Homeਦੇਸ਼ਅਸਾਮ ਦੇ ਸਾਬਕਾ ਮੰਤਰੀ ਤੇ 4 ਵਾਰ ਦੇ ਵਿਧਾਇਕ ਸਿੱਦੀਕ ਅਹਿਮਦ ਦਾ...

ਅਸਾਮ ਦੇ ਸਾਬਕਾ ਮੰਤਰੀ ਤੇ 4 ਵਾਰ ਦੇ ਵਿਧਾਇਕ ਸਿੱਦੀਕ ਅਹਿਮਦ ਦਾ ਦੇਹਾਂਤ…

ਅਸਾਮ: ਅਸਾਮ ਦੀ ਸਿਆਸਤ ਨਾਲ ਜੁੜੀ ਇੱਕ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਸੂਬੇ ਦੇ ਸਾਬਕਾ ਮੰਤਰੀ ਅਤੇ ਸੀਨੀਅਰ ਕਾਂਗਰਸੀ ਆਗੂ ਸਿੱਦੀਕ ਅਹਿਮਦ ਦਾ ਅੱਜ ਦੇਹਾਂਤ ਹੋ ਗਿਆ। ਉਹ 63 ਸਾਲ ਦੇ ਸਨ ਅਤੇ ਲੰਬੇ ਸਮੇਂ ਤੋਂ ਕੈਂਸਰ ਨਾਲ ਜੂਝ ਰਹੇ ਸਨ।

ਜਾਣਕਾਰੀ ਮੁਤਾਬਕ ਸਿੱਦੀਕ ਅਹਿਮਦ ਨੇ ਸਵੇਰੇ ਕਰੀਬ 8 ਵਜੇ ਸ਼੍ਰੀਭੂਮਿ ਜ਼ਿਲ੍ਹੇ ਦੇ ਬਾਰੋਈਗ੍ਰਾਮ ਸਥਿਤ ਆਪਣੇ ਘਰ ਵਿੱਚ ਆਖਰੀ ਸਾਹ ਲਿਆ। ਉਹ ਕਾਫੀ ਸਮੇਂ ਤੋਂ ਇਸ ਬਿਮਾਰੀ ਦਾ ਇਲਾਜ ਕਰਵਾ ਰਹੇ ਸਨ।

ਸਿੱਦੀਕ ਅਹਿਮਦ ਦੱਖਣੀ ਕਰੀਮਗੰਜ ਤੋਂ ਚਾਰ ਵਾਰ ਕਾਂਗਰਸ ਦੇ ਵਿਧਾਇਕ ਰਹਿ ਚੁੱਕੇ ਸਨ। ਉਹ ਸਾਬਕਾ ਮੁੱਖ ਮੰਤਰੀ ਤਰੁਣ ਗੋਗੋਈ ਦੀ ਸਰਕਾਰ ਵਿੱਚ ਮੰਤਰੀ ਵੀ ਰਹੇ। ਬਾਅਦ ਵਿੱਚ ਉਨ੍ਹਾਂ ਨੇ ਮੁੱਖ ਮੰਤਰੀ ਹਿਮੰਤ ਬਿਸਵਾ ਸਰਮਾ ਦੇ ਪਹਿਲੇ ਕਾਰਜਕਾਲ ਦੌਰਾਨ ਸਰਕਾਰ ਨੂੰ ਸਮਰਥਨ ਦਿੱਤਾ ਸੀ, ਹਾਲਾਂਕਿ ਉਹ ਕਾਂਗਰਸ ਨਾਲ ਜੁੜੇ ਰਹੇ।

ਸਰਕਾਰ ਨੂੰ ਸਮਰਥਨ ਦੇਣ ਕਾਰਨ ਕਾਂਗਰਸ ਵੱਲੋਂ ਉਨ੍ਹਾਂ ਨੂੰ ਪਾਰਟੀ ਤੋਂ ਮੁਅੱਤਲ ਕਰ ਦਿੱਤਾ ਗਿਆ ਸੀ ਅਤੇ ਉਨ੍ਹਾਂ ਦੇ ਦੇਹਾਂਤ ਤੱਕ ਇਹ ਮੁਅੱਤਲੀ ਜਾਰੀ ਰਹੀ।

ਮੁੱਖ ਮੰਤਰੀ ਹਿਮੰਤ ਬਿਸਵਾ ਸਰਮਾ ਨੇ ਸਿੱਦੀਕ ਅਹਿਮਦ ਦੇ ਦੇਹਾਂਤ ‘ਤੇ ਡੂੰਘਾ ਦੁੱਖ ਪ੍ਰਗਟ ਕੀਤਾ। ਉਨ੍ਹਾਂ ਕਿਹਾ ਕਿ ਭਾਵੇਂ ਦੋਵੇਂ ਵੱਖ-ਵੱਖ ਸਿਆਸੀ ਧਿਰਾਂ ਨਾਲ ਸਬੰਧਤ ਸਨ, ਪਰ ਉਨ੍ਹਾਂ ਦਾ ਰਿਸ਼ਤਾ ਸਿਆਸਤ ਤੋਂ ਉੱਪਰ ਸੀ ਅਤੇ ਮੁਸ਼ਕਲ ਸਮੇਂ ਦੌਰਾਨ ਵੀ ਦੋਵੇਂ ਇੱਕ-ਦੂਜੇ ਦੇ ਸਾਥੀ ਰਹੇ।

ਕਾਂਗਰਸ ਦੇ ਬੁਲਾਰੇ ਬੇਦਾਬ੍ਰਤ ਬੋਰਾ ਨੇ ਵੀ ਸਿੱਦੀਕ ਅਹਿਮਦ ਦੇ ਦੇਹਾਂਤ ‘ਤੇ ਸ਼ੋਕ ਜਤਾਇਆ। ਉਨ੍ਹਾਂ ਕਿਹਾ ਕਿ ਪਾਰਟੀ ਉਨ੍ਹਾਂ ਨੂੰ ਆਪਣੇ ਸੰਗਠਨ ਦਾ ਹਿੱਸਾ ਮੰਨਦੀ ਹੈ ਅਤੇ ਉਨ੍ਹਾਂ ਨੂੰ ਪੂਰਾ ਸਨਮਾਨ ਦਿੱਤਾ ਜਾਵੇਗਾ।

ਸਿੱਦੀਕ ਅਹਿਮਦ ਆਪਣੇ ਪਿੱਛੇ ਪਤਨੀ ਅਨੀਮਾ ਬੇਗਮ, ਤਿੰਨ ਪੁੱਤਰ ਅਤੇ ਇੱਕ ਧੀ ਛੱਡ ਗਏ ਹਨ। ਉਨ੍ਹਾਂ ਦੇ ਦੇਹਾਂਤ ਨਾਲ ਪਰਿਵਾਰ ਦੇ ਨਾਲ-ਨਾਲ ਸਿਆਸੀ ਹਲਕਿਆਂ ਵਿੱਚ ਵੀ ਸੋਗ ਦੀ ਲਹਿਰ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments