Homeਦੇਸ਼ਦਿੱਲੀ ਦੇ ਨਰੇਲਾ ਇਲਾਕੇ ’ਚ ਤੇਜ਼ ਰਫ਼ਤਾਰ ਕਾਰ ਦਾ ਕਹਿਰ, ਬਜ਼ੁਰਗ ਔਰਤ...

ਦਿੱਲੀ ਦੇ ਨਰੇਲਾ ਇਲਾਕੇ ’ਚ ਤੇਜ਼ ਰਫ਼ਤਾਰ ਕਾਰ ਦਾ ਕਹਿਰ, ਬਜ਼ੁਰਗ ਔਰਤ ਨੂੰ ਜ਼ੋਰਦਾਰ ਟੱਕਰ

ਨਵੀਂ ਦਿੱਲੀ : ਦਿੱਲੀ ਦੇ ਨਰੇਲਾ ਇਲਾਕੇ ਵਿੱਚ ਅੱਜ ਸਵੇਰੇ ਸ਼ਰਾਬ ਦੇ ਨਸ਼ੇ ਵਿੱਚ ਧੁੱਤ ਇੱਕ ਮਰਸੀਡੀਜ਼ ਕਾਰ ਸਵਾਰ ਨੌਜਵਾਨ ਨੇ ਤੇਜ਼ ਰਫ਼ਤਾਰ ਵਿੱਚ ਗੱਡੀ ਚਲਾਉਂਦੇ ਹੋਏ ਤਿੰਨ ਗੱਡੀਆਂ ਅਤੇ ਇੱਕ ਬਜ਼ੁਰਗ ਔਰਤ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ ਵਿੱਚ ਬਜ਼ੁਰਗ ਔਰਤ ਦੀ ਮੌਤ ਹੋ ਗਈ। ਪੁਲਿਸ ਨੇ ਦੋਸ਼ੀ ਡਰਾਈਵਰ ਨੂੰ ਹਿਰਾਸਤ ਵਿੱਚ ਲੈ ਲਿਆ ਹੈ, ਜਿਸਨੂੰ ਨਰੇਲਾ ਦਾ ਹੀ ਵਸਨੀਕ ਦੱਸਿਆ ਜਾ ਰਿਹਾ ਹੈ। ਮਾਮਲੇ ਵਿੱਚ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ।

ਦੱਸਿਆ ਜਾ ਰਹੀ ਹੈ ਕਿ ਸਵੇਰੇ ਦੇ ਸਮੇਂ ਜਦੋਂ 77 ਸਾਲਾ ਬਜ਼ੁਰਗ ਔਰਤ ਘਰੋਂ ਸੈਰ ਕਰਨ ਅਤੇ ਪੰਛੀਆਂ ਨੂੰ ਦਾਨਾ ਪਾਉਣ ਦੇ ਲਈ ਘਰ ਤੋਂ ਬਾਹਰ ਨਿਕਲੀ ਸੀ, ਉਸੇ ਸਮੇਂ ਤੇਜ਼ ਰਫ਼ਤਾਰ ਮਰਸੀਡੀਜ਼ ਨੇ ਉਸਨੂੰ ਟੱਕਰ ਮਾਰ ਦਿੱਤੀ। ਹਾਦਸੇ ਵਿੱਚ ਉਹ ਗੰਭੀਰ ਜ਼ਖਮੀ ਹੋ ਗਈ ਅਤੇ ਹਸਪਤਾਲ ਪਹੁੰਚਣ ‘ਤੇ ਉਸਨੂੰ ਮ੍ਰਿਤਕ ਐਲਾਨ ਦਿੱਤਾ ਗਿਆ।

ਇਸ ਤੋਂ ਇਲਾਵਾ, ਕਾਰ ਨੇ ਸੜਕ ਕਿਨਾਰੇ ਖੜ੍ਹੇ ਤਿੰਨ ਹੋਰ ਵਾਹਨਾਂ ਨੂੰ ਵੀ ਟੱਕਰ ਮਾਰ ਦਿੱਤੀ। ਜਾਂਚ ਤੋਂ ਪਤਾ ਲੱਗਾ ਕਿ ਮਰਸੀਡੀਜ਼ ਕਾਰ ਅਰਜੁਨ ਸਿੰਘ ਨਾਮਕ ਇੱਕ ਵਿਅਕਤੀ ਦੇ ਨਾਮ ‘ਤੇ ਰਜਿਸਟਰਡ ਸੀ, ਜੋ ਕਿ ਪਾਕੇਟ 6, ਸੈਕਟਰ ਏ-10, ਨਰੇਲਾ ਦਾ ਰਹਿਣ ਵਾਲਾ ਹੈ।

ਦੱਸਿਆ ਜਾ ਰਿਹਾ ਹੈ ਕਿ ਮੁਲਜ਼ਮ ਨੇ ਚਲਾਨ ਤੋਂ ਬਚਣ ਲਈ ਕਾਰ ਦੀ ਨੰਬਰ ਪਲੇਟ ਨਾਲ ਵੀ ਛੇੜਛਾੜ ਕੀਤੀ ਸੀ। ਕਾਰ ਦੇ ਅੱਗੇ ਅਤੇ ਪਿੱਛੇ ਅਲੱਗ-ਅਲੱਗ ਨੰਬਰ ਦਰਜ ਸਨ, ਅਤੇ ਟੇਪ ਲਗਾ ਕੇ ਨੰਬਰ 9 ਨੂੰ 8 ਬਣਾਇਆ ਗਿਆ ਸੀ।

ਜਾਣਕਾਰੀ ਦੇ ਅਨੁਸਾਰ, ਕਾਰ ਸ਼ੁਭਮ ਨਾਮ ਦਾ ਇੱਕ ਨੌਜਵਾਨ ਚਲਾ ਰਿਹਾ ਸੀ। ਸ਼ੁਭਮ ਦੇ ਪਿਤਾ ਹਰਿਆਣਾ ਪੁਲਿਸ ਵਿੱਚ ਸਬ-ਇੰਸਪੈਕਟਰ ਹਨ। ਇਹ ਕਾਰ ਸ਼ੁਭਮ ਦੇ ਦੋਸਤ ਦੀ ਹੈ, ਜਿਸਨੇ ਇੱਕ ਦਿਨ ਪਹਿਲਾਂ ਕਿਤੇ ਘੁੰਮਣ ਲਈ ਇਸਨੂੰ ਉਧਾਰ ਲਿਆ ਸੀ। ਪੁਲਿਸ ਅਨੁਸਾਰ, ਦੋਸ਼ੀ ਦੀ ਡਾਕਟਰੀ ਜਾਂਚ ਹੋ ਚੁੱਕੀ ਹੈ ਅਤੇ ਹੁਣ ਅੰਤਿਮ ਰਿਪੋਰਟ ਦੀ ਉਡੀਕ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments