Homeਯੂਪੀ ਖ਼ਬਰਾਂਉੱਤਰ ਪ੍ਰਦੇਸ਼ ’ਚ ਇਨਫੋਰਸਮੈਂਟ ਡਾਇਰੈਕਟੋਰੇਟ ਦੀ ਵੱਡੀ ਕਾਰਵਾਈ, 13 ਥਾਵਾਂ 'ਤੇ ਕੀਤੀ...

ਉੱਤਰ ਪ੍ਰਦੇਸ਼ ’ਚ ਇਨਫੋਰਸਮੈਂਟ ਡਾਇਰੈਕਟੋਰੇਟ ਦੀ ਵੱਡੀ ਕਾਰਵਾਈ, 13 ਥਾਵਾਂ ‘ਤੇ ਕੀਤੀ ਛਾਪੇਮਾਰੀ

ਉੱਤਰ ਪ੍ਰਦੇਸ਼ : ਉੱਤਰ ਪ੍ਰਦੇਸ਼ ਵਿੱਚ ਇੱਕ ਗੈਰ-ਕਾਨੂੰਨੀ ਘੁਸਪੈਠ ਅਤੇ ਕਥਿਤ ਅੱਤਵਾਦੀ ਫੰਡਿੰਗ ਨੈੱਟਵਰਕ ਦੇ ਵਿਰੁੱਧ ਇਨਫੋਰਸਮੈਂਟ ਡਾਇਰੈਕਟੋਰੇਟ (ED) ਨੇ ਵੱਡੀ ਕਾਰਵਾਈ ਕੀਤੀ ਹੈ। ਵੀਰਵਾਰ ਨੂੰ 13 ਥਾਵਾਂ ‘ਤੇ ਛਾਪੇਮਾਰੀ ਦੀ ਜਾਣਕਾਰੀ ਸਾਹਮਣੇ ਆਈ ਹੈ।

ਲਖਨਊ ਜ਼ੋਨਲ ਦਫ਼ਤਰ ਨੇ ਅੱਜ ਇਸ ਨੈੱਟਵਰਕ ਨਾਲ ਸਬੰਧਤ ECIR ਨੰਬਰ ECIR/LKZO/14/2024 ਦੇ ਸਬੰਧ ਵਿੱਚ ਮਨੀ ਲਾਂਡਰਿੰਗ ਰੋਕਥਾਮ ਐਕਟ (PMLA) 2002 ਦੇ ਉਪਬੰਧਾਂ ਤਹਿਤ 13 ਥਾਵਾਂ ‘ਤੇ ਤਲਾਸ਼ੀ ਚਲਾਇਆ।

ਦੱਸ ਦਈਏ ਕਿ ਇਹ ਮਾਮਲਾ ਉੱਤਰ ਪ੍ਰਦੇਸ਼ ਏ.ਟੀ.ਐਸ. ਦੁਆਰਾ ਦਰਜ ਕੀਤੀ ਗਈ, ਇੱਕ ਐਫ.ਆਈ.ਆਰ. ਤੋਂ ਪੈਦਾ ਹੋਇਆ ਹੈ। ਇਹ ਐਫਆਈਆਰ ਇੱਕ ਸੰਗਠਿਤ ਸਿੰਡੀਕੇਟ ਬਾਰੇ ਹੈ ਜੋ ਕਥਿਤ ਤੌਰ ‘ਤੇ ਰੋਹਿੰਗਿਆ ਅਤੇ ਬੰਗਲਾਦੇਸ਼ੀ ਨਾਗਰਿਕਾਂ ਦੀ ਭਾਰਤ ਵਿੱਚ ਗੈਰ-ਕਾਨੂੰਨੀ ਘੁਸਪੈਠ, ਉਨ੍ਹਾਂ ਲਈ ਜਾਅਲੀ ਭਾਰਤੀ ਪਛਾਣ ਦਸਤਾਵੇਜ਼ ਬਣਾਉਣ ਅਤੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਉਨ੍ਹਾਂ ਦੇ ਪੁਨਰਵਾਸ ਵਿੱਚ ਮਦਦ ਕਰਨ ਵਿੱਚ ਸ਼ਾਮਲ ਸੀ।

ਸ਼ੁਰੂਆਤੀ ਜਾਂਚਾਂ ਵਿੱਚ ਕਈ ਚੈਰੀਟੇਬਲ ਟਰੱਸਟਾਂ ਅਤੇ ਸੰਸਥਾਵਾਂ ਨਾਲ ਜੁੜੇ ਇੱਕ ਡੂੰਘੇ ਵਿੱਤੀ ਨੈੱਟਵਰਕ ਦਾ ਖੁਲਾਸਾ ਹੋਇਆ ਹੈ। ਜਾਣਕਾਰੀ ਦੇ ਅਨੁਸਾਰ, ਇਹ ਸੰਸਥਾਵਾਂ ਕਥਿਤ ਤੌਰ ‘ਤੇ ਭਾਰੀ ਮਾਤਰਾ ਵਿੱਚ ਵਿਦੇਸ਼ੀ ਚੰਦਾ ਪ੍ਰਾਪਤ ਕਰਦੀਆਂ ਸਨ ਅਤੇ ਨਾਜਾਇਜ਼ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਨ ਲਈ ਕਈ ਬੈਂਕ ਖਾਤਿਆਂ, ‘ਮਿਊਲ ਅਕਾਊਂਟਸ’ ਅਤੇ ਕਈ ਪੱਧਰੀ ਲੈਣ-ਦੇਣ ਰਾਹੀਂ ਉਸ ਪੈਸੇ ਨੂੰ ਹੋਰ ਥਾਵਾਂ ‘ਤੇ ਭੇਜਦੀਆਂ ਸਨ।

ਜਾਂਚ ਵਿੱਚ ਸ਼ੱਕੀ ਲਾਭਪਾਤਰੀਆਂ ਨੂੰ ਨਕਦੀ ਕਢਵਾਉਣ ਅਤੇ ਛੋਟੇ ਟ੍ਰਾਂਸਫਰ ਦੀ ਵਰਤੋਂ ਦਾ ਵੀ ਸੰਕੇਤ ਵੀ ਮਿਲਿਆ ਹੈ। ਇਸ ਮਾਮਲੇ ਵਿੱਚ ਅੱਗੇ ਦੀ ਜਾਂਚ ਜਾਰੀ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments