Homeਪੰਜਾਬਮਾਛੀਵਾੜਾ ਖੇਤਰ ’ਚ ਵਾਪਰਿਆ ਭਿਆਨਕ ਸੜਕ ਹਾਦਸਾ, 3 ਲੋਕਾਂ ਦੀ ਹੋਈ ਮੌਤ

ਮਾਛੀਵਾੜਾ ਖੇਤਰ ’ਚ ਵਾਪਰਿਆ ਭਿਆਨਕ ਸੜਕ ਹਾਦਸਾ, 3 ਲੋਕਾਂ ਦੀ ਹੋਈ ਮੌਤ

ਮਾਛੀਵਾੜਾ ਸਾਹਿਬ: ਮਾਛੀਵਾੜਾ ਖੇਤਰ ’ਚ ਦਰਦਨਾਕ ਹਾਦਸਾ ਵਾਪਰਿਆ ਹੈ, ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਉੱਤਰ ਪ੍ਰਦੇਸ਼ ਤੋਂ ਵਾਪਸ ਆ ਰਹੇ ਇੱਕ ਪਰਿਵਾਰ ਨੂੰ ਲੈ ਕੇ ਜਾ ਰਹੀ ਇੱਕ ਸਕਾਰਪੀਓ ਕਾਰ ਭਿਆਨਕ ਸੜਕ ਹਾਦਸੇ ਦਾ ਸ਼ਿਕਾਰ ਹੋ ਗਈ। ਇਸ ਹਾਦਸੇ ਵਿੱਚ ਤਿੰਨ ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦੋਂ ਕਿ ਦੋ ਹੋਰ ਗੰਭੀਰ ਜ਼ਖਮੀ ਹੋ ਗਏ।

ਮ੍ਰਿਤਕਾਂ ਦੀ ਪਛਾਣ ਸੰਤੋਖ ਸਿੰਘ ਬਾਜਵਾ (65) ਵਾਸੀ ਪਿੰਡ ਇਰਾਕ, ਹਰਜੀਤ ਸਿੰਘ (60) ਵਾਸੀ ਹਾਦੀਵਾਲ ਅਤੇ ਭੁਪਿੰਦਰ ਕੌਰ ਵਜੋਂ ਹੋਈ ਹੈ। ਉਥੇ ਹੀ ਹਾਦਸੇ ਵਿੱਚ ਆੜ੍ਹਤੀ ਮੁਕੰਦ ਸਿੰਘ ਬੈਨੀਪਾਲ ਅਤੇ ਉਨ੍ਹਾਂ ਦਾ ਭਣੇਵਾਂ ਲਾਡੀ ਸਿੰਘ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ। ਜਾਣਕਾਰੀ ਅਨੁਸਾਰ, ਮੁਕੰਦ ਸਿੰਘ ਬੈਨੀਪਾਲ ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ਵਿੱਚ ਖੇਤੀ ਕਰਦੇ ਹਨ ਅਤੇ ਉਨ੍ਹਾਂ ਦਾ ਕਾਰੋਬਾਰ ਮਾਛੀਵਾੜਾ ਵਿੱਚ ਵੀ ਹੈ। ਉਨ੍ਹਾਂ ਦੇ ਰਿਸ਼ਤੇਦਾਰ ਸੰਤੋਖ ਸਿੰਘ ਬਾਜਵਾ ਅਤੇ ਹਰਜੀਤ ਸਿੰਘ ਉਸ ਨੂੰ ਮਿਲਣ ਲਖੀਮਪੁਰ ਖੇੜੀ ਗਏ ਹੋਏ ਸਨ।

ਰਸਤੇ ਵਿੱਚ, ਸਵੇਰੇ ਕਰੀਬ 7:30 ਵਜੇ, ਜਦੋਂ ਸਾਰੇ ਲੋਕ ਇੱਕ ਸਕਾਰਪੀਓ ਵਿੱਚ ਉੱਤਰ ਪ੍ਰਦੇਸ਼ ਤੋਂ ਮਾਛੀਵਾੜਾ ਵਾਪਸ ਆ ਰਹੇ ਸਨ, ਤਾਂ ਬਰੇਲੀ ਨੇੜੇ ਨਿਰਮਾਣ ਅਧੀਨ ਹਾਈਵੇਅ ‘ਤੇ ਉਨ੍ਹਾਂ ਦੀ ਗੱਡੀ ਸਾਹਮਣੇ ਤੋਂ ਆ ਰਹੇ ਇੱਕ ਕੈਂਟਰ ਨਾਲ ਟਕਰਾ ਗਈ। ਹਾਦਸਾ ਇੰਨਾ ਭਿਆਨਕ ਸੀ ਕਿ ਸੰਤੋਖ ਸਿੰਘ ਬਾਜਵਾ, ਭੁਪਿੰਦਰ ਕੌਰ ਅਤੇ ਹਰਜੀਤ ਸਿੰਘ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦੋਂ ਕਿ ਮੁਕੁੰਦ ਸਿੰਘ ਬੈਨੀਪਾਲ ਅਤੇ ਲਾਡੀ ਸਿੰਘ ਗੰਭੀਰ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਤੁਰੰਤ ਨੇੜਲੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਬਰੇਲੀ ਦੇ ਨਵਾਬਗੰਜ ਥਾਣੇ ਨੇ ਤਿੰਨਾਂ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਪੋਸਟਮਾਰਟਮ ਤੋਂ ਬਾਅਦ, ਲਾਸ਼ਾਂ ਨੂੰ ਮਾਛੀਵਾੜਾ ਲਿਆਂਦਾ ਜਾਵੇਗਾ, ਜਿੱਥੇ ਉਨ੍ਹਾਂ ਦਾ ਅੰਤਿਮ ਸਸਕਾਰ ਕੀਤਾ ਜਾਵੇਗਾ।

ਆੜ੍ਹਤੀਆ ਅਤੇ ਸ਼ੈਲਰ ਐਸੋਸੀਏਸ਼ਨਾਂ ਨੇ ਪ੍ਰਗਟ ਕੀਤਾ ਦੁੱਖ

ਮਾਛੀਵਾੜਾ ਸੱਚਾ ਸੌਦਾ ਆੜ੍ਹਤੀਆ ਐਸੋਸੀਏਸ਼ਨ ਅਤੇ ਸ਼ੈਲਰ ਐਸੋਸੀਏਸ਼ਨ ਨੇ ਇਸ ਦੁਖਦਾਈ ਹਾਦਸੇ ‘ਤੇ ਡੂੰਘਾ ਦੁੱਖ ਪ੍ਰਗਟ ਕੀਤਾ ਹੈ। ਆੜ੍ਹਤੀਆ ਐਸੋਸੀਏਸ਼ਨ ਦੇ ਪ੍ਰਧਾਨ ਮੋਹਿਤ ਕੁੰਦਰਾ ਅਤੇ ਸਾਬਕਾ ਪ੍ਰਧਾਨ ਹਰਜਿੰਦਰ ਸਿੰਘ ਖੇੜਾ ਨੇ ਕਿਹਾ ਕਿ ਸਵਰਗੀ ਸੰਤੋਖ ਸਿੰਘ ਬਾਜਵਾ ਬਹੁਤ ਹੀ ਦਿਆਲੂ ਅਤੇ ਦੋਸਤਾਨਾ ਵਿਅਕਤੀ ਸਨ। ਉਨ੍ਹਾਂ ਦੀ ਮੌਤ ਨਾਲ ਨਾ ਸਿਰਫ਼ ਪਰਿਵਾਰ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ, ਸਗੋਂ ਪੂਰੇ ਖੇਤਰ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ। ਇਸ ਦੌਰਾਨ ਸ਼ੈਲਰ ਐਸੋਸੀਏਸ਼ਨ ਦੇ ਪ੍ਰਧਾਨ ਅਸ਼ੋਕ ਸੂਦ ਅਤੇ ਚੇਅਰਮੈਨ ਹੁਸਨ ਲਾਲ ਮਦਨ ਨੇ ਵੀ ਹਾਦਸੇ ‘ਤੇ ਡੂੰਘਾ ਦੁੱਖ ਪ੍ਰਗਟ ਕੀਤਾ। ਐਸੋਸੀਏਸ਼ਨ ਦੇ ਮੈਂਬਰਾਂ ਨੇ ਪੀੜਤ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਉਨ੍ਹਾਂ ਨੂੰ ਮਿਲਣ ਵੀ ਗਏ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments