Home ਹਰਿਆਣਾ ਹਰਿਆਣਾ ‘ਚ ਸਰਕਾਰੀ ਖਾਤੇ ‘ਚੋਂ ਕਰੋੜਾਂ ਦੇ ਘਪਲੇ ਦੇ ਮਾਮਲੇ ‘ਚ ਸੀ.ਏ...

ਹਰਿਆਣਾ ‘ਚ ਸਰਕਾਰੀ ਖਾਤੇ ‘ਚੋਂ ਕਰੋੜਾਂ ਦੇ ਘਪਲੇ ਦੇ ਮਾਮਲੇ ‘ਚ ਸੀ.ਏ ਸਮੇਤ 4 ਗ੍ਰਿਫਤਾਰ

0

ਪੰਚਕੂਲਾ : ਹਰਿਆਣਾ ਸਰਕਾਰ, ਕਰੈਸਟ ਅਤੇ ਚੰਡੀਗੜ੍ਹ ਸਮਾਰਟ ਸਿਟੀ ਲਿਮਟਿਡ ਦੇ ਸਰਕਾਰੀ ਖਾਤਿਆਂ ‘ਚੋਂ ਕਰੋੜਾਂ ਰੁਪਏ ਦੇ ਗਬਨ ਅਤੇ ਧੋਖਾਧੜੀ ਦੇ ਮਾਮਲੇ ‘ਚ ਸੀ.ਬੀ.ਆਈ. ਦੀ ਆਰਥਿਕ ਅਪਰਾਧ ਸ਼ਾਖਾ ਨੇ ਵੱਡੀ ਕਾਰਵਾਈ ਕੀਤੀ ਹੈ।

ਜਾਂਚ ਤੋਂ ਬਾਅਦ ਸੀ.ਬੀ.ਆਈ .ਨੇ ਚਾਰ ਮੁਲਜ਼ਮਾਂ ਚਾਰਟਰਡ ਅਕਾਊਂਟੈਂਟ ਸਿਧਾਰਥ ਨਰੂਲਾ, ਮੋਹਿਤ ਗੋਇਲ, ਮਨੋਜ ਕੁਮਾਰ ਅਤੇ ਚੰਡੀਗੜ੍ਹ ਦੇ ਕਾਰੋਬਾਰੀ ਗੌਰਵ ਕਾਂਸਲ ਨੂੰ ਗ੍ਰਿਫ਼ਤਾਰ ਕੀਤਾ ਹੈ। ਸਾਰੇ ਮੁਲਜ਼ਮਾਂ ਨੂੰ ਪੰਚਕੂਲਾ ਦੀ ਵਿਸ਼ੇਸ਼ ਸੀ.ਬੀ.ਆਈ. ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ।

ਸੀ.ਬੀ.ਆਈ. ਦੀ ਜਾਂਚ ਮੁਤਾਬਕ ਫਰਜ਼ੀ ਕੰਪਨੀਆਂ, ਫਰਜ਼ੀ ਬਿੱਲਾਂ ਅਤੇ ਸ਼ੈੱਲ ਕੰਪਨੀਆਂ ਰਾਹੀਂ ਸਰਕਾਰੀ ਫੰਡ ਟਰਾਂਸਫਰ ਕੀਤੇ ਗਏ ਸਨ। ਇਸ ਤੋਂ ਬਾਅਦ ਪੈਸੇ ਨੂੰ ਨਗਦੀ ਵਿੱਚ ਬਦਲ ਕੇ ਗਬਨ ਕਰ ਲਿਆ ਗਿਆ। ਸੀ.ਬੀ.ਆਈ. ਮਾਮਲੇ ਵਿੱਚ ਹੋਰ ਸਰਕਾਰੀ ਖਾਤਿਆਂ ਨਾਲ ਸਬੰਧਤ ਮਨੀ ਟ੍ਰੇਲ ਅਤੇ ਲੈਣ-ਦੇਣ ਦੀ ਜਾਂਚ ਕਰ ਰਹੀ ਹੈ।

NO COMMENTS

LEAVE A REPLY

Please enter your comment!
Please enter your name here

Exit mobile version