Home ਸੰਸਾਰ ਚੀਨ ਦੇ ਹੁਨਾਨ ਪ੍ਰਾਂਤ ‘ਚ ਵੱਡਾ ਧਮਾਕਾ , 21 ਲੋਕਾਂ ਦੀ ਮੌਤ...

ਚੀਨ ਦੇ ਹੁਨਾਨ ਪ੍ਰਾਂਤ ‘ਚ ਵੱਡਾ ਧਮਾਕਾ , 21 ਲੋਕਾਂ ਦੀ ਮੌਤ , 61 ਜ਼ਖਮੀ

0

ਬੀਜਿੰਗ: ਚੀਨ ਦੇ ਹੁਨਾਨ ਪ੍ਰਾਂਤ ਦੇ ਲਿਉਯਾਂਗ ਸ਼ਹਿਰ ਵਿੱਚ ਇੱਕ ਪਟਾਕੇ ਫੈਕਟਰੀ ਵਿੱਚ ਹੋਏ ਧਮਾਕੇ ਵਿੱਚ 21 ਲੋਕਾਂ ਦੀ ਮੌਤ ਹੋ ਗਈ ਅਤੇ 61 ਹੋਰ ਜ਼ਖਮੀ ਹੋ ਗਏ। ਚੀਨ ਦੇ ਸਰਕਾਰੀ ਮੀਡੀਆ ਨੇ ਅੱਜ ਇਹ ਜਾਣਕਾਰੀ ਦਿੱਤੀ।

ਸਰਕਾਰੀ ਸਮਾਚਾਰ ਏਜੰਸੀ ਸ਼ਿਨਹੂਆ ਦੇ ਅਨੁਸਾਰ, ਇਹ ਧਮਾਕਾ ਬੀਤੀ ਸ਼ਾਮ 5:00 ਵਜੇ ਦੇ ਕਰੀਬ ਗੁਆਂਡੂ ਟਾਊਨਸ਼ਿਪ ਵਿੱਚ ਸਥਿਤ ‘ਲਿਉਯਾਂਗ ਹੁਆਸ਼ੇਂਗ ਫਾਇਰਵਰਕਸ ਮੈਨੂਫੈਕਚਰਿੰਗ ਐਂਡ ਡਿਸਪਲੇਅ ਕੰਪਨੀ’ ਵਿੱਚ ਹੋਇਆ। ਧਮਾਕੇ ਤੋਂ ਤੁਰੰਤ ਬਾਅਦ, ਐਮਰਜੈਂਸੀ ਅਤੇ ਫਾਇਰਫਾਈਟਿੰਗ ਟੀਮਾਂ ਨੂੰ ਘਟਨਾ ਸਥਾਨ ‘ਤੇ ਭੇਜਿਆ ਗਿਆ। ਘਟਨਾ ਵਿੱਚ ਜ਼ਖਮੀ ਹੋਏ 61 ਲੋਕਾਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।

NO COMMENTS

LEAVE A REPLY

Please enter your comment!
Please enter your name here

Exit mobile version