Homeਖੇਡਾਂਟੀ-20 ਸੀਰੀਜ਼ ਦੇ ਲਈ ਨਿਊਜ਼ੀਲੈਂਡ ਨੇ 16 ਮੈਂਬਰੀ ਟੀਮ ਦਾ ਕੀਤਾ ਐਲਾਨ

ਟੀ-20 ਸੀਰੀਜ਼ ਦੇ ਲਈ ਨਿਊਜ਼ੀਲੈਂਡ ਨੇ 16 ਮੈਂਬਰੀ ਟੀਮ ਦਾ ਕੀਤਾ ਐਲਾਨ

Sports News : ਭਾਰਤ ਅਤੇ ਨਿਊਜ਼ੀਲੈਂਡ ਦੇ ਵਿਚਕਾਰ 22 ਅਕਤੂਬਰ ਤੋਂ ਪੰਜ ਮੈਚਾਂ ਦੀ ਟੀ-20 ਸੀਰੀਜ਼ ਸ਼ੁਰੂ ਹੋ ਰਹੀ ਹੈ। ਇਸ ਦੇ ਲਈ ਨਿਊਜ਼ੀਲੈਂਡ ਕ੍ਰਿਕਟ ਟੀਮ ਦਾ ਐਲਾਨ ਕਰ ਦਿੱਤਾ ਗਿਆ ਹੈ।  ਸੱਟ ਲੱਗਣ ਦੇ ਕਾਰਨ ਸਟਾਰ ਖਿਡਾਰੀ ਰਚਿਨ ਰਵਿੰਦਰ ਪੂਰੀ ਸੀਰੀਜ਼ ਤੋਂ ਬਾਹਰ ਹੋ ਗਈ ਹੈ, ਜਦੋਂ ਕਿ ਤੇਜ਼ ਗੇਂਦਬਾਜ਼ ਐਡਮ ਮਿਲਨ ਦੀ ਟੀਮ ਵਿੱਚ ਫਿਰ ਤੋਂ ਵਾਪਸੀ ਹੋਈ ਹੈ। ਇਸ ਸੀਰੀਜ਼ ਦੇ ਲਈ ਭਾਰਤੀ ਟੀਮ ਨਿਊਜ਼ੀਲੈਂਡ ਦੇ ਦੌਰੇ ’ਤੇ ਜਾਵੇਗੀ। ਇਸ ਟੀ-20 ਸੀਰੀਜ਼ ਦੇ ਲਈ ਨਿਊਜ਼ੀਲੈਂਡ ਨੇ 16 ਮੈਂਬਰੀ ਟੀਮ ਦਾ ਐਲਾਨ ਕੀਤਾ ਹੈ।

ਮਾਈਕਲ ਬ੍ਰੇਸਵੈੱਲ ਅਤੇ ਐਡਮ ਮਿਲਨ ਦੀ ਵਾਪਸੀ

ਨਿਊਜ਼ੀਲੈਂਡ ਦੀ ਇਸ 16 ਮੈਂਬਰੀ ਟੀ-20 ਟੀਮ ਵਿੱਚ ਟੀ-20 ਵਿਸ਼ਵ ਕੱਪ ਵਿੱਚ ਖੇਡਣ ਵਾਲੇ 13 ਪੁਰਾਣੇ ਖਿਡਾਰੀਆਂ ਨੂੰ ਸ਼ਾਮਲ ਕੀਤਾ ਗਿਆ ਹੈ। ਇਸ ਤੋਂ ਇਲਾਵਾ ਸਪਿਨ ਆਲਰਾਊਂਡਰ ਮਾਈਕਲ ਬ੍ਰੇਸਵੈੱਲ ਅਤੇ ਤੇਜ਼ ਗੇਂਦਬਾਜ਼ ਐਡਮ ਮਿਲਨੇ ਸੱਟ ਤੋਂ ਠੀਕ ਹੋਣ ਤੋਂ ਬਾਅਦ ਟੀਮ ਵਿੱਚ ਵਾਪਸੀ ਕਰ ਚੁੱਕੇ ਹਨ। ਇਸ ਦੌਰਾਨ ਦੂਸਰੇ ਪਾਸੇ  ਸਟਾਰ ਖਿਡਾਰੀ ਰਚਿਨ ਰਵਿੰਦਰ ਅਤੇ ਤੇਜ਼ ਗੇਂਦਬਾਜ਼ ਬੇਨ ਸੀਅਰਸ ਸੱਟ ਕਾਰਨ ਸੀਰੀਜ਼ ਵਿੱਚ ਹਿੱਸਾ ਨਹੀਂ ਲੈ ਸਕੇ। ਬੇਵੋਨ ਜੈਕਬਸ ਨੂੰ ਮਿਡਲ ਆਰਡਰ ਬੱਲੇਬਾਜ਼ੀ ਵਿਕਲਪ ਵਜੋਂ ਟੀਮ ਵਿੱਚ ਸ਼ਾਮਲ ਕੀਤਾ ਗਿਆ ਹੈ। ਉਸਨੇ ਹੁਣ ਤੱਕ 11 ਟੀ-20 ਮੈਚ ਖੇਡੇ ਹਨ ਅਤੇ ਆਪਣੇ ਆਖਰੀ ਮੈਚ ਵਿੱਚ ਬੰਗਲਾਦੇਸ਼ ਵਿਰੁੱਧ ਅਜੇਤੂ 62 ਦੌੜਾਂ ਬਣਾਈਆਂ ਸਨ।

ਲੌਕੀ ਫਰਗੂਸਨ, ਮੈਟ ਹੈਨਰੀ ਅਤੇ ਕਾਇਲ ਜੈਮੀਸਨ ਵੀ ਹਨ ਟੀਮ ਦਾ ਹਿੱਸਾ

ਤੇਜ਼ ਗੇਂਦਬਾਜ਼ ਐਡਮ ਮਿਲਨੇ ਲਗਭਗ ਇੱਕ ਸਾਲ ਬਾਅਦ ਆਪਣਾ ਪਹਿਲਾ ਟੀ-20 ਅੰਤਰਰਾਸ਼ਟਰੀ ਮੈਚ ਖੇਡੇਗਾ। ਉਸਨੂੰ ਇਸ ਪੰਜ ਮੈਚਾਂ ਦੀ ਟੀ-20 ਲੜੀ ਲਈ ਇੱਕ ਮਜ਼ਬੂਤ ​​ਤੇਜ਼ ਗੇਂਦਬਾਜ਼ੀ ਟੀਮ ਵਿੱਚ ਸ਼ਾਮਲ ਕੀਤਾ ਗਿਆ ਹੈ, ਜਿਸ ਵਿੱਚ ਲੌਕੀ ਫਰਗੂਸਨ, ਮੈਟ ਹੈਨਰੀ, ਕਾਇਲ ਜੈਮੀਸਨ, ਜੈਕਬ ਡਫੀ, ਜੈਕ ਫਾਕਸ ਅਤੇ ਨਾਥਨ ਸਮਿਥ ਵਰਗੇ ਖਿਡਾਰੀ ਵੀ ਸ਼ਾਮਲ ਹਨ। ਇਸ ਦੌਰਾਨ, ਬੇਨ ਸੀਅਰਸ ਗਿੱਟੇ ਦੀ ਸੱਟ ਕਾਰਨ ਲੜੀ ਤੋਂ ਬਾਹਰ ਹੈ। ਮਿਲਨੇ ਨੇ ਆਪਣਾ ਆਖਰੀ ਟੀ-20 ਮੈਚ ਜੁਲਾਈ 2025 ਵਿੱਚ ਦੱਖਣੀ ਅਫਰੀਕਾ ਖ਼ਿਲਾਫ਼ ਖੇਡਿਆ ਸੀ।

ਭਾਰਤ ਬਨਾਮ ਨਿਊਜ਼ੀਲੈਂਡ ਟੀ-20 ਸੀਰੀਜ਼ ਦਾ ਸ਼ਡਿਊਲ

ਭਾਰਤ ਬਨਾਮ ਨਿਊਜ਼ੀਲੈਂਡ ਟੀ-20 ਸੀਰੀਜ਼ ਦਾ ਪਹਿਲਾ ਮੈਚ 22 ਅਕਤੂਬਰ ਨੂੰ ਕ੍ਰਾਈਸਟਚਰਚ ਵਿੱਚ ਖੇਡਿਆ ਜਾਵੇਗਾ ਅਤੇ ਦੂਜਾ ਮੈਚ ਵੀ 24 ਅਕਤੂਬਰ ਨੂੰ ਇਸੇ ਮੈਦਾਨ ਵਿੱਚ ਖੇਡਿਆ ਜਾਵੇਗਾ। ਇਸ ਤੋਂ ਬਾਅਦ, ਤੀਜਾ ਮੈਚ 27 ਅਕਤੂਬਰ ਨੂੰ ਵੈਲਿੰਗਟਨ ਵਿੱਚ, ਚੌਥਾ 30 ਅਕਤੂਬਰ ਨੂੰ ਆਕਲੈਂਡ ਵਿੱਚ ਅਤੇ ਆਖਰੀ ਟੀ-20 ਮੈਚ 1 ਨਵੰਬਰ ਨੂੰ ਹੈਮਿਲਟਨ ਵਿੱਚ ਖੇਡਿਆ ਜਾਵੇਗਾ। ਟੀ-20 ਸੀਰੀਜ਼ ਖਤਮ ਹੋਣ ਤੋਂ ਬਾਅਦ, ਦੋਵਾਂ ਟੀਮਾਂ ਵਿਚਕਾਰ 5 ਮੈਚਾਂ ਦੀ ਵਨਡੇ ਸੀਰੀਜ਼ 4 ਨਵੰਬਰ ਤੋਂ ਸ਼ੁਰੂ ਹੋਵੇਗੀ।

ਭਾਰਤ ਦੇ ਖ਼ਿਲਾਫ਼ ਟੀ-20 ਸੀਰੀਜ਼ ਦੇ ਲਈ ਨਿਊਜ਼ੀਲੈਂਡ ਦੀ ਟੀਮ:

ਮਿਸ਼ੇਲ ਸੈਂਟਨਰ (ਕਪਤਾਨ), ਫਿਨ ਐਲਨ, ਮਾਈਕਲ ਬ੍ਰੇਸਵੈੱਲ, ਮਾਰਕ ਚੈਪਮੈਨ, ਡੇਵੋਨ ਕੌਨਵੇ, ਜੈਕਬ ਡਫੀ, ਲੌਕੀ ਫਰਗੂਸਨ, ਜੈਕ ਫੋਕਸ, ਮੈਟ ਹੈਨਰੀ, ਕਾਇਲ ਜੈਮੀਸਨ, ਐਡਮ ਮਿਲਨੇ, ਡੈਰਿਲ ਮਿਸ਼ੇਲ, ਗਲੇਨ ਫਿਲਿਪਸ, ਟਿਮ ਸੀਫਰਟ ਅਤੇ ਨਾਥਨ ਸਮਿਥ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments