Homeਸੰਸਾਰਗੁਆਨਾ ’ਚ ਵਾਪਰਿਆ ਵੱਡਾ ਹਾਦਸਾ, 133 ਲੋਕਾਂ ਨੂੰ ਲੈ ਕੇ ਜਾ ਰਹੀ...

ਗੁਆਨਾ ’ਚ ਵਾਪਰਿਆ ਵੱਡਾ ਹਾਦਸਾ, 133 ਲੋਕਾਂ ਨੂੰ ਲੈ ਕੇ ਜਾ ਰਹੀ ਕਿਸ਼ਤੀ ਸਮੁੰਦਰ ’ਚ ਪਲਟੀ

ਗੁਆਨਾ : ਦੱਖਣੀ ਅਮਰੀਕੀ ਦੇਸ਼ ਗੁਆਨਾ ਤੋਂ ਇੱਕ ਦਰਦਨਾਕ ਹਾਦਸੇ ਦੀ ਖ਼ਬਰ ਸਾਹਮਣੇ ਆਈ ਹੈ। ਇਥੇ 133 ਲੋਕਾਂ ਨੂੰ ਲੈ ਜਾ ਰਹੀ ਕਿਸ਼ਤੀ/ਫੈਰੀ ਸਮੁੰਦਰ ਵਿੱਚ ਪਲਟ ਗਈ, ਜਿਸ ਤੋਂ ਬਾਅਦ ਹਾਹਾਕਾਰ ਮਚ ਗਈ ਹੈ। ਅਧਿਕਾਰੀਆਂ ਨੇ ਇਸ ਹਾਦਸੇ ਬਾਰੇ ਜਾਣਕਾਰੀ ਦਿੱਤੀ ਹੈ ਅਤੇ ਕਿਹਾ ਹੈ ਕਿ ਹੁਣ ਤੱਕ 67 ਲੋਕਾਂ ਨੂੰ ਬਚਾ ਲਿਆ ਗਿਆ ਹੈ। ਬਾਕੀ ਲੋਕਾਂ ਦੀ ਭਾਲ ਲਈ ਬਚਾਅ ਕਾਰਜ ਜਾਰੀ ਹਨ। ਹਾਲਾਂਕਿ, ਇਹ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਇਸ ਹਾਦਸੇ ਵਿੱਚ ਹੁਣ ਤੱਕ ਕਿੰਨੇ ਲੋਕਾਂ ਦੀ ਜਾਨ ਗਈ ਹੈ।

ਕਿੱਥੇ ਜਾ ਰਹੀ ਸੀ ਕਿਸ਼ਤੀ?

ਗੁਆਨਾ ਦੇ ਪ੍ਰਧਾਨ ਮੰਤਰੀ ਮਾਰਕ ਫਿਲਿਪਸ ਵੱਲੋਂ ਸਾਹਮਣੇ ਆਈ ਜਾਣਕਾਰੀ ਦੇ ਅਨੁਸਾਰ, ਜਿਹੜੀ ਕਿਸ਼ਤੀ ਪਲਟੀ ਉਸਦਾ ਨਾਮ “ਐਮਵੀ ਬਾਰੀਮਾ” ਸੀ। ਇਹ ਕਿਸ਼ਤੀ ਰਾਜਧਾਨੀ ਜਾਰਜਟਾਊਨ ਤੋਂ ਉੱਤਰੀ ਅਟਲਾਂਟਿਕ ਤੱਟ ਰਾਹੀਂ ਪੋਰਟ ਕੈਟੂਮਾ ਜਾ ਰਹੀ ਸੀ। ਇਹ ਪੋਮੇਰੂਨ ਨਦੀ ਦੇ ਨੇੜੇ ਪਲਟ ਗਈ। ਪੀਐਮ ਫਿਲਿਪਸ ਨੇ ਜਾਣਕਾਰੀ ਦਿੱਤੀ ਹੈ ਕਿ ਹਾਦਸੇ ਤੋਂ ਬਾਅਦ ਚਲਾਏ ਗਏ ਖੋਜ ਅਤੇ ਬਚਾਅ ਕਾਰਜ ਵਿੱਚ ਬਚਾਏ ਗਏ 67 ਲੋਕਾਂ ਵਿੱਚ 15 ਬੱਚੇ ਸ਼ਾਮਲ ਹਨ।

ਬਚਾਅ ਕਾਰਜ ਦੀ ਅਗਵਾਈ ਕਰ ਰਹੇ ਪੀਐਮ

ਗੁਆਨਾ ਦੇ ਮੰਤਰੀ ਜੁਆਨ ਐਡਘਿਲ ਨੇ ਫੇਸਬੁੱਕ ‘ਤੇ ਜਾਣਕਾਰੀ ਦਿੱਤੀ ਹੈ ਕਿ ਕਿਸ਼ਤੀ ਸਥਾਨਕ ਸਮੇਂ ਅਨੁਸਾਰ ਰਾਤ 11:01 ਵਜੇ ਪਲਟ ਗਈ। ਖ਼ਬਰ ਮਿਲਣ ‘ਤੇ, ਸਰਕਾਰੀ ਅਤੇ ਨਿੱਜੀ ਕਿਸ਼ਤੀਆਂ ਦੀ ਵਰਤੋਂ ਕਰਕੇ ਘਟਨਾ ਸਥਾਨ ‘ਤੇ ਖੋਜ ਅਤੇ ਬਚਾਅ ਕਾਰਜ ਸ਼ੁਰੂ ਕੀਤਾ ਗਿਆ। ਅਧਿਕਾਰੀਆਂ ਨੇ ਉਮੀਦ ਪ੍ਰਗਟਾਈ ਕਿ ਹੋਰ ਯਾਤਰੀਆਂ ਨੂੰ ਸੁਰੱਖਿਅਤ ਬਚਾਇਆ ਜਾਵੇਗਾ। ਪ੍ਰਧਾਨ ਮੰਤਰੀ ਮਾਰਕ ਫਿਲਿਪਸ ਸਰਕਾਰ ਵੱਲੋਂ ਬਚਾਅ ਅਤੇ ਰਾਹਤ ਕਾਰਜਾਂ ਦੀ ਨਿਗਰਾਨੀ ਕਰ ਰਹੇ ਹਨ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments