Homeਪੰਜਾਬਧੂਰੀ 'ਚ ਨਸ਼ੀਲੀਆਂ ਗੋਲੀਆਂ ਵੇਚਣ ਦੀ ਸੂਚਨਾ 'ਤੇ ਪੁਲਿਸ ਦੀ ਕਾਰਵਾਈ...

ਧੂਰੀ ‘ਚ ਨਸ਼ੀਲੀਆਂ ਗੋਲੀਆਂ ਵੇਚਣ ਦੀ ਸੂਚਨਾ ‘ਤੇ ਪੁਲਿਸ ਦੀ ਕਾਰਵਾਈ…

ਧੂਰੀ: ਥਾਣਾ ਸਿਟੀ ਧੂਰੀ ਪੁਲਿਸ ਨੇ ਨਸ਼ੀਲੀਆਂ ਗੋਲੀਆਂ ਦੀ ਕਥਿਤ ਤੌਰ ’ਤੇ ਵਿਕਰੀ ਨਾਲ ਜੁੜੇ ਮਾਮਲੇ ਵਿੱਚ ਚਾਰ ਵਿਅਕਤੀਆਂ ਖ਼ਿਲਾਫ਼ NDPS ਐਕਟ ਤਹਿਤ ਮਾਮਲਾ ਦਰਜ ਕੀਤਾ ਹੈ। ਪੁਲਿਸ ਨੂੰ ਇਹ ਕਾਰਵਾਈ ਇੱਕ ਮੁਖਬਰ ਵੱਲੋਂ ਮਿਲੀ ਸੂਚਨਾ ਦੇ ਆਧਾਰ ’ਤੇ ਕੀਤੀ ਗਈ।

FIR ਮੁਤਾਬਕ ASI ਰਣਜੀਤ ਸਿੰਘ ਦੀ ਅਗਵਾਈ ਹੇਠ ਪੁਲਿਸ ਪਾਰਟੀ ਸ਼ੱਕੀ ਵਿਅਕਤੀਆਂ ਅਤੇ ਵਾਹਨਾਂ ਦੀ ਚੈਕਿੰਗ ਸਬੰਧੀ ਗਸ਼ਤ ’ਤੇ ਸੀ। ਬੀਤੇ ਦਿਨੀਂ ਸ਼ੇਰਪੁਰ ਚੱਕ ਪੁਲ ਹੇਠਾਂ ਪੁਲਿਸ ਨੂੰ ਮੁਖਬਰ ਨੇ ਸੂਚਨਾ ਦਿੱਤੀ ਕਿ ਚਾਰ ਵਿਅਕਤੀ ਧੂਰੀ ਦੇ ਬਰਨਾਲਾ ਰੇਲਵੇ ਲਾਈਨ ਨੇੜੇ ਭਾਨਾ ਰਾਮ ਭੱਠਾ ਕਲੋਨੀ ਕੋਲ ਕਥਿਤ ਤੌਰ ’ਤੇ ਨਸ਼ੀਲੀਆਂ ਗੋਲੀਆਂ ਵੇਚਣ ਲਈ ਗਾਹਕਾਂ ਦੀ ਉਡੀਕ ਕਰ ਰਹੇ ਹਨ।

ਸੂਚਨਾ ਵਿੱਚ ਪੁਲਿਸ ਨੂੰ ਚਾਰਾਂ ਵਿਅਕਤੀਆਂ ਦੇ ਨਾਂ ਅਤੇ ਉਨ੍ਹਾਂ ਦੀ ਪਛਾਣ ਨਾਲ ਸਬੰਧਤ ਵੇਰਵੇ ਵੀ ਦਿੱਤੇ ਗਏ। ਪੁਲਿਸ ਦਾ ਦਾਅਵਾ ਹੈ ਕਿ ਜੇਕਰ ਤੁਰੰਤ ਉਕਤ ਥਾਂ ’ਤੇ ਛਾਪੇਮਾਰੀ ਕੀਤੀ ਜਾਵੇ ਤਾਂ ਨਸ਼ੀਲੀਆਂ ਗੋਲੀਆਂ ਸਮੇਤ ਮੁਲਜ਼ਮਾਂ ਨੂੰ ਕਾਬੂ ਕੀਤਾ ਜਾ ਸਕਦਾ ਹੈ।

ਇਸ ਸੂਚਨਾ ਦੇ ਆਧਾਰ ’ਤੇ ਪੁਲਿਸ ਨੇ ਜਸਪ੍ਰੀਤ ਕੌਰ, ਵਿਸ਼ਵਦੀਪ ਸ਼ਰਮਾ, ਸ਼ੈਲੀ ਖਾਂ ਅਤੇ ਅਸ਼ਵਨੀ ਉਰਫ਼ ਗੰਗਾ ਖ਼ਿਲਾਫ਼ NDPS ਐਕਟ ਦੀ ਧਾਰਾ 22/61/85 ਤਹਿਤ ਮਾਮਲਾ ਦਰਜ ਕੀਤਾ ਹੈ।

FIR ਵਿੱਚ ਦਰਜ ਵੇਰਵਿਆਂ ਮੁਤਾਬਕ ਪੁਲਿਸ ਨੇ ਮਾਮਲਾ ਦਰਜ ਕਰਕੇ ਇਸ ਦੀ ਜਾਣਕਾਰੀ ਕੰਟਰੋਲ ਰੂਮ ਸੰਗਰੂਰ ਨੂੰ ਦਿੱਤੀ ਅਤੇ ਵਿਸ਼ੇਸ਼ ਰਿਪੋਰਟ ਜਾਰੀ ਕਰਨ ਦੀ ਕਾਰਵਾਈ ਵੀ ਕੀਤੀ ਗਈ। ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments