਨ ਵਿੱਚ ਕਰਜ਼ੇ ਦੀ ਅਦਾਇਗੀ ਨਾ ਹੋਣ ਦਾ ਮਾਮਲਾ ਉਠਾਇਆ ਗਿਆ ਸੀ।

ਖ਼ਬਰ ਅਨੁਸਾਰ, ਵੀਡੀਓਕੋਨ ਸਮੂਹ ਨਾਲ ਜੁੜੇ ਇਸ ਮਾਮਲੇ ਵਿੱਚ ਲਗਭਗ 12,668 ਕਰੋੜ ਰੁਪਏ ਦੇ ਕਰਜ਼ੇ ਦੇ ਡਿਫਾਲਟ ਦਾ ਜ਼ਿਕਰ ਹੈ। ਨਿੱਜੀ ਗਾਰੰਟਰ ਵਜੋਂ ਧੂਤ ਦੀ ਜ਼ਿੰਮੇਵਾਰੀ ਨੂੰ ਆਧਾਰ ਬਣਾਉਂਦਿਆਂ SBI ਨੇ ਟ੍ਰਿਬਿਊਨਲ ਦਾ ਰੁਖ ਕੀਤਾ ਸੀ। NCLT ਦੇ ਇਸ ਹੁਕਮ ਨਾਲ ਧੂਤ ਵਿਰੁੱਧ ਨਿੱਜੀ ਦੀਵਾਲੀਆਪਨ ਦੀ ਕਾਰਵਾਈ ਅੱਗੇ ਵਧੇਗੀ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments