Home ਸੰਸਾਰ ਈਰਾਨ ਦੇ ਸ਼ਾਪਿੰਗ ਸੈਂਟਰ ’ਚ ਲੱਗੀ ਭਿਆਨਕ ਅੱਗ, 8 ਲੋਕਾਂ ਦੀ ਮੌਤ

ਈਰਾਨ ਦੇ ਸ਼ਾਪਿੰਗ ਸੈਂਟਰ ’ਚ ਲੱਗੀ ਭਿਆਨਕ ਅੱਗ, 8 ਲੋਕਾਂ ਦੀ ਮੌਤ

0

ਤਹਿਰਾਨ : ਈਰਾਨ ਦੀ ਰਾਜਧਾਨੀ ਦੇ ਨੇੜੇ ਇੱਕ ਸ਼ਾਪਿੰਗ ਸੈਂਟਰ ਵਿੱਚ ਭਿਆਨਕ ਅੱਗ ਲੱਗ ਗਈ। ਇਸ ਘਟਨਾ ਵਿੱਚ ਅੱਠ ਲੋਕਾਂ ਦੀ ਮੌਤ ਹੋ ਗਈ ਅਤੇ 36 ਜ਼ਖਮੀ ਹੋ ਗਏ। ਜਾਣਕਾਰੀ ਦੇ ਅਨੁਸਾਰ ਸਾਰੇ ਜ਼ਖਮੀਆਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ ਅਤੇ ਉਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ ਹੈ। ਇਹ ਅੱਗ ਬੀਤੇ ਦਿਨ ਤਹਿਰਾਨ ਪ੍ਰਾਂਤ ਦੇ ਅੰਦੀਸ਼ੇਹ ਸ਼ਹਿਰ ਦੇ ਅਰਘਵਨ ਸ਼ਾਪਿੰਗ ਸੈਂਟਰ ਵਿੱਚ ਲੱਗੀ ਸੀ।

ਨਾਜ਼ੁਕ ਜੰਗਬੰਦੀ ਦੇ ਦੌਰਾਨ ਲੱਗੀ ਅੱਗ

ਅੱਗ ਲੱਗਣ ਦਾ ਕਾਰਨ ਅਜੇ ਵੀ ਸਪੱਸ਼ਟ ਨਹੀਂ ਹੈ। ਟੈਲੀਵਿਜ਼ਨ ਫੁਟੇਜ ਵਿੱਚ ਅੱਗ ਬੁਝਾਊ ਅਮਲੇ ਨੂੰ ਅੱਗ ‘ਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰਦੇ ਦਿਖਾਇਆ ਗਿਆ ਹਨ, ਜਦੋਂ ਕਿ ਬਹੁ-ਮੰਜ਼ਿਲਾ ਇਮਾਰਤ ਤੋਂ ਕਾਲੇ ਧੂੰਏਂ ਦੇ ਵੱਡੇ ਗੁਬਾਰ ਉੱਠ ਰਹੇ ਸਨ, ਇਸ ਗੱਲ ਦਾ ਕੋਈ ਸੰਕੇਤ ਨਹੀਂ ਸੀ ਕਿ ਅੱਗ ਦਾ ਸਬੰਧ ਯੁੱਧ ਨਾਲ ਹੈ, ਜਿੱਥੇ ਅਮਰੀਕਾ ਨਾਲ ਲਗਭਗ ਤਿੰਨ ਹਫ਼ਤਿਆਂ ਤੋਂ ਇੱਕ ਨਾਜ਼ੁਕ ਜੰਗਬੰਦੀ ਲਾਗੂ ਹੈ।

NO COMMENTS

LEAVE A REPLY

Please enter your comment!
Please enter your name here

Exit mobile version