Homeਸੰਸਾਰਈਰਾਨ ਦੇ ਵਿਦੇਸ਼ ਮੰਤਰੀ ਅੱਬਾਸ ਅਰਾਘਚੀ ਨੇ ਫੀਲਡ ਮਾਰਸ਼ਲ ਅਸੀਮ ਮੁਨੀਰ ਨਾਲ...

ਈਰਾਨ ਦੇ ਵਿਦੇਸ਼ ਮੰਤਰੀ ਅੱਬਾਸ ਅਰਾਘਚੀ ਨੇ ਫੀਲਡ ਮਾਰਸ਼ਲ ਅਸੀਮ ਮੁਨੀਰ ਨਾਲ ਕੀਤੀ ਮੁਲਾਕਾਤ 

ਪਾਕਿਸਤਾਨ : ਅਮਰੀਕੀ ਦੂਤ ਅੱਜ ਈਰਾਨ ਨਾਲ ਸ਼ਾਂਤੀ ਵਾਰਤਾ ਦਾ ਇੱਕ ਨਵਾਂ ਦੌਰ ਸ਼ੁਰੂ ਕਰਨ ਲਈ ਪਾਕਿਸਤਾਨੀ ਰਾਜਧਾਨੀ ਲਈ ਰਵਾਨਾ ਹੋਏ। ਸਟੀਵ ਵਿਟਕਾਫ ਅਤੇ ਜੈਰੇਡ ਕੁਸ਼ਨਰ ਦੇ ਇਸਲਾਮਾਬਾਦ ਲਈ ਰਵਾਨਾ ਹੁੰਦੇ ਹੀ ਵ੍ਹਾਈਟ ਹਾਊਸ ਨੇ ਕਿਹਾ ਕਿ ਉਹ ਈਰਾਨੀ ਨੁਮਾਇੰਦਿਆਂ ਨਾਲ ਆਹਮੋ-ਸਾਹਮਣੇ ਗੱਲਬਾਤ ਕਰਨਗੇ। ਈਰਾਨੀ ਵਫ਼ਦ ਵਿੱਚ ਸ਼ਾਮਲ ਵਿਦੇਸ਼ ਮੰਤਰੀ ਅੱਬਾਸ ਅਰਾਘਚੀ, ਉਪ ਵਿਦੇਸ਼ ਮੰਤਰੀ ਕਾਜ਼ੇਮ ਗ਼ਰੀਬਾਬਾਦੀ, ਰਾਜਦੂਤ ਰੇਜ਼ਾ ਅਮੀਰੀ ਮੋਘਦਮ ਅਤੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਇਸਮਾਈਲ ਬਕਾਈ ਸ਼ੁੱਕਰਵਾਰ ਦੇਰ ਰਾਤ ਪਹੁੰਚੇ।

ਅਸੀਮ ਮੁਨੀਰ ਨਾਲ ਹੋਈ ਮੁਲਾਕਾਤ

ਅੱਬਾਸ ਅਰਾਘਚੀ ਨੇ ਆਪਣੀ ਟੀਮ ਨਾਲ ਅੱਜ ਪਾਕਿਸਤਾਨ ਦੇ ਫੌਜ ਮੁਖੀ ਅਤੇ ਵਿਚੋਲਗੀ ਦੀ ਕੋਸ਼ਿਸ਼ਾਂ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲੇ ਫੀਲਡ ਮਾਰਸ਼ਲ ਅਸੀਮ ਮੁਨੀਰ ਨਾਲ ਮੁਲਾਕਾਤ ਕੀਤੀ। ਤਹਿਰਾਨ ਦੂਤਾਵਾਸ ਦੁਆਰਾ ਜਾਰੀ ਇੱਕ ਛੋਟੇ ਜਿਹੇ ਵੀਡੀਓ ਵਿੱਚ ਦੋਵੇਂ ਇਕੱਠੇ ਦਿਖਾਈ ਦਿੱਤੇ। ਹਾਲਾਂਕਿ ਗੱਲਬਾਤ ਦਾ ਵੇਰਵਾ ਜਾਰੀ ਨਹੀਂ ਕੀਤਾ ਗਿਆ। ਮੰਨਿਆ ਜਾ ਰਿਹਾ ਹੈ ਕਿ ਈਰਾਨ ਨੇ ਆਪਣੀਆਂ ਸ਼ਰਤਾਂ ਅਸੀਮ ਮੁਨੀਰ ਨੂੰ ਦੱਸ ਦਿੱਤੀਆਂ ਹਨ। ਈਰਾਨ ਦੇ ਵਿਦੇਸ਼ ਮੰਤਰੀ ਦੇ ਆਉਣ ਤੋਂ ਬਾਅਦ ਇਹ ਪਹਿਲੀ ਕਾਰਜਕਾਰੀ ਮੀਟਿੰਗ ਸੀ। ਉਨ੍ਹਾਂ ਦੇ ਉਪ ਪ੍ਰਧਾਨ ਮੰਤਰੀ ਅਤੇ ਵਿਦੇਸ਼ ਮੰਤਰੀ ਇਸਹਾਕ ਡਾਰ ਨਾਲ ਵੀ ਮੁਲਾਕਾਤ ਕਰਨ ਦੀ ਉਮੀਦ ਹੈ। ਪਾਕਿਸਤਾਨ ਵੱਲੋਂ ਗ੍ਰਹਿ ਮੰਤਰੀ ਮੋਹਸਿਨ ਨਕਵੀ ਅਤੇ ਹੋਰ ਅਧਿਕਾਰੀ ਵੀ ਮੌਜੂਦ ਸਨ।

ਅਮਰੀਕਾ ਦਾ ਦਾਅਵਾ ਆਹਮੋ-ਸਾਹਮਣੇ ਹੋਵੇਗੀ ਗੱਲਬਾਤ

ਵ੍ਹਾਈਟ ਹਾਊਸ ਦੀ ਪ੍ਰੈਸ ਸਕੱਤਰ ਕੈਰੋਲੀਨ ਲੀਵਿਟ ਨੇ ਕਿਹਾ ਕਿ ਵਿਟਕੌਫ ਅਤੇ ਕੁਸ਼ਨਰ ਪਾਕਿਸਤਾਨ ਵਿੱਚ “ਈਰਾਨੀ ਵਫ਼ਦ ਦੇ ਪ੍ਰਤੀਨਿਧੀਆਂ ਨਾਲ ਗੱਲਬਾਤ ਕਰਨ” ਲਈ ਪਾਕਿਸਤਾਨ ਦੀ ਯਾਤਰਾ ਕਰਨਗੇ। ਲੀਵਿਟ ਨੇ ਕਿਹਾ, “ਈਰਾਨੀ ਲੋਕਾਂ ਨੇ ਰਾਸ਼ਟਰਪਤੀ ਨਾਲ ਉਨ੍ਹਾਂ ਦੇ ਸੱਦੇ ‘ਤੇ ਸੰਪਰਕ ਕੀਤਾ ਅਤੇ ਆਹਮੋ-ਸਾਹਮਣੇ ਗੱਲਬਾਤ ਦੀ ਬੇਨਤੀ ਕੀਤੀ।” ਉਨ੍ਹਾਂ ਨੇ ਅੱਗੇ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਇਹ ਗੱਲਬਾਤ “ਇੱਕ ਸਮਝੌਤੇ ਦੀ ਦਿਸ਼ਾ ਵੱਲ ਵਧੇਗੀ।”

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments