Homeਹਰਿਆਣਾਹਰਿਆਣਾ ’ਚ 5,200 ਸਕੂਲ ਬੱਸਾਂ ’ਚ ਪਾਈ ਗਈ ਅਨਿਯਮਿਤਤਾ, ਜ਼ਬਤ ਕਰਨ ਦੇ...

ਹਰਿਆਣਾ ’ਚ 5,200 ਸਕੂਲ ਬੱਸਾਂ ’ਚ ਪਾਈ ਗਈ ਅਨਿਯਮਿਤਤਾ, ਜ਼ਬਤ ਕਰਨ ਦੇ ਆਦੇਸ਼ ਜਾਰੀ

ਹਰਿਆਣਾ : ਹਰਿਆਣਾ ਵਿੱਚ 5,200 ਸਕੂਲ ਬੱਸਾਂ ਨੂੰ ਜ਼ਬਤ ਕਰਨ ਦੇ ਆਦੇਸ਼ ਜਾਰੀ ਕੀਤੇ ਗਏ ਹਨ। ਪ੍ਰਦੇਸ਼ ਵਿੱਚ 5 ਹਜ਼ਾਰ 200 ਸਕੂਲ ਬੱਸਾਂ ਦੀ ਜਾਂਚ ਵਿੱਚ ਅਨਿਯਮਿਤਤਾ ਪਾਈ ਗਈ। ਪੁਲਿਸ ਨੇ 11 ਨਵੰਬਰ ਤੱਕ 25 ਹਜ਼ਾਰ ਤੋਂ ਵੱਧ ਸਕੂਲ ਬੱਸਾਂ ਦੀ ਜਾਂਚ ਕੀਤੀ ਜਿਸ ਵਿੱਚ 5 ਹਜ਼ਾਰ 200 ਬੱਸਾਂ ਵਿੱਚ ਸੁਰੱਖਿਆ ਮਾਪਦੰਡਾਂ ਦੀ ਪਾਲਣਾ ਨਹੀਂ ਕੀਤੀ ਗਈ। ਇਸ ‘ਤੇ ਪੁਲਿਸ ਨੇ ਚਲਾਨ ਜਾਰੀ ਕੀਤੇ ਹਨ।

ਪੁਲਿਸ ਡਾਇਰੈਕਟਰ ਜਨਰਲ ਓ.ਪੀ. ਸਿੰਘ ਨੇ ਸਾਰੇ ਜ਼ਿਲ੍ਹਾ ਪੁਲਿਸ ਮੁਖੀਆਂ ਨੂੰ ਹਿਦਾਇਤ ਦਿੱਤੀ ਹੈ ਕਿ ਜਿਨ੍ਹਾਂ ਸਕੂਲ ਬੱਸਾਂ ਵਿੱਚ ਫਿਟਨੈੱਸ, ਸੁਰੱਖਿਆ ਉਪਕਰਨ, ਜਾਇਜ਼ ਦਸਤਾਵੇਜ਼ ਜਾਂ ਜ਼ਰੂਰੀ ਮਾਪਦੰਡਾਂ ਦੀ ਘਾਟ ਪਾਈ ਗਈ, ਉਨ੍ਹਾਂ ਨੂੰ ਤੁਰੰਤ ਇੰਪਾਊਂਡ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਬੱਚਿਆਂ ਦੀ ਸੁਰੱਖਿਆ ਸਭ ਤੋਂ ਉੱਪਰ ਹੈ ਅਤੇ ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਨਹੀਂ ਕੀਤੀ ਜਾਵੇਗੀ।

ਉੱਥੇ ਹੀ ਓ.ਪੀ. ਸਿੰਘ ਨੇ ਆਖਿਆ ਕਿ ਹਰ ਸਕੂਲ ਬੱਸ ਵਿੱਚ ਫਾਇਰ ਐਕਸਟਿੰਗੁਈਸ਼ਰ, ਫਸਟ-ਏਡ ਬਾਕਸ, ਜੀ.ਪੀ.ਐੱਸ. ਸਿਸਟਮ, ਐਮਰਜੈਂਸੀ ਨਿਕਾਸ, ਵੈਧ ਫਿਟਨੈੱਸ ਸਰਟੀਫਿਕੇਟ ਅਤੇ ਸਿਖਲਾਈ ਪ੍ਰਾਪਤ ਡਰਾਈਵਰ-ਕੰਡਕਟਰ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਇਨ੍ਹਾਂ ਨਿਯਮਾਂ ਦੀ ਪਾਲਣਾ ਨਹੀਂ ਕੀਤੀ ਗਈ ਤਾਂ ਚਾਲਾਨ ਕੀਤੇ ਜਾਣਗੇ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments