Home ਪੰਜਾਬ ਭੁੱਚੋ ਮੰਡੀ ‘ਚ ਕਰੋੜਾਂ ਦੀ ਚੋਰੀ, ਸੈਮਸੰਗ ਦੇ 980 ਫੋਨ ਗਾਇਬ

ਭੁੱਚੋ ਮੰਡੀ ‘ਚ ਕਰੋੜਾਂ ਦੀ ਚੋਰੀ, ਸੈਮਸੰਗ ਦੇ 980 ਫੋਨ ਗਾਇਬ

0

ਭੁੱਚੋ ਮੰਡੀ: ਬਠਿੰਡਾ ਜ਼ਿਲ੍ਹੇ ਦੀ ਭੁੱਚੋ ਮੰਡੀ ਵਿੱਚ ਚੋਰੀ ਦੀ ਇੱਕ ਵੱਡੀ ਵਾਰਦਾਤ ਸਾਹਮਣੇ ਆਈ ਹੈ। ਕੈਂਚੀਆਂ ਰੋਡ ‘ਤੇ ਸਥਿਤ Flipkart ਦੇ ਨਵੇਂ ਖੁੱਲ੍ਹੇ ਗੋਦਾਮ ਵਿੱਚੋਂ ਕਰੀਬ 980 ਮਹਿੰਗੇ ਮੋਬਾਈਲ ਫੋਨ ਚੋਰੀ ਹੋਣ ਦਾ ਦਾਅਵਾ ਕੀਤਾ ਗਿਆ ਹੈ। ਚੋਰੀ ਹੋਏ ਮੋਬਾਈਲਾਂ ਦੀ ਕੁੱਲ ਕੀਮਤ 4 ਕਰੋੜ ਰੁਪਏ ਤੋਂ ਵੱਧ ਦੱਸੀ ਜਾ ਰਹੀ ਹੈ। ਘਟਨਾ ਤੋਂ ਬਾਅਦ ਪੁਲਸ ਅਤੇ ਫੋਰੈਂਸਿਕ ਟੀਮ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਗੋਦਾਮ ਦੇ ਮੈਨੇਜਰ ਪ੍ਰਕਾਸ਼ ਮੁਤਾਬਕ, ਉਹ ਅਤੇ ਉੱਥੇ ਕੰਮ ਕਰਨ ਵਾਲੇ ਕਰਮਚਾਰੀ ਬੀਤੀ ਰਾਤ ਕਰੀਬ ਢਾਈ ਵਜੇ ਸਾਮਾਨ ਦੀ ਡਿਲਿਵਰੀ ਲੈਣ ਗਏ ਸਨ। ਸਵੇਰੇ ਲਗਭਗ ਪੰਜ ਵਜੇ ਜਦੋਂ ਉਹ ਵਾਪਸ ਆਏ ਤਾਂ ਗੋਦਾਮ ਦੇ ਸ਼ਟਰ ਦਾ ਜਿੰਦਰਾ ਗਾਇਬ ਸੀ ਅਤੇ ਸ਼ਟਰ ਉੱਪਰ ਚੁੱਕਿਆ ਹੋਇਆ ਸੀ। ਸ਼ੱਕ ਹੋਣ ‘ਤੇ ਜਦੋਂ ਉਨ੍ਹਾਂ ਨੇ ਅੰਦਰ ਜਾ ਕੇ ਜਾਂਚ ਕੀਤੀ ਤਾਂ ਮੋਬਾਈਲ ਫੋਨ ਚੋਰੀ ਹੋਣ ਦੀ ਗੱਲ ਸਾਹਮਣੇ ਆਈ। ਮੈਨੇਜਰ ਨੇ ਦੱਸਿਆ ਕਿ ਚੋਰ ਸੈਮਸੰਗ ਕੰਪਨੀ ਦੇ ਲਗਭਗ 980 ਮੋਬਾਈਲ ਫੋਨ ਲੈ ਗਏ ਹਨ।

ਮੁੱਢਲੀ ਜਾਣਕਾਰੀ ਅਨੁਸਾਰ, ਚੋਰੀ ਹੋਏ ਹਰੇਕ ਮੋਬਾਈਲ ਦੀ ਕੀਮਤ 35 ਹਜ਼ਾਰ ਤੋਂ 45 ਹਜ਼ਾਰ ਰੁਪਏ ਦੇ ਵਿਚਕਾਰ ਦੱਸੀ ਜਾ ਰਹੀ ਹੈ। ਇਸ ਹਿਸਾਬ ਨਾਲ ਕੁੱਲ ਨੁਕਸਾਨ 4 ਕਰੋੜ ਰੁਪਏ ਤੋਂ ਵੱਧ ਹੋਣ ਦਾ ਅਨੁਮਾਨ ਹੈ। ਹਾਲਾਂਕਿ, ਅਸਲ ਨੁਕਸਾਨ ਦੀ ਪੁਸ਼ਟੀ ਜਾਂਚ ਅਤੇ ਸਟਾਕ ਦੀ ਪੜਤਾਲ ਤੋਂ ਬਾਅਦ ਹੀ ਹੋਵੇਗੀ।

ਘਟਨਾ ਦੀ ਜਾਣਕਾਰੀ ਮਿਲਣ ‘ਤੇ ਸਥਾਨਕ ਪੁਲਸ ਚੌਕੀ ਦੇ ਇੰਚਾਰਜ ਗੁਰਪ੍ਰੀਤ ਸਿੰਘ ਮੌਕੇ ‘ਤੇ ਪਹੁੰਚੇ ਅਤੇ ਉੱਚ ਅਧਿਕਾਰੀਆਂ ਨੂੰ ਸੂਚਿਤ ਕੀਤਾ। ਇਸ ਤੋਂ ਬਾਅਦ ਡੀਐੱਸਪੀ ਸਾਈਬਰ ਸਰਬਜੀਤ ਸਿੰਘ ਅਤੇ ਡੀਐੱਸਪੀ ਸੰਦੀਪ ਸਿੰਘ ਨੇ ਵੀ ਘਟਨਾ ਸਥਾਨ ਦਾ ਦੌਰਾ ਕੀਤਾ। ਮੋਬਾਈਲ ਫੋਰੈਂਸਿਕ ਲੈਬ ਦੀ ਟੀਮ ਨੇ ਵੀ ਮੌਕੇ ‘ਤੇ ਪਹੁੰਚ ਕੇ ਸਬੂਤ ਇਕੱਠੇ ਕਰਨ ਦੀ ਕਾਰਵਾਈ ਸ਼ੁਰੂ ਕੀਤੀ।

ਇਸ ਮਾਮਲੇ ਵਿੱਚ ਇੱਕ ਹੋਰ ਅਹਿਮ ਗੱਲ ਸਾਹਮਣੇ ਆਈ ਹੈ। ਮੈਨੇਜਰ ਅਨੁਸਾਰ, ਚੋਰੀ ਕਰਨ ਤੋਂ ਬਾਅਦ ਮੁਲਜ਼ਮ ਗੋਦਾਮ ਵਿੱਚ ਲੱਗੇ CCTV ਕੈਮਰਿਆਂ ਦੀ DVR ਵੀ ਆਪਣੇ ਨਾਲ ਲੈ ਗਏ। ਇਸ ਕਾਰਨ ਜਾਂਚ ਹੋਰ ਅਹਿਮ ਹੋ ਗਈ ਹੈ। ਹੁਣ ਪੁਲਸ ਵੱਲੋਂ ਮਾਮਲੇ ਦੇ ਵੱਖ-ਵੱਖ ਪਹਿਲੂਆਂ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਚੋਰਾਂ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

NO COMMENTS

LEAVE A REPLY

Please enter your comment!
Please enter your name here

Exit mobile version