Homeਦੇਸ਼ਪ੍ਰਧਾਨ ਮੰਤਰੀ ਮੋਦੀ ਅੱਜ ਗੁਜਰਾਤ ਦਾ ਕਰਨਗੇ ਦੌਰਾ

ਪ੍ਰਧਾਨ ਮੰਤਰੀ ਮੋਦੀ ਅੱਜ ਗੁਜਰਾਤ ਦਾ ਕਰਨਗੇ ਦੌਰਾ

ਗੁਜਰਾਤ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਆਪਣੇ ਗ੍ਰਹਿ ਰਾਜ ਗੁਜਰਾਤ ਦੇ ਮਹੱਤਵਪੂਰਨ ਦੌਰੇ ‘ਤੇ ਹਨ। ਤੁਹਾਨੂੰ ਦੱਸ ਦੇਈਏ ਕਿ ਇਸ ਮੌਕੇ ‘ਤੇ ਉਹ ਸਮੁੰਦਰ ਤੋਂ ਖੁਸ਼ਹਾਲੀ ਪ੍ਰੋਗਰਾਮ ਵਿੱਚ ਹਿੱਸਾ ਲੈਣਗੇ ਅਤੇ ਦੇਸ਼ ਭਰ ਵਿੱਚ ਬੰਦਰਗਾਹਾਂ ਅਤੇ ਸਮੁੰਦਰੀ ਖੇਤਰ ਨਾਲ ਜੁੜੀਆਂ ਲਗਭਗ 34,200 ਕਰੋੜ ਰੁਪਏ ਦੀਆਂ ਵਿਕਾਸ ਯੋਜਨਾਵਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਰੱਖਣਗੇ। ਪੀ.ਐਮ. ਮੋਦੀ ਦਾ ਇਹ ਦੌਰਾ ਭਾਰਤੀ ਜਲ ਸੈਨਾ ਅਤੇ ਸਮੁੰਦਰੀ ਵਪਾਰ ਨੂੰ ਨਵੀਂ ਦਿਸ਼ਾ ਦੇਣ ਲਈ ਅਹਿਮ ਮੰਨਿਆ ਜਾ ਰਿਹਾ ਹੈ।

ਤਹਾਨੂੰ ਦੱਸ ਦਈਏ ਕਿ ਪ੍ਰਧਾਨ ਮੰਤਰੀ ਅੱਜ ਸਵੇਰੇ ਭਾਵਨਗਰ ਦੇ ਜਵਾਹਰ ਮੈਦਾਨ ਵਿੱਚ ਇੱਕ ਵੱਡੇ ਜਨਤਕ ਇਕੱਠ ਨੂੰ ਸੰਬੋਧਨ ਕਰਨਗੇ। ਇਸ ਮੌਕੇ ’ਤੇ ਪ੍ਰਧਾਨ ਮੰਤਰੀ ਬੰਦਰਗਾਹਾਂ, ਜਹਾਜ਼ਰਾਨੀ ਅਤੇ ਜਲ ਮਾਰਗ ਮੰਤਰਾਲੇ, ਗੁਜਰਾਤ ਮੈਰੀਟਾਈਮ ਬੋਰਡ ਅਤੇ ਹੋਰ ਰਾਜ ਮੈਰੀਟਾਈਮ ਬੋਰਡਾਂ ਨਾਲ ਸਬੰਧਤ ਕਈ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣਗੇ। ਭਾਵਨਗਰ ਦੇ ਕੁਲੈਕਟਰ ਮਨੀਸ਼ ਕੁਮਾਰ ਬਾਂਸਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਇਸ ਖੇਤਰ ਨਾਲ ਸਬੰਧਤ ਇੱਕ ਨਵੀਂ ਸਮੁੰਦਰੀ ਨੀਤੀ ਵੀ ਲਾਂਚ ਕਰਨਗੇ। ਸਰਕਾਰੀ ਅਤੇ ਨਿੱਜੀ ਸੰਸਥਾਵਾਂ ਵਿਚਕਾਰ ਕਈ ਸਮਝੌਤਾ ਪੱਤਰਾਂ (ਐਮ.ਓ.ਯੂ.) ‘ਤੇ ਹਸਤਾਖਰ ਕੀਤੇ ਜਾਣਗੇ।

ਪ੍ਰਧਾਨ ਮੰਤਰੀ ਮੋਦੀ ਦੁਪਹਿਰ ਨੂੰ ਧੋਲੇਰਾ ਦਾ ਹਵਾਈ ਸਰਵੇਖਣ ਕਰਨਗੇ। ਫਿਰ ਉਹ ਇੱਕ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕਰਨਗੇ ਅਤੇ ਲੋਥਲ ਵਿਖੇ ਰਾਸ਼ਟਰੀ ਸਮੁੰਦਰੀ ਵਿਰਾਸਤ ਕੰਪਲੈਕਸ ਦਾ ਦੌਰਾ ਕਰਨਗੇ।

ਦੇਸ਼ ਵਿਆਪੀ ਪ੍ਰੋਜੈਕਟਾਂ ਦਾ ਨੀਂਹ ਪੱਥਰ

  • ਪ੍ਰਧਾਨ ਮੰਤਰੀ ਮੋਦੀ ਦੇਸ਼ ਭਰ ਵਿੱਚ ਕਈ ਬੰਦਰਗਾਹ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣਗੇ, ਜਿਸ ਵਿੱਚ ਸ਼ਾਮਲ ਹਨ:
  • ਕੋਲਕਾਤਾ ਦੇ ਸ਼ਿਆਮਾ ਪ੍ਰਸਾਦ ਮੁਖਰਜੀ ਬੰਦਰਗਾਹ ‘ਤੇ ਨਵਾਂ ਕੰਟੇਨਰ ਟਰਮੀਨਲ ਅਤੇ ਹੋਰ ਸਹੂਲਤਾਂ।
  • ਪਾਰਾਦੀਪ ਬੰਦਰਗਾਹ ‘ਤੇ ਨਵਾਂ ਕੰਟੇਨਰ ਬਰਥ, ਕਾਰਗੋ ਹੈਂਡਲਿੰਗ ਅਤੇ ਵਿਕਾਸ ਕਾਰਜ।
  • ਟੂਨਾ ਟੇਕਰਾ ਮਲਟੀ-ਕਾਰਗੋ ਟਰਮੀਨਲ।
  • ਕਾਮਰਾਜਰ ਬੰਦਰਗਾਹ, ਐਨੋਰ ‘ਤੇ ਆਧੁਨਿਕ ਅੱਗ ਬੁਝਾਊ ਸਹੂਲਤਾਂ ਅਤੇ ਸੜਕ ਸੰਪਰਕ।
  • ਚੇਨਈ ਬੰਦਰਗਾਹ ‘ਤੇ ਤੱਟਵਰਤੀ ਸੁਰੱਖਿਆ ਕਾਰਜ ਅਤੇ ਸਮੁੰਦਰੀ ਕੰਧਾਂ।
  • ਕਾਰ ਨਿਕੋਬਾਰ ਟਾਪੂ ‘ਤੇ ਸਮੁੰਦਰੀ ਕੰਧ ਨਿਰਮਾਣ।
  • ਦੀਨਦਿਆਲ ਬੰਦਰਗਾਹ, ਕਾਂਡਲਾ ਵਿਖੇ ਮਲਟੀਪਰਪਜ਼ ਕਾਰਗੋ ਬਰਥ ਅਤੇ ਹਰਾ ਬਾਇਓ-ਮੀਥੇਨੌਲ ਪਲਾਂਟ।
  • ਪਟਨਾ ਅਤੇ ਵਾਰਾਣਸੀ ਵਿੱਚ ਜਹਾਜ਼ ਮੁਰੰਮਤ ਸਹੂਲਤਾਂ।
RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments