ਲੁਧਿਆਣਾ : ਲੁਧਿਆਣਾ ਨਗਰ ਨਿਗਮ ਦੀ ਫਾਇਨੈਂਸ ਐਂਡ ਕੰਟਰੈਕਟ ਕਮੇਟੀ (F&CC) ਦੇ 2 ਮੈਂਬਰਾਂ ਦੀ ਚੋਣ ਦੇ ਨਤੀਜਿਆਂ ਦਾ ਐਲਾਨ ਕਰ ਦਿੱਤਾ ਗਿਆ ਹੈ। ਯਾਨੀ F&CC ਦੇ ਦੋਵੇਂ ਮੈਂਬਰਾਂ ਦੀ ਚੋਣ ਹੋ ਗਈ ਹੈ। ਇਸ ਦੌਰਾਨ ਆਮ ਆਦਮੀ ਪਾਰਟੀ ਦੇ ਵਰਕਰਾਂ ਨੂੰ ਝਟਕਾ ਲੱਗਾ ਹੈ। ਆਮ ਆਦਮੀ ਪਾਰਟੀ ਦੇ ਹੱਥੋਂ F&CC ਮੈਂਬਰ ਦੀ ਇੱਕ ਸੀਟ ਨਿਕਲ ਗਈ ਹੈ, ਕਿਉਂਕਿ ਆਮ ਆਦਮੀ ਪਾਰਟੀ ਦੇ ਇੱਕ ਉਮੀਦਵਾਰ ਯੁਵਰਾਜ ਸਿੱਧੂ ਨੂੰ ਜੇਤੂ ਐਲਾਨਿਆ ਗਿਆ ਹੈ।
ਦੂਜੇ ਪਾਸੇ ਉੱਤਰੀ ਹਲਕੇ ਤੋਂ ਵਿਧਾਇਕ ਮਦਨ ਲਾਲ ਬੱਗਾ ਦੇ ਪੁੱਤਰ ਅਮਨ ਬੱਗਾ ਨੂੰ ਜਿੱਤ ਨਹੀਂ ਮਿਲੀ। ਬੱਗਾ ਦੀ ਥਾਂ ’ਤੇ ਕਾਂਗਰਸ ਦੇ ਗੌਰਵ ਭੱਟੀ ਨੂੰ ਜੇਤੂ ਐਲਾਨਿਆ ਗਿਆ ਹੈ। ਦੱਸ ਦੇਈਏ ਕਿ ਗੌਰਵ ਭੱਟੀ ਨੇ ਹਾਈਕੋਰਟ ਵਿੱਚ ਕੇਸ ਦਾਇਰ ਕੀਤਾ ਸੀ ਅਤੇ ਉਨ੍ਹਾਂ ਦੇ ਕੇਸ ਕਾਰਨ ਹੀ ਮੁੜ ਵੋਟਿੰਗ ਕਰਵਾਈ ਗਈ। ਇੱਕ ਪਾਸੇ ਆਮ ਆਦਮੀ ਪਾਰਟੀ ਅਤੇ ਦੂਜੇ ਪਾਸੇ ਕਾਂਗਰਸ ਨੂੰ ਇੱਕ-ਇੱਕ ਸੀਟ ’ਤੇ ਜਿੱਤ ਮਿਲੀ ਹੈ।
ਇਸ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਹੀ ਦੋਵੇਂ ਮੈਂਬਰ ਬਣਾਏ ਗਏ ਸਨ, ਜਿਸ ਦੇ ਚਲਦਿਆਂ ਕਾਂਗਰਸ ਵੱਲੋਂ ਹਾਈਕੋਰਟ ਵਿੱਚ ਚੁਣੌਤੀ ਦਿੱਤੀ ਗਈ ਅਤੇ ਮੁੜ ਵੋਟਿੰਗ ਕਰਵਾਈ ਗਈ। ਹਾਲਾਂਕਿ ਆਮ ਆਦਮੀ ਪਾਰਟੀ ਨੇ ਮੁੜ ਹੋਈ ਚੋਣ ਵਿੱਚ ਆਪਣੇ ਉਹੀ ਉਮੀਦਵਾਰ ਰੱਖੇ ਸਨ, ਪਰ ਇਸ ਦੌਰਾਨ ਉਮੀਦਵਾਰ ਅਮਨ ਬੱਗਾ ਨੂੰ ਜਿੱਤ ਨਹੀਂ ਮਿਲੀ।











