Homeਪੰਜਾਬਖਰੜ ਸ਼ਹਿਰ ਦੇ ਖਰੜ-ਮੋਰਿੰਡਾ ਰੋਡ 'ਤੇ ਸੀਵਰੇਜ ਲਾਈਨ ਵਿਛਾਉਣ ਦਾ ਕੰਮ ਹੋਇਆ...

ਖਰੜ ਸ਼ਹਿਰ ਦੇ ਖਰੜ-ਮੋਰਿੰਡਾ ਰੋਡ ‘ਤੇ ਸੀਵਰੇਜ ਲਾਈਨ ਵਿਛਾਉਣ ਦਾ ਕੰਮ ਹੋਇਆ ਸ਼ੁਰੂ

ਖਰੜ : ਖਰੜ ਸ਼ਹਿਰ ਦੇ ਖਰੜ-ਮੋਰਿੰਡਾ ਰੋਡ ‘ਤੇ ਰਹਿਣ ਵਾਲੀ ਆਬਾਦੀ ਨੂੰ ਸੀਵਰੇਜ ਸੇਵਾਵਾਂ ਪ੍ਰਦਾਨ ਕਰਨ ਦੇ ਲਈ, ਪੰਜਾਬ ਜਲ ਸਪਲਾਈ ਅਤੇ ਸੀਵਰੇਜ ਬੋਰਡ 26 ਨਵੰਬਰ ਨੂੰ ਮੁੱਖ ਸੀਵਰੇਜ ਲਾਈਨ ਵਿਛਾਉਣ ਦਾ ਕੰਮ ਸ਼ੁਰੂ ਕੀਤਾ ਜਾ ਰਿਹਾ ਹੈ। ਇਸ ਯੋਜਨਾ ਦੇ ਤਹਿਤ, ਖਾਨਪੁਰ ਵਿੱਚ ਮੁੱਖ ਸੜਕ ‘ਤੇ ਪੁਲਿਸ ਚੌਕੀ ਤੋਂ ਉਮੈਗਾ ਸ਼ਹਿਰ ਤੱਕ ਸੀਵਰੇਜ ਲਾਈਨ ਵਿਛਾਈ ਜਾਵੇਗੀ। ਵਿਭਾਗ ਵੱਲੋਂ ਜਾਰੀ ਪ੍ਰੈਸ ਨੋਟ ਦੇ ਅਨੁਸਾਰ, ਇਹ ਕੰਮ ਰਾਸ਼ਟਰੀ ਰਾਜਮਾਰਗ ਦੇ ਨਾਲ ਲੱਗਦੀ ਸਰਵਿਸ ਰੋਡ ‘ਤੇ ਕੀਤਾ ਜਾਵੇਗਾ।

ਇਸ ਕੰਮ ਦੇ ਚੱਲਦੇ 26 ਨਵੰਬਰ 2026 ਤੋਂ 31 ਜਨਵਰੀ 2027 ਤੱਕ ਉਕਤ ਹਿੱਸੇ ਦੀ ਸਰਵਿਸ ਰੋਡ ਬੰਦ ਰਹੇਗੀ। ਜਨਤਕ ਸਹੂਲਤ ਲਈ ਢੁਕਵੀਆਂ ਥਾਵਾਂ ‘ਤੇ ਦਿਸ਼ਾ-ਨਿਰਦੇਸ਼ ਬੋਰਡ ਵੀ ਲਗਾਏ ਜਾਣਗੇ। ਵਿਭਾਗ ਨੇ ਜਨਤਾ ਨੂੰ ਅਪੀਲ ਕੀਤੀ ਹੈ ਕਿ ਉਹ ਨਿਰਮਾਣ ਕਾਰਜ ਕਾਰਨ ਹੋਣ ਵਾਲੀ ਅਸੁਵਿਧਾ ਨੂੰ ਧਿਆਨ ਵਿੱਚ ਰੱਖਦੇ ਹੋਏ ਵਿਕਲਪਕ ਰੂਟਾਂ ਦੀ ਵਰਤੋਂ ਕਰਨ ਅਤੇ ਸੜਕੀ ਸੰਕੇਤਾਂ ‘ਤੇ ਦਿੱਤੇ ਨਿਰਦੇਸ਼ਾਂ ਦੀ ਪਾਲਣਾ ਕਰਨ।

ਵਿਭਾਗ ਅਨੁਸਾਰ ਜੇਕਰ ਕਿਸੇ ਨਾਗਰਿਕ ਨੂੰ ਕੰਮ ਦੌਰਾਨ ਕੋਈ ਮੁਸ਼ਕਲ ਆਉਂਦੀ ਹੈ, ਤਾਂ ਸਬੰਧਤ ਜੂਨੀਅਰ ਇੰਜੀਨੀਅਰ ਵਿਨੇ ਕੁਮਾਰ ਨਾਲ ਫ਼ੋਨ ਨੰਬਰ 6280622778 ਅਤੇ ਉਪ-ਮੰਡਲ ਇੰਜੀਨੀਅਰ ਤਰੁਣ ਗੁਪਤਾ ਨਾਲ ਫ਼ੋਨ ਨੰਬਰ 9888607639 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments