Health News : ਸਰਦੀਆਂ ਦੇ ਮੌਸਮ ਵਿੱਚ, ਤਰ੍ਹਾਂ-ਤਰ੍ਹਾਂ ਦੀਆਂ ਸਬਜ਼ੀਆਂ ਤਹਾਨੂੰ ਖਾਣ ਨੂੰ ਮਿਲਣਗੀਆਂ ਜੋ ਨਾ ਸਿਰਫ਼ ਖਾਣੇ ਦਾ ਸੁਆਦ ਨੂੰ ਵਧਾਉਂਦੀਆਂ ਹਨ ਬਲਕਿ ਸਿਹਤ ਦੇ ਲਈ ਵੀ ਵਧੀਆ ਮੰਨੀਆਂ ਜਾਂਦੀਆਂ ਹਨ, ਅਤੇ ਹਰੇ ਮਟਰ ਵੀ ਉਨ੍ਹਾਂ ਵਿੱਚੋਂ ਇੱਕ ਹਨ। ਹਰੇ ਮਟਰ ਤੁਹਾਨੂੰ ਸਾਲ ਭਰ ਮਿਲਣਗੇ, ਪਰ ਤਾਜ਼ੇ ਨਹੀਂ, ਕੋਲਡ ਸਟੋਰੇਜ ਵਿੱਚ। ਸਵਾਦ ਦੀ ਗੱਲ ਕਰੀਏ ਤਾਂ ਤਾਜ਼ੇ ਹਰੇ ਮਟਰ ਦਾ ਸਵਾਦ ਹੀ ਅਲੱਗ ਹੁੰਦਾ ਹੈ। ਮਟਰਾਂ ਨਾਲ ਕਈ ਤਰ੍ਹਾਂ ਦੀਆਂ ਰੈਸਿਪੀਆਂ ਬਣਾਈਆਂ ਜਾ ਸਕਦੀਆਂ ਹਨ। ਇਹਦੇ ਵਿੱਚ ਆਇਰਨ, ਜ਼ਿੰਕ, ਮੈਗਨੀਜ਼ ਤੇ ਕਾਪਰ ਹੁੰਦਾ ਹੈ। ਇੰਨਾ ਹੀ ਨਹੀਂ ਐਂਟੀ-ਆਕਸੀਡੈਂਟ ਗੁਣ ਵੀ ਪਾਏ ਜਾਂਦੇ ਹਨ, ਜੋ ਸਰੀਰ ਨੂੰ ਕਈ ਫਾਇਦੇ ਪਹੁੰਚਾਉਣ ਵਿੱਚ ਮਦਦਗਾਰ ਹਨ। ਆਓ ਜਾਣਦੇ ਹਾਂ ਕਿਹੜੇ ਲੋਕਾਂ ਨੂੰ ਅਤੇ ਕਿਉਂ ਇਹਨਾਂ ਦਾ ਸੇਵਨ ਕਰਨਾ ਚਾਹੀਦਾ ਹੈ।
ਹਰੇ ਮਟਰਾਂ ਵਿੱਚ ਕਿਹੜਾ ਵਿਟਾਮਿਨ ਪਾਇਆ ਜਾਂਦਾ ਹੈ?
ਵਿਟਾਮਿਨ ਸੀ – ਹਰੇ ਮਟਰਾਂ ਵਿੱਚ ਵਿਟਾਮਿਨ ਸੀ ਪਿਆ ਜਾਦਾ ਹੈ, ਜੋ ਇਮਿਊਨ ਸਿਸਟਮ ਨੂੰ ਮਜ਼ਬੂਤ ਬਣਾਉਣ ਵਿੱਚ ਮਦਦਗਾਰ ਹੈ।
ਵਿਟਾਮਿਨ ਏ – ਹਰੇ ਮਟਰਾਂ ਵਿੱਚ ਵਿਟਾਮਿਨ ਏ ਪਿਆ ਜਾਦਾ ਹੈ, ਵਿਟਾਮਿਨ ਏ ਅੱਖਾਂ ਦੇ ਲਈ ਲਾਭਦਾਇਕ ਮੰਨਿਆ ਜਾਂਦਾ ਹੈ।
ਵਿਟਾਮਿਨ ਬੀ – ਇਹ ਖਾਣ ਨੂੰ ਊਰਜਾ ਵਿੱਚ ਬਦਲਣ ਵਿੱਚ ਮਦਦ ਕਰ ਸਕਦੇ ਹਨ।
ਵਿਟਾਮਿਨ ਕੇ – ਹਰੇ ਮਟਰਾਂ ਵਿੱਚ ਵਿਟਾਮਿਨ ਕੇ ਵੀ ਪਿਆ ਜਾਦਾ ਹੈ, ਜੋ ਸਾਡੇ ਸਰੀਰ ਲਈ ਕਾਫ਼ੀ ਜ਼ਰੂਰੀ ਹੁੰਦਾ ਹੈ।
ਹਰੇ ਮਟਰਾਂ ਨੂੰ ਕਿਸ ਤਰ੍ਹਾਂ ਕਰੀਏ ਡਾਈਟ ’ਚ ਸ਼ਾਮਲ –
- ਸੂਪ –
ਸਰਦੀਆਂ ਦੇ ਮੌਸਮ ਵਿੱਚ ਸੂਪ ਦਾ ਸੇਵਨ ਸਿਹਤ ਦੇ ਲਈ ਬਹੁਤ ਵਧੀਆ ਮੰਨਿਆ ਜਾਂਦਾ ਹੈ। ਹਰੇ ਮਟਰਾਂ ਨੂੰ ਸੂਪ ਵਿੱਚ ਮਿਲਾ ਕੇ ਆਪਣੀ ਖੁਰਾਕ ਵਿੱਚ ਸ਼ਾਮਲ ਕਰ ਸਕਦੇ ਹੋ।
- ਸਟਿਰ-ਫ੍ਰਾਈ –
ਹਰੀ ਮਟਰ ਨੂੰ ਸਟਿਰ-ਫ੍ਰਾਈ ਵਿੱਚ ਮਿਲਾ ਕੇ ਇੱਕ ਪੌਸ਼ਟਿਕ ਅਤੇ ਸੁਆਦੀ ਆਪਸ਼ਨ ਬਣਾ ਸਕਦੇ ਹਾਂ।
- ਪਾਸਤਾ –
ਹਰੇ ਮਟਰਾਂ ਨੂੰ ਪਾਸਤਾ ਵਿੱਚ ਮਿਲਾ ਕੇ ਇੱਕ ਪੌਸ਼ਟਿਕ ਅਤੇ ਸੁਆਦੀ ਵਿਕਲਪ ਬਣ ਸਕਦਾ ਹੈ।
- ਫਰਾਈਡ ਰਾਈਸ –
ਹਰੀ ਮਟਰ ਨੂੰ ਫਰਾਈਡ ਰਾਈਸ ਵਿੱਚ ਮਿਲਾ ਕੇ ਇੱਕ ਪੌਸ਼ਟਿਕ ਅਤੇ ਸੁਆਦੀ ਵਿਕਲਪ ਬਣਾ ਸਕਦੇ ਹੋ।











