HomeLifestyleਮਰਕਟਾਸਨ ਆਸਣ ਕਰਨ ਨਾਲ ਸਰੀਰ ਨੂੰ ਮਿਲਦੇ ਹਨ ਭਰਪੂਰ ਫਾਇਦੇ

ਮਰਕਟਾਸਨ ਆਸਣ ਕਰਨ ਨਾਲ ਸਰੀਰ ਨੂੰ ਮਿਲਦੇ ਹਨ ਭਰਪੂਰ ਫਾਇਦੇ

Life-Style : ਅਧਿਆਤਮਿਕਤਾ ਨਾਲ ਜੁੜਨ ਦਾ ਸਭ ਤੋਂ ਸਰਲ ਤਰੀਕਾ ਯੋਗ ਦੱਸਿਆ ਜਾਂਦਾ ਹੈ। ਯੋਗ ਦੀ ਸ਼ੁਰੂਆਤ ਪ੍ਰਾਚੀਨ ਭਾਰਤ ਵਿੱਚ ਹਜ਼ਾਰਾਂ ਸਾਲ ਪਹਿਲਾਂ ਹੋਈ ਸੀ। ਇਸਨੂੰ ਮਨ, ਸਰੀਰ ਅਤੇ ਆਤਮਾ ਨੂੰ ਸੰਤੁਲਿਤ ਕਰਨ ਦਾ ਸਭ ਤੋਂ ਵਧੀਆ ਤਰੀਕਾ ਦੱਸਿਆ  ਜਾਂਦਾ ਹੈ। ਅੱਜ, ਪੂਰੀ ਦੁਨੀਆ ਦੇ ਲੋਕ ਯੋਗ ਨੂੰ ਅਪਣਾ ਰਹੇ ਹਨ। ਯੋਗ ਦੀ ਸਭ ਤੋਂ ਮਹੱਤਵਪੂਰਨ ਵਿਸ਼ੇਸ਼ਤਾ ਇਹ ਹੈ ਕਿ ਇੱਕ ਆਸਣ ਦਾ ਨਿਯਮਤ ਅਭਿਆਸ ਕਰਨ ਨਾਲ ਸਰੀਰ ਨੂੰ ਕਈ ਸਾਰੇ ਲਾਭ ਮਿਲ ਸਕਦੇ ਹਨ। ਇਹਨਾਂ ਵਿੱਚੋਂ ਇੱਕ ਮਰਕਟਾਸਨ ਹੈ, ਜੋ ਸਰੀਰ ਦੇ ਲਈ ਬਹੁਤ ਹੀ ਫਾਇਦੇਮੰਦ ਦੱਸਿਆ ਜਾਦਾ ਹੈ।

ਮਰਕਟਾਸਨ ਵਿੱਚ ਸਰੀਰ ਨੂੰ ਸੱਜੇ ਅਤੇ ਖੱਬੇ ਪਾਸੇ ਮੋੜਨਾ ਦੀ ਪ੍ਰਕਿਰਿਆ ਕੀਤੀ ਜਾਦੀ ਹੈ, ਜੋ ਰੀੜ੍ਹ ਦੀ ਹੱਡੀ, ਕਮਰ, ਮੋਢਿਆਂ ਅਤੇ ਪੇਟ ਦੀਆਂ ਮਾਸਪੇਸ਼ੀਆਂ ਨੂੰ ਬਿਹਤਰ ਤਰੀਕੇ ਨਾਲ ਸਟ੍ਰੇਚ ਹੁੰਦੀ ਹੈ। ਨਾਲ ਹੀ ਇਹ ਪਿੱਠ ਦੇ ਤਣਾਅ ਨੂੰ ਘੱਟ ਕਰਨ, ਰੀੜ੍ਹ ਦੀ ਹੱਡੀ ਦੀ ਲਚਕਦਾਰ ਬਣਾਉਣ ਅਤੇ ਪਾਚਨ ਪ੍ਰਣਾਲੀ ਨੂੰ ਬਿਹਤਰ ਬਣਾਉਣ ਵਿੱਚ ਵੀ ਮਦਦ ਕਰ ਸਕਦਾ ਹੈ। ਆਓ ਜਾਣਦੇ ਹਾਂ ਕਿ ਮਰਕਟਾਸਨ ਨੂੰ ਕਿੰਨੀ ਦੇਰ ਕਰਨਾ ਚਾਹੀਦਾ, ਕਰਨ ਦਾ ਸਹੀ ਸਮਾਂ।

ਕਿੰਨੀ ਦੇਰ ਕਰਨਾ ਹੈ ਮਰਕਟਾਸਨ 

ਮਰਕਟਾਸਨ ਦਾ ਅਭਿਆਸ ਤੁਸੀਂ ਆਪਣੀ ਸਮਰੱਥਾ ਅਨੁਸਾਰ ਕਰ ਸਕਦੇ ਹੋ। ਸ਼ੁਰੂਆਤ ਵਿੱਚ  5 ਤੋਂ 8 ਵਾਰ ਸੱਜੇ ਅਤੇ ਖੱਬੇ ਕਰਵਟ ਲੈ ਕੇ ਕਰ ਸਕਦੇ ਹਨ। ਇਸ ਸਥਿਤੀ ਵਿੱਚ 10 ਤੋਂ 15 ਸਕਿੰਟ ਤੱਕ ਰਹਿਣਾ ਚਾਹੀਦਾ ਹੈ। ਨਿਯਮਤ ਅਭਿਆਸ ਕਰਨ ਨਾਲ, ਤੁਸੀਂ ਇਹ 8-12 ਵਾਰ ਕਰ ਸਕਦੇ ਹੋ ਅਤੇ ਹਰ ਪਾਸੇ 20-30 ਸਕਿੰਟ ਲਈ ਰੱਖੋ। ਕੁੱਲ 5-10 ਮਿੰਟ ਕਾਫ਼ੀ ਮੰਨੇ ਜਾਂਦੇ ਹਨ।

ਕਰਨ ਦਾ ਸਹੀ ਸਮਾਂ

ਵੈਸੇ ਤਾਂ ਮਰਕਟਾਸਨ ਕਿਸੇ ਵੀ ਸਮੇਂ ਕਰ ਸਕਦੇ ਹਨ, ਪਰ ਯੋਗਾ ਸਿਧਾਂਤਾਂ ਦੇ ਅਨੁਸਾਰ, ਇਸਨੂੰ ਸਵੇਰੇ ਦੇ ਸਮੇਂ ਕਰਨਾ ਜ਼ਿਆਦਾ ਲਾਭਦਾਇਕ ਮੰਨਿਆ ਜਾਂਦਾ ਹੈ। ਇਹ ਆਸਣ ਨੂੰ ਸਵੇਰੇ ਖਾਲੀ ਪੇਟ ਕਰਨਾ ਚਾਹੀਦਾ ਹੈ। ਇਸ ਨਾਲ ਸਰੀਰ ਵਿੱਚ ਲਚਕਤਾ ਵਧਦੀ ਹੈ ਅਤੇ ਦਿਨ ਭਰ ਸਰੀਰ ਨੂੰ ਊਰਜਾ ਮਿਲਦੀ ਹੈ। ਹਾਲਾਂਕਿ, ਜੇਕਰ ਤੁਹਾਡੇ ਕੋਲ ਸਵੇਰੇ ਸਮਾਂ ਨਹੀਂ ਹੈ, ਤਾਂ ਇਹ ਸ਼ਾਮ ਨੂੰ ਵੀ ਕੀਤਾ ਜਾ ਸਕਦਾ ਹੈ। ਇਸਦਾ ਅਭਿਆਸ ਰਾਤ ਦੇ ਖਾਣੇ ਤੋਂ 3-4 ਘੰਟੇ ਪਹਿਲਾਂ ਜਾਂ ਬਾਅਦ ਵਿੱਚ ਕਰਨਾ ਚਾਹੀਦਾ ਹੈ।

ਮਰਕਟਾਸਨ ਕਰਨ ਦਾ ਸਹੀ ਤਰੀਕਾ

ਪਹਿਲਾਂ, ਆਪਣੀ ਪਿੱਠ ਦੇ ਭਾਰ ਸਿੱਧੇ ਲੇਟ ਜਾਓ। ਹੁਣ, ਦੋਵੇਂ ਬਾਹਾਂ ਨੂੰ ਆਪਣੇ ਮੋਢਿਆਂ ਦੇ ਨਾਲ ਇੱਕ ਲਾਈਨ ਵਿੱਚ ਫੈਲਾ ਕੇ ਰੱਖੋਂ ਤਾਂ ਕਿ ਸਰੀਰ ਇੱਕ ਟੀ-ਆਕਾਰ ਵਰਗਾ ਦਿਖਾਈ ਦੇਵੇ। ਹਥੇਲੀਆਂ ਉੱਪਰ ਜਾਂ ਨੀਚੇ ਦੋਵੇ ਪਾਸੇ ਰੱਖ ਸਕਦੇ ਹੋ। ਹੁਣ, ਦੋਵੇਂ ਗੋਡਿਆਂ ਨੂੰ ਮੋੜੋ ਅਤੇ ਆਪਣੀਆਂ ਅੱਡੀਆਂ ਨੂੰ ਆਪਣੇ ਕੁੱਲ੍ਹੇ ਦੇ ਨੇੜੇ ਲਿਆਓ। ਦੋਵੇਂ ਗੋਡੇ ਅਤੇ ਪੈਰ ਇਕੱਠੇ ਰਹਿਣੇ ਚਾਹੀਦੇ ਹਨ। ਇੱਕ ਡੂੰਘਾ ਸਾਹ ਲਓ, ਅਤੇ ਫਿਰ, ਸਾਹ ਛੱਡਦੇ ਹੋਏ, ਹੌਲੀ-ਹੌਲੀ ਦੋਵੇਂ ਗੋਡਿਆਂ ਨੂੰ ਸੱਜੇ ਪਾਸੇ ਜ਼ਮੀਨ ਵੱਲ ਲੈ ਜਾਓ। ਮੋਢੇ ਜ਼ਮੀਨ ਤੋਂ ਉੱਪਰ ਨਹੀਂ ਉੱਠਣੇ ਚਾਹੀਦੇ। ਹੌਲੀ-ਹੌਲੀ ਗਰਦਨ ਨੂੰ ਖੱਬੇ ਪਾਸੇ ਮੋੜੋ। ਇਸ ਸਥਿਤੀ ਵਿੱਚ 10-30 ਸਕਿੰਟਾਂ ਲਈ ਰਹੋ, ਆਮ ਵਾਂਗ ਸਾਹ ਲੈਂਦੇ ਰਹੋ। ਹੁਣ, ਸਾਹ ਅੰਦਰ ਖਿੱਚੋ ਅਤੇ ਆਪਣੇ ਗੋਡਿਆਂ ਨੂੰ ਵਾਪਸ ਕੇਂਦਰ ਵਿੱਚ ਲਿਆਓ। ਇਸ ਪ੍ਰਕਿਰਿਆ ਨੂੰ ਦੂਜੇ ਪਾਸੇ ਦੁਹਰਾਓ। ਇਸ ਪ੍ਰਕਿਰਿਆ ਨੂੰ ਦੋਵਾਂ ਪਾਸਿਆਂ ‘ਤੇ ਬਰਾਬਰ ਗਿਣਤੀ ਵਿੱਚ ਨਿਯਮਤ ਅਭਿਆਸ ਕਰੋਂ।

ਇਨ੍ਹਾਂ ਗੱਲਾਂ ਦਾ ਰੱਖੋ ਧਿਆਨ:

  • ਜੇਕਰ ਪਿੱਠ ਜਾਂ ਗਰਦਨ ਵਿੱਚ ਦਰਦ ਹੈ, ਤਾਂ ਇਹ ਆਸਣ ਕਿਸੇ ਮਾਹਰ ਦੀ ਸਲਾਹ ਤੋਂ ਬਿਨਾਂ ਨਾ ਕਰੋ।
  • ਜੇਕਰ ਤੁਹਾਨੂੰ ਰੀੜ੍ਹ ਦੀ ਹੱਡੀ ਦੀ ਗੰਭੀਰ ਸੱਟ, ਸਰਜਰੀ, ਜਾਂ ਸਲਿੱਪ ਡਿਸਕ ਦੀ ਸਮੱਸਿਆ ਹੈ ਤਾਂ ਡਾਕਟਰ ਜਾਂ ਯੋਗਾ ਇੰਸਟ੍ਰਕਟਰ ਨਾਲ ਸਲਾਹ ਕਰੋ।
  • ਇਹ ਆਸਣ ਕਰਦੇ ਸਮੇਂ ਜ਼ਿਆਦਾ ਜ਼ੋਰ ਨਾ ਲਗਾਓ।
  • ਗਰਭਵਤੀ ਔਰਤਾਂ ਨੂੰ ਇਹ ਆਸਣ ਕਿਸੇ ਸਿਖਲਾਈ ਪ੍ਰਾਪਤ ਯੋਗਾ ਮਾਹਰ ਦੀ ਸਲਾਹ ਅਤੇ ਨਿਗਰਾਨੀ ਤੋਂ ਬਿਨਾਂ ਨਹੀਂ ਕਰਨਾ ਚਾਹੀਦਾ।
  • ਜੇਕਰ ਤੁਹਾਨੂੰ ਅਭਿਆਸ ਦੌਰਾਨ ਕੋਈ ਦਰਦ, ਚੱਕਰ ਆਉਣਾ, ਜਾਂ ਹੋਰ ਸਮੱਸਿਆਵਾਂ ਦਾ ਅਨੁਭਵ ਹੁੰਦਾ ਹੈ, ਤਾਂ ਆਸਣ ਨੂੰ ਤੁਰੰਤ ਬੰਦ ਕਰ ਦਿਓ।
RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments