Home Canada ਮਾਂਟਰੀਅਲ ਨੇੜੇ ਹੈਲੀਕਾਪਟਰ ਕਰੈਸ਼, 4 ਲੋਕਾਂ ਦੀ ਮੌਤ

ਮਾਂਟਰੀਅਲ ਨੇੜੇ ਹੈਲੀਕਾਪਟਰ ਕਰੈਸ਼, 4 ਲੋਕਾਂ ਦੀ ਮੌਤ

0

ਮਾਂਟਰੀਅਲ (ਕੈਨੇਡਾ): ਕੈਨੇਡਾ ਦੇ ਮਾਂਟਰੀਅਲ ਸ਼ਹਿਰ ਦੇ ਦੱਖਣ-ਪੂਰਬੀ ਇਲਾਕੇ ਵਿੱਚ ਇੱਕ ਹੈਲੀਕਾਪਟਰ ਹਾਦਸਾਗ੍ਰਸਤ ਹੋ ਗਿਆ। ਹਾਦਸੇ ਵਿੱਚ ਹੈਲੀਕਾਪਟਰ ’ਚ ਸਵਾਰ ਚਾਰੇ ਲੋਕਾਂ ਦੀ ਮੌਤ ਹੋ ਗਈ।

ਕਿਊਬੈਕ ਸੂਬਾਈ ਪੁਲਸ ਮੁਤਾਬਕ ਹੈਲੀਕਾਪਟਰ ਵਿੱਚ ਕੁਝ ਤਕਨੀਕੀ ਸਮੱਸਿਆ ਆਉਣ ਤੋਂ ਬਾਅਦ ਇਹ ਮਾਂਟਰੀਅਲ ਤੋਂ ਲਗਭਗ 50 ਕਿਲੋਮੀਟਰ ਦੱਖਣ-ਪੂਰਬ ਵੱਲ ਸੇਂਟ-ਬ੍ਰਿਗਾਈਡ-ਡੀ’ਇਬਰਵਿਲ ਇਲਾਕੇ ਵਿੱਚ ਡਿੱਗ ਗਿਆ।

ਹਾਦਸੇ ਤੋਂ ਬਾਅਦ ਮੌਕੇ ’ਤੇ ਅੱਗ ਲੱਗ ਗਈ, ਜਿਸ ’ਤੇ ਫਾਇਰ ਬ੍ਰਿਗੇਡ ਦੀਆਂ ਟੀਮਾਂ ਨੇ ਕਰੀਬ ਇੱਕ ਘੰਟੇ ਦੇ ਅੰਦਰ ਕਾਬੂ ਪਾ ਲਿਆ। ਹਾਲਾਂਕਿ ਉਦੋਂ ਤੱਕ ਹੈਲੀਕਾਪਟਰ ਵਿੱਚ ਸਵਾਰ ਚਾਰੇ ਲੋਕਾਂ ਦੀ ਜਾਨ ਜਾ ਚੁੱਕੀ ਸੀ।

ਪੁਲਸ ਨੇ ਫਿਲਹਾਲ ਮ੍ਰਿਤਕਾਂ ਦੀ ਪਛਾਣ ਜਨਤਕ ਨਹੀਂ ਕੀਤੀ ਹੈ। ਹਾਦਸੇ ਦੇ ਅਸਲ ਕਾਰਨਾਂ ਬਾਰੇ ਵੀ ਅਜੇ ਕੋਈ ਅਧਿਕਾਰਤ ਜਾਣਕਾਰੀ ਸਾਹਮਣੇ ਨਹੀਂ ਆਈ। ਪੁਲਸ ਅਨੁਸਾਰ ਸ਼ੁਰੂਆਤੀ ਜਾਣਕਾਰੀ ਮੁਤਾਬਕ ਹੈਲੀਕਾਪਟਰ ਨਿੱਜੀ ਦੱਸਿਆ ਜਾ ਰਿਹਾ ਹੈ।

ਕੈਨੇਡਾ ਦੇ ਟਰਾਂਸਪੋਰਟੇਸ਼ਨ ਸੇਫਟੀ ਬੋਰਡ ਨੇ ਹਾਦਸੇ ਦੀ ਜਾਂਚ ਲਈ ਆਪਣੀ ਟੀਮ ਮੌਕੇ ’ਤੇ ਭੇਜ ਦਿੱਤੀ ਹੈ। ਜਾਂਚ ਤੋਂ ਬਾਅਦ ਹੀ ਹਾਦਸੇ ਦੇ ਕਾਰਨਾਂ ਅਤੇ ਹੋਰ ਵੇਰਵਿਆਂ ਬਾਰੇ ਸਪੱਸ਼ਟ ਜਾਣਕਾਰੀ ਮਿਲ ਸਕੇਗੀ।

NO COMMENTS

LEAVE A REPLY

Please enter your comment!
Please enter your name here

Exit mobile version