Homeਰਾਜਸਥਾਨਵੈਟੀਕਨ ਸਿਟੀ 'ਚ ਪੋਪ ਲਿਓ XIV ਨਾਲ ਮਿਲੇ ਮੁੱਖ ਸਕੱਤਰ ਸ਼੍ਰੀ ਵੀ....

ਵੈਟੀਕਨ ਸਿਟੀ ‘ਚ ਪੋਪ ਲਿਓ XIV ਨਾਲ ਮਿਲੇ ਮੁੱਖ ਸਕੱਤਰ ਸ਼੍ਰੀ ਵੀ. ਸ਼੍ਰੀਨਿਵਾਸ

ਜੈਪੁਰ: ਮੁੱਖ ਸਕੱਤਰ ਅਤੇ ਇੰਟਰਨੈਸ਼ਨਲ ਇੰਸਟੀਚਿਊਟ ਆਫ ਐਡਮਿਨਿਸਟ੍ਰੇਟਿਵ ਸਾਇੰਸਿਜ਼ (ਆਈ.ਆਈ.ਏ.ਐਸ.) ਦੇ ਪ੍ਰਧਾਨ ਸ਼੍ਰੀ ਵੀ. ਸ਼੍ਰੀਨਿਵਾਸ ਨੇ ਸ਼ੁੱਕਰਵਾਰ ਨੂੰ ਵੈਟੀਕਨ ਸਿਟੀ ਵਿੱਚ ਪੋਪ ਲਿਓ XIV ਨਾਲ ਮੁਲਾਕਾਤ ਕੀਤੀ। ਇਸ ਮੌਕੇ ਆਈ.ਆਈ.ਏ.ਐਸ. ਦੇ 520 ਮੈਂਬਰੀ ਵਫ਼ਦ ਨੇ ਪੋਪ ਲਿਓ XIV ਦੇ ‘ਸਪੈਸ਼ਲ ਬਲੈਸਿੰਗ’ ਵਿੱਚ ਭਾਗ ਲਿਆ। ਪੋਪ ਨੇ ਰਾਜਸਥਾਨ ਅਤੇ ਭਾਰਤ ਦੇ ਵਿਕਾਸ ਅਤੇ ਤਰੱਕੀ ਲਈ ਆਸ਼ੀਰਵਾਦ ਅਤੇ ਸ਼ੁਭਕਾਮਨਾਵਾਂ ਦਿੱਤੀਆਂ। ਸ਼੍ਰੀ ਸ਼੍ਰੀਨਿਵਾਸ ਨੇ ਇਸ ਮੁਲਾਕਾਤ ਨੂੰ ਬਹੁਤ ਹੀ ਮਾਣ ਵਾਲਾ ਅਨੁਭਵ ਦੱਸਦਿਆਂ ਮਨੁੱਖਤਾ ਦੀ ਸੇਵਾ ਲਈ ਪੋਪ ਦੇ ਵਿਸ਼ਵ ਪੱਧਰੀ ਯਤਨ ‘ਮੈਗਨਿਫਿਕਾ ਹਿਊਮੈਨਿਟਾਸ’ ਵਿੱਚ ਆਈ.ਆਈ.ਏ.ਐਸ. ਦੀ ਭਾਗੀਦਾਰੀ ਨੂੰ ਮਹੱਤਵਪੂਰਨ ਦੱਸਿਆ।

ਪੋਪ ਲਿਓ XIV ਨੇ ਆਈ.ਆਈ.ਏ.ਐਸ. ਦੇ ਮੈਂਬਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਡਿਜ਼ੀਟਲ ਤਕਨਾਲੋਜੀ ਨੂੰ ਆਮ ਲੋਕਾਂ ਦੀ ਸੇਵਾ ਦਾ ਮਾਧਿਅਮ ਬਣਾਉਣ ਲਈ ਇਸ ਦਾ ਮਨੁੱਖੀਕਰਨ ਜ਼ਰੂਰੀ ਹੈ। ਉਨ੍ਹਾਂ ਨੇ ਮਨੁੱਖੀ ਭਲਾਈ ਨੂੰ ਸ਼ਾਸਨ ਅਤੇ ਤਕਨੀਕੀ ਵਿਕਾਸ ਦੇ ਕੇਂਦਰ ਵਿੱਚ ਰੱਖਣ ਦਾ ਸੱਦਾ ਦਿੰਦਿਆਂ ਕਿਹਾ ਕਿ ਮਨੁੱਖੀ ਪਰਿਵਾਰ ਦੀ ਭਲਾਈ ਨੂੰ ਨਿੱਜੀ ਹਿੱਤਾਂ ਲਈ ਕੁਰਬਾਨ ਨਹੀਂ ਕੀਤਾ ਜਾਣਾ ਚਾਹੀਦਾ।

ਪੋਪ ਨੇ ਆਰਟੀਫਿਸ਼ੀਅਲ ਇੰਟੈਲੀਜੈਂਸ (ਏ.ਆਈ) ਅਤੇ ਤੇਜ਼ੀ ਨਾਲ ਵਿਕਸਿਤ ਹੋ ਰਹੀਆਂ ਡਿਜ਼ੀਟਲ ਤਕਨਾਲੋਜੀਆਂ ਦੇ ਦੌਰ ਵਿੱਚ ਮਨੁੱਖੀ ਹਿੱਤਾਂ ਦੀ ਰੱਖਿਆ ਅਤੇ ਤਕਨਾਲੋਜੀ ਦੇ ਸੰਤੁਲਿਤ ਤੇ ਜ਼ਿੰਮੇਵਾਰ ਇਸਤੇਮਾਲ ’ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਏ.ਆਈ ਜਿਸ ਤੇਜ਼ੀ ਨਾਲ ਵਿਕਸਿਤ ਹੋ ਰਹੀ ਹੈ, ਉਸ ਵਿੱਚ ਇਹ ਯਕੀਨੀ ਬਣਾਉਣਾ ਜ਼ਰੂਰੀ ਹੈ ਕਿ ਤਕਨਾਲੋਜੀ ਮਨੁੱਖਤਾ ਦੀ ਸੇਵਾ ਕਰੇ ਅਤੇ ਮਨੁੱਖ ਆਪਣੇ ਹੀ ਆਵਿਸ਼ਕਾਰਾਂ ਦਾ ਸ਼ਿਕਾਰ ਨਾ ਬਣੇ। ਉਨ੍ਹਾਂ ਨੇ ਮਨੁੱਖੀ ਜੀਵਨ ਨਾਲ ਜੁੜੇ ਮਹੱਤਵਪੂਰਨ ਫ਼ੈਸਲੇ ਮਸ਼ੀਨਾਂ ਨੂੰ ਸੌਂਪੇ ਜਾਣ ’ਤੇ ਚਿੰਤਾ ਪ੍ਰਗਟ ਕਰਦਿਆਂ ਮਨੁੱਖੀ ਬੁੱਧੀ ਦੀ ਅਹਿਮੀਅਤ ਨੂੰ ਰੇਖਾਂਕਿਤ ਕੀਤਾ।

ਉਨ੍ਹਾਂ ਨੇ ਡਿਜ਼ੀਟਲ ਤਕਨਾਲੋਜੀਆਂ ਦੇ ਮਨੁੱਖੀ ਇਸਤੇਮਾਲ ਲਈ ਪ੍ਰਭਾਵਸ਼ਾਲੀ ਨੈਤਿਕ ਢਾਂਚਾ ਵਿਕਸਿਤ ਕਰਨ ਦੀ ਲੋੜ ਦੱਸੀ। ਇਸ ਦੇ ਨਾਲ ਹੀ, ਉਨ੍ਹਾਂ ਨੇ ਆਈ.ਆਈ.ਏ.ਐਸ. ਨੂੰ ਇਸ ਦਿਸ਼ਾ ਵਿੱਚ ਖੋਜ ਜਾਰੀ ਰੱਖਣ ਲਈ ਉਤਸ਼ਾਹਿਤ ਕਰਦਿਆਂ ਕਿਹਾ ਕਿ ਜਨਤਕ ਪ੍ਰਸ਼ਾਸਨ ਵਿੱਚ ਡਿਜ਼ੀਟਲ ਤਕਨਾਲੋਜੀਆਂ ਦੀ ਵਰਤੋਂ ਇਸ ਤਰ੍ਹਾਂ ਕੀਤੀ ਜਾਵੇ ਕਿ ਉਹ ਜੀਵਨ ਅਤੇ ਸ਼ਾਂਤੀ ਦੀ ਸੇਵਾ ਕਰਨ। ਉਨ੍ਹਾਂ ਨੇ ਆਈ.ਆਈ.ਏ..ਐਸ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਮੈਂਬਰਾਂ ਨੂੰ ਇਸ ਮਹੱਤਵਪੂਰਨ ਜ਼ਿੰਮੇਵਾਰੀ ਨੂੰ ਦ੍ਰਿੜ੍ਹ ਸੰਕਲਪ ਨਾਲ ਅੱਗੇ ਵਧਾਉਣ ਲਈ ਸ਼ੁਭਕਾਮਨਾਵਾਂ ਦਿੱਤੀਆਂ।

ਜ਼ਿਕਰਯੋਗ ਹੈ ਕਿ ਸ਼੍ਰੀ ਸ਼੍ਰੀਨਿਵਾਸ ਜੂਨ 2025 ਵਿੱਚ ਆਈ.ਆਈ.ਏ.ਐਸ. ਦੇ ਪਹਿਲੇ ਭਾਰਤੀ ਪ੍ਰਧਾਨ ਚੁਣੇ ਗਏ ਸਨ। ਉਨ੍ਹਾਂ ਨੇ ਰੋਮ ਦੀ ਸੈਪਿਏਂਜ਼ਾ ਯੂਨੀਵਰਸਿਟੀ ਵਿੱਚ ਆਯੋਜਿਤ 51ਵੇਂ ਯੂਰਪੀਅਨ ਗਰੁੱਪ ਫਾਰ ਪਬਲਿਕ ਐਡਮਿਨਿਸਟ੍ਰੇਸ਼ਨ (ਈ.ਜੀ.ਪੀ.ਏ.) ਦੇ ਸਾਲਾਨਾ ਸੰਮੇਲਨ ਵਿੱਚ ਆਈ.ਆਈ.ਏ.ਐਸ. ਦੇ ਪ੍ਰਧਾਨ ਵਜੋਂ ਸੰਬੋਧਨ ਕੀਤਾ। ਸੰਮੇਲਨ ਦੇ ਆਖਰੀ ਦਿਨ ਵੈਟੀਕਨ ਸਿਟੀ ਵਿੱਚ ਪੋਪ ਨਾਲ ਹੋਈ ਮੁਲਾਕਾਤ ਨੇ ਉਨ੍ਹਾਂ ਦੀ ਰੋਮ ਯਾਤਰਾ ਵਿੱਚ ਇੱਕ ਵਿਸ਼ੇਸ਼ ਅਤੇ ਯਾਦਗਾਰ ਅਧਿਆਇ ਜੋੜ ਦਿੱਤਾ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments