ਮਿਆਂਮਾਰ: ਉੱਤਰ-ਪੂਰਬੀ ਮਿਆਂਮਾਰ ਵਿੱਚ ਬੀਤੇ ਦਿਨ ਇੱਕ ਇਮਾਰਤ ਵਿੱਚ ਹੋਏ ਧਮਾਕੇ ਵਿੱਚ 45 ਤੋਂ ਵੱਧ ਲੋਕ ਮਾਰੇ ਗਏ। ਦੱਸਿਆ ਜਾ ਰਿਹਾ ਹੈ ਕਿ ਇਮਾਰਤ ਦੀ ਵਰਤੋਂ ਮਾਈਨਿੰਗ ਗਤੀਵਿਧੀਆਂ ਲਈ ਵਿਸਫੋਟਕ ਸਮੱਗਰੀ ਸਟੋਰ ਕਰਨ ਲਈ ਕੀਤੀ ਜਾ ਰਹੀ ਸੀ। ਬਚਾਅ ਕਰਮਚਾਰੀਆਂ ਅਤੇ ਸਥਾਨਕ ਮੀਡੀਆ ਰਿਪੋਰਟਾਂ ਦੇ ਅਨੁਸਾਰ, ਨਾਮਖਮ ਕਸਬੇ ਵਿੱਚ ਸਥਿਤ ਕਾਉਂਗਟੁਪ ਪਿੰਡ ਵਿੱਚ ਦੁਪਹਿਰ ਵੇਲੇ ਹੋਏ ਧਮਾਕੇ ਵਿੱਚ ਲਗਭਗ 70 ਹੋਰ ਲੋਕ ਜ਼ਖਮੀ ਹੋ ਗਏ।
ਚੀਨੀ ਸਰਹੱਦ ਤੋਂ ਲਗਭਗ ਤਿੰਨ ਕਿਲੋਮੀਟਰ ਦੱਖਣ ਵਿੱਚ ਸਥਿਤ, ਇਹ ਖੇਤਰ ਤਾਆਂਗ ਨੈਸ਼ਨਲ ਲਿਬਰੇਸ਼ਨ ਆਰਮੀ ਦੇ ਨਿਯੰਤਰਣ ਹੇਠ ਹੈ ਇੱਕ ਨਸਲੀ ਹਥਿਆਰਬੰਦ ਸਮੂਹ ਜੋ ਇਸ ਸਮੇਂ ਮਿਆਂਮਾਰ ਦੀ ਕੇਂਦਰੀ ਸਰਕਾਰ ਨਾਲ ਟਕਰਾਅ ਵਿੱਚ ਰੁੱਝਿਆ ਹੋਇਆ ਹੈ। ਧਮਾਕੇ ਵਾਲੀ ਥਾਂ ‘ਤੇ ਪਹੁੰਚੇ ਇੱਕ ਬਚਾਅ ਕਰਮਚਾਰੀ ਨੇ ਦੱਸਿਆ ਕਿ ਬੀਤੀ ਸ਼ਾਮ ਤੱਕ, 46 ਲੋਕਾਂ ਦੀਆਂ ਲਾਸ਼ਾਂ – ਜਿਨ੍ਹਾਂ ਵਿੱਚ ਛੇ ਬੱਚੇ ਵੀ ਸ਼ਾਮਲ ਹਨ, ਨੂੰ ਅੰਤਿਮ ਸਸਕਾਰ ਲਈ ਲਿਜਾਇਆ ਗਿਆ ਹੈ।
ਸੁਰੱਖਿਆ ਕਾਰਨਾਂ ਕਰਕੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ‘ਤੇ ਬੋਲਦੇ ਹੋਏ, ਬਚਾਅ ਕਰਮਚਾਰੀ ਨੇ ਦੱਸਿਆ ਕਿ 74 ਜ਼ਖਮੀ ਵਿਅਕਤੀਆਂ ਨੂੰ ਨਾਮਖਮ ਦੇ ਇੱਕ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ ਅਤੇ ਬਚਾਅ ਕਾਰਜ ਜਾਰੀ ਹਨ। ਇੱਕ ਹੋਰ ਬਚਾਅ ਕਰਮਚਾਰੀ ਨੇ ਦੱਸਿਆ ਕਿ ਧਮਾਕੇ ਵਿੱਚ ਘੱਟੋ-ਘੱਟ 40 ਲੋਕ ਮਾਰੇ ਗਏ ਹਨ ਅਤੇ ਇਮਾਰਤ ਦੇ ਨੇੜੇ ਸਥਿਤ 100 ਤੋਂ ਵੱਧ ਘਰਾਂ ਨੂੰ ਨੁਕਸਾਨ ਪਹੁੰਚਿਆ ਹੈ।












