ਜਲੰਧਰ : ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਲਗਾਤਾਰ ਉਤਰਾਅ-ਚੜ੍ਹਾਅ ਦੇਖਣ ਨੂੰ ਮਿਲ ਰਿਹਾ ਹੈ। ਜਲੰਧਰ ਸਰਾਫਾ ਐਸੋਸੀਏਸ਼ਨ ਦੇ ਅਨੁਸਾਰ, ਅੱਜ 24 ਕੈਰੇਟ ਸੋਨੇ ਦੀ ਕੀਮਤ 1,51,600 ਰੁਪਏ ਤੱਕ ਪਹੁੰਚ ਗਈ, ਜਦੋਂ ਕਿ 22 ਕੈਰੇਟ ਸੋਨੇ ਦੀ ਕੀਮਤ 1,40,990 ਰੁਪਏ ਪ੍ਰਤੀ 10 ਗ੍ਰਾਮ ਦਰਜ ਕੀਤੀ ਗਈ। ਇਸ ਦੌਰਾਨ ਬਾਜ਼ਾਰ ਵਿੱਚ ਚਾਂਦੀ ਦੀਆਂ ਕੀਮਤਾਂ 2,47,400 ਰੁਪਏ ਪ੍ਰਤੀ ਕਿਲੋਗ੍ਰਾਮ ਦਰਜ ਕੀਤੀ ਗਈ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਅੰਤਰਰਾਸ਼ਟਰੀ ਬਾਜ਼ਾਰ ਦੇ ਪ੍ਰਭਾਵ ਅਤੇ ਮੰਗ ਵਿੱਚ ਬਦਲਾਅ ਦੇ ਚੱਲਦੇ ਕੀਮਤਾਂ ਵਿੱਚ ਇਹ ਉਤਰਾਅ-ਚੜ੍ਹਾਅ ਜਾਰੀ ਹੈ।
ਕਾਮੈਕਸ ‘ਤੇ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ
ਕਾਮੈਕਸ ‘ਤੇ ਸੋਨਾ ਮਜ਼ਬੂਤੀ ਨਾਲ ਖੁੱਲ੍ਹਿਆ ਅਤੇ ਤੇਜ਼ੀ ਬਰਕਰਾਰ ਰੱਖੀ। ਸੋਨਾ 4,534 ਡਾਲਰ ਪ੍ਰਤੀ ਔਂਸ ‘ਤੇ ਖੁੱਲ੍ਹਿਆ ਜੋ ਪਿਛਲੇ ਬੰਦ ਭਾਵ 4,533.30 ਡਾਲਰ ਤੋਂ ਥੋੜ੍ਹਾ ਜ਼ਿਆਦਾ ਸੀ। ਕਾਰੋਬਾਰ ਦੌਰਾਨ ਇਸ ਵਿਚ ਲਗਭਗ 17.40 ਡਾਲਰ ਦੀ ਵਾਧਾ ਦਰਜ ਹੋਈ ਅਤੇ ਇਹ 4,550.70 ਡਾਲਰ ਪ੍ਰਤੀ ਔਂਸ ‘ਤੇ ਪਹੁੰਚ ਗਿਆ। ਜਦਕਿ ਚਾਂਦੀ ਦੇ ਵਾਇਦਾ ਭਾਵ ਵਿਚ ਨਰਮੀ ਦੇਖੀ ਗਈ। ਚਾਂਦੀ 73.17 ਡਾਲਰ ਪ੍ਰਤੀ ਔਂਸ ‘ਤੇ ਖੁੱਲ੍ਹੀ, ਜੋ ਕਿ ਇਸਦੇ ਪਿਛਲੇ ਬੰਦ ਭਾਵ 73.52 ਡਾਲਰ ਤੋਂ ਘੱਟ ਹੈ। ਕਾਰੋਬਾਰ ਦੇ ਦੌਰਾਨ ਇਸ ਵਿੱਚ 0.31 ਡਾਲਰ ਡਿੱਗ ਕੇ 73.21 ਡਾਲਰ ਪ੍ਰਤੀ ਔਂਸ ‘ਤੇ ਟਰੇਡ ਕਰਦੀ ਦਿੱਖੀ।
