Homeਦੇਸ਼ਦਿੱਲੀ ਦੇ ਮੈਟਰੋ ਸਟਾਫ਼ ਕੁਆਰਟਰ ’ਚ ਲੱਗੀ ਭਿਆਨਕ ਅੱਗ, 3 ਲੋਕਾਂ ਦੀ...

ਦਿੱਲੀ ਦੇ ਮੈਟਰੋ ਸਟਾਫ਼ ਕੁਆਰਟਰ ’ਚ ਲੱਗੀ ਭਿਆਨਕ ਅੱਗ, 3 ਲੋਕਾਂ ਦੀ ਹੋਈ ਮੌਤ

ਨਵੀਂ ਦਿੱਲੀ : ਆਊਟਰ ਦਿੱਲੀ ਦੇ ਆਦਰਸ਼ ਨਗਰ ਖੇਤਰ ਵਿੱਚ ਇੱਕ ਮੈਟਰੋ ਸਟਾਫ ਕੁਆਰਟਰ ਵਿੱਚ ਅੱਗ ਲੱਗਣ ਨਾਲ ਪਤੀ, ਪਤਨੀ ਅਤੇ ਇੱਕ ਬੱਚੇ ਸਮੇਤ ਤਿੰਨ ਲੋਕਾਂ ਦੀ ਦਰਦਨਾਕ ਮੌਤ ਹੋ ਗਈ। ਅੱਗ ਦੇਰ ਰਾਤ ਘਰ ਵਿੱਚ ਰੱਖੇ ਸਮਾਨ ਦੀ ਵਜ੍ਹਾਂ ਕਰਕੇ ਲੱਗੀ, ਜਿਸ ਕਾਰਨ ਸੁੱਤੇ ਪਏ ਪਰਿਵਾਰ ਨੂੰ ਉਸ ਦੀ ਜਾਣਕਾਰੀ ਨਹੀਂ ਹੋ ਸਕੀ ਅਤੇ ਕੁਝ ਹੀ ਮਿੰਟਾਂ ਵਿੱਚ ਅੱਗ ਨੇ ਭਿਆਨਕ ਰੂਪ ਧਾਰਨ ਕਰ ਲਿਆ।

ਦੇਰ ਰਾਤ ਅੱਗ ਦੀਆਂ ਲਪਟਾਂ ਨੇ ਜਦੋਂ ਭਿਆਨਕ ਰੂਪ ਲੈ ਲਿਆ, ਤਾਂ ਗੁਆਂਢੀਆਂ ਨੇ ਤੁਰੰਤ ਫਾਇਰਫਾਈਟਰਾਂ ਨੂੰ ਸੂਚਿਤ ਕੀਤਾ। ਜਾਣਕਾਰੀ ਮਿਲਣ ਦੇ ਬਾਅਦ ਅੱਗ ਬੁਝਾਉਣ ਵਾਲੀਆਂ 5 ਗੱਡੀਆਂ ਨੇ ਅੱਗ ‘ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਅੱਗ ਬੁਝਾਉਣ ਵਾਲੇ ਕਰਮਚਾਰੀਆਂ ਦੇ ਸਾਹਮਣੇ ਚੁਣੌਤੀ ਸੀ ਕਿ ਅੱਗ ਪੰਜਵੀਂ ਮੰਜ਼ਿਲ ‘ਤੇ ਲੱਗੀ ਸੀ, ਜਿਸ ਕਾਰਨ ਵੱਧ ਸਮਾਂ ਲੱਗਿਆ। ਅੱਗ ਬੁਝਾਉਣ ਵਾਲਿਆਂ ਨੇ ਜਦ ਤੱਕ ਅੱਗ ‘ਤੇ ਕਾਬੂ ਪਾਇਆ ਅਤੇ ਅੰਦਰ ਦੇਖਿਆ ਤਾਂ ਪਰਿਵਾਰ ਦੇ ਤਿੰਨ ਮੈਂਬਰਾਂ ਦੇ ਲਾਸ਼ਾਂ ਜਲੀਆਂ ਹਾਲਤ ਵਿੱਚ ਪਈਆਂ ਸਨ।

ਪਤੀ, ਪਤਨੀ ਸਮੇਤ 10 ਸਾਲ ਦੇ ਬੱਚੇ ਦੀ ਮੌਤ

ਦਿੱਲੀ ਫਾਇਰ ਡਿਪਾਰਟਮੈਂਟ ਦੇ ਇੱਕ ਅਧਿਕਾਰੀ ਨੇ ਕਿਹਾ, ਉੱਤਰ-ਪੱਛਮੀ ਦਿੱਲੀ ਦੇ ਆਦਰਸ਼ ਨਗਰ ਵਿੱਚ ਸਥਿਤ ਦਿੱਲੀ ਮੈਟਰੋ ਰੇਲ ਨਿਗਮ (DMRC) ਦੇ ਰਿਹਾਇਸ਼ੀ ਕੰਪਲੈਕਸ ਦੀ ਇੱਕ ਇਮਾਰਤ ਵਿੱਚ ਬੀਤੀ ਦੇਰ ਰਾਤ ਅੱਗ ਲੱਗਣ ਕਾਰਨ ਇੱਕ ਜੋੜੇ ਅਤੇ ਉਨ੍ਹਾਂ ਦੀ 10 ਸਾਲ ਦੀ ਧੀ ਦੀ ਮੌਤ ਹੋ ਗਈ।

ਅਧਿਕਾਰੀ ਨੇ ਦੱਸਿਆ ਕਿ ਮ੍ਰਿਤਕਾਂ ਦੀ ਪਛਾਣ ਅਜੇ ਕੁਮਾਰ (42), ਉਨ੍ਹਾਂ ਦੀ ਪਤਨੀ ਨੀਲਮ (38) ਅਤੇ ਧੀ ਜਾਹਨਵੀ ਵਜੋਂ ਹੋਈ ਹੈ।

ਫਾਇਰ ਇੰਜਣਾਂ ਦੀ ਪੰਜ ਗੱਡੀਆਂ ਨੇ ਅੱਗ ’ਤੇ ਪਾਇਆ ਕਾਬੂ

ਉਨ੍ਹਾਂ ਕਿਹਾ ਕਿ ਡੀ.ਐਮ.ਆਰ.ਸੀ. ਕੁਆਰਟਰ ਕੰਪਲੈਕਸ ਵਿੱਚ ਇੱਕ ਇਮਾਰਤ ਦੀ ਪੰਜਵੀਂ ਮੰਜ਼ਿਲ ‘ਤੇ ਅੱਗ ਲੱਗਣ ਦੀ ਸੂਚਨਾ ਬੀਤੀ ਦੇਰ ਰਾਤ 2:39 ਵਜੇ ਇੱਕ ਕਾਲ ਰਾਹੀ ਮਿਲੀ, ਜਿਸ ਤੋਂ ਬਾਅਦ ਪੰਜ ਫਾਇਰ ਇੰਜਣਾਂ ਨੂੰ ਮੌਕੇ ‘ਤੇ ਭੇਜਿਆ ਗਿਆ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments