Homeਰਾਜਸਥਾਨਰਾਜਸਥਾਨ ਦੇ ਨੈਸ਼ਨਲ ਹਾਈਵੇ 148D 'ਤੇ ਵਾਪਰਿਆ ਵੱਡਾ ਹਾਦਸਾ, 32 ਯਾਤਰੀ ਹੋਏ...

ਰਾਜਸਥਾਨ ਦੇ ਨੈਸ਼ਨਲ ਹਾਈਵੇ 148D ‘ਤੇ ਵਾਪਰਿਆ ਵੱਡਾ ਹਾਦਸਾ, 32 ਯਾਤਰੀ ਹੋਏ ਜ਼ਖ਼ਮੀ

ਰਾਜਸਥਾਨ : ਟੋਂਕ ਤੋਂ ਲੰਘਣ ਵਾਲੇ ਨੈਸ਼ਨਲ ਹਾਈਵੇ 148D ‘ਤੇ ਅੱਜ ਇੱਕ ਵੱਡਾ ਹਾਦਸਾ ਵਾਪਰਿਆ ਹੈ। ਤਾਰਨ ਪਿੰਡ ਦੇ ਕੋਲ ਯਾਤਰੀਆਂ ਨਾਲ ਭਰੀ ਰਾਜਸਥਾਨ ਰੋਡਵੇਜ਼ ਦੀ ਇੱਕ ਬੱਸ ਪਲਟ ਗਈ, ਜਿਸ ਵਿੱਚ ਲਗਭਗ 32 ਯਾਤਰੀ ਜ਼ਖ਼ਮੀ ਹੋ ਗਏ। ਹਾਦਸੇ ਤੋਂ ਬਾਅਦ ਮੌਕੇ ‘ਤੇ ਹਫੜਾ-ਦਫੜੀ ਮਚ ਗਈ ਅਤੇ ਯਾਤਰੀਆਂ ਵਿੱਚ ਚੀਕ-ਪੁਕਾਰ ਮਚ ਗਈ। ਹਾਲਾਂਕਿ, ਸਮੇਂ ਸਿਰ ਆਸ-ਪਾਸ ਦੇ ਪਿੰਡ ਵਾਸੀਆਂ ਨੇ ਘਟਨਾ ਸਥਾਨ ‘ਤੇ ਪਹੁੰਚ ਕੇ ਜ਼ਖ਼ਮੀਆਂ ਨੂੰ ਬੱਸ ਤੋਂ ਬਾਹਰ ਕੱਢਿਆ ਅਤੇ ਉਨ੍ਹਾਂ ਨੂੰ ਹਸਪਤਾਲ ਪਹੁੰਚਾਇਆ।

ਸਵਾਈ ਮਾਧੋਪੁਰ ਤੋਂ ਟੋਂਕ ਜਾ ਰਹੀ ਸੀ ਬੱਸ

ਇਹ ਬੱਸ ਸਵਾਈ ਮਾਧੋਪੁਰ ਤੋਂ ਟੋਂਕ ਜਾ ਰਹੀ ਸੀ। ਦੱਸਿਆ ਜਾ ਰਿਹ ਹੈ ਕਿ ਬੱਸ ਦੀ ਰਫ਼ਤਾਰ ਕਾਫ਼ੀ ਤੇਜ਼ ਸੀ, ਅਤੇ ਇਸੇ ਦੌਰਾਨ ਡਰਾਈਵਰ ਨੇ ਕੰਟਰੋਲ ਗੁਆ ਦਿੱਤਾ। ਬੱਸ ਇੱਕ ਡੂੰਘੇ ਟੋਏ ਵਿੱਚ ਜਾ ਡਿੱਗੀ ਅਤੇ ਪਲਟ ਗਈ। ਜਿਸ ਤਰ੍ਹਾਂ ਬੱਸ ਪਲਟੀ, ਧਮਾਕੇ ਦੀ ਆਵਾਜ਼ ਦੂਰ ਤੱਕ ਸੁਣਾਈ ਦਿੱਤੀ, ਜਿਸ ਤੋਂ ਬਾਅਦ ਤਾਰਨ ਪਿੰਡ ਦੇ ਲੋਕ ਤੁਰੰਤ ਘਟਨਾ ਸਥਾਨ ਵੱਲ ਭੱਜੇ।

ਬੱਸ ਪਲਟਦਿਆਂ ਹੀ ਸਭ ਤੋਂ ਪਹਿਲਾਂ ਮਦਦ ਲਈ ਤਾਰਨ ਪਿੰਡ ਦੇ ਲੋਕ ਹੀ ਅੱਗੇ ਆਏ। ਉਨ੍ਹਾਂ ਨੇ ਬਿਨਾਂ ਸਮਾਂ ਗੁਆਏ ਬੱਸ ਦੇ ਅੰਦਰ ਫਸੇ ਜ਼ਖ਼ਮੀ ਯਾਤਰੀਆਂ ਨੂੰ ਬਾਹਰ ਕੱਢਣਾ ਸ਼ੁਰੂ ਕੀਤਾ। ਕੁਝ ਲੋਕ ਖਿੜਕੀਆਂ ਵਿੱਚੋਂ ਅੰਦਰ ਵੜੇ, ਤਾਂ ਕੁਝ ਨੇ ਬੱਸ ਦਾ ਦਰਵਾਜ਼ਾ ਖੋਲ੍ਹ ਕੇ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਿਆ। ਪਿੰਡ ਵਾਸੀਆਂ ਨੇ ਤੁਰੰਤ ਸਥਾਨਕ ਪੁਲਿਸ ਅਤੇ ਐਂਬੂਲੈਂਸ ਨੂੰ ਫੋਨ ਕੀਤਾ, ਪਰ ਸਮੇਂ ਸਿਰ ਮਦਦ ਨਹੀਂ ਪਹੁੰਚੀ।

ਪੁਲਿਸ ਨੇ ਸ਼ੁਰੂ ਕੀਤੀ ਹਾਦਸੇ ਦੀ ਜਾਂਚ

ਮੁੱਢਲੀ ਜਾਂਚ ਵਿੱਚ ਇਹ ਸਾਹਮਣੇ ਆਇਆ ਹੈ ਕਿ ਬੱਸ ਡਰਾਈਵਰ ਦੀ ਲਾਪਰਵਾਹੀ ਅਤੇ ਹਾਈਵੇਅ ‘ਤੇ ਮੌਜੂਦ ਟੋਏ ਦੋਵੇਂ ਹੀ ਇਸ ਹਾਦਸੇ ਦਾ ਕਾਰਨ ਹੋ ਸਕਦੇ ਹਨ। ਪੁਲਿਸ ਦੀ ਜਾਂਚ ਵਿੱਚ ਹੁਣ ਇਹ ਵੀ ਦੇਖਿਆ ਜਾਵੇਗਾ ਕਿ ਕੀ ਡਰਾਈਵਰ ਨਸ਼ੇ ਦੀ ਹਾਲਤ ਵਿੱਚ ਸੀ ਜਾਂ ਉਸਨੇ ਓਵਰਟੇਕ ਕਰਨ ਦੌਰਾਨ ਕੰਟਰੋਲ ਗੁਆ ਦਿੱਤਾ। ਹਾਈਵੇਅ ‘ਤੇ ਟੋਇਆਂ ਦੀ ਸਥਿਤੀ ਨੂੰ ਲੈ ਕੇ ਵੀ ਜਾਂਚ ਕੀਤੀ ਜਾਵੇਗੀ ਤਾਂ ਜੋ ਭਵਿੱਖ ਵਿੱਚ ਅਜਿਹੇ ਹਾਦਸਿਆਂ ਨੂੰ ਰੋਕਿਆ ਜਾ ਸਕੇ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments