ਚੰਡੀਗੜ੍ਹ: ਹਰਿਆਣਾ ਤੋਂ ਇਸ ਸਮੇਂ ਦੀ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਸੂਬਾ ਸਰਕਾਰ ਨੇ ਵੱਡਾ ਪ੍ਰਸ਼ਾਸਨਿਕ ਫੇਰਬਦਲ ਕਰਦਿਆਂ 7 IAS/HCS ਅਧਿਕਾਰੀਆਂ ਦੇ ਤਬਾਦਲੇ ਕਰ ਦਿੱਤੇ ਹਨ। ਇਸ ਸਬੰਧੀ ਰਾਜਪਾਲ ਵੱਲੋਂ ਤੁਰੰਤ ਪ੍ਰਭਾਵ ਨਾਲ ਹੁਕਮ ਜਾਰੀ ਕੀਤੇ ਗਏ ਹਨ।
ਮਿਲੀ ਜਾਣਕਾਰੀ ਅਨੁਸਾਰ ਜਿਨ੍ਹਾਂ ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ, ਉਨ੍ਹਾਂ ਵਿੱਚ ਨਿਖਿਲ ਗਜਰਾਜ, IAS (HY:2008), ਡਾਇਰੈਕਟਰ ਜਨਰਲ, ਟਰਾਂਸਪੋਰਟ, ਹਰਿਆਣਾ ਸ਼ਾਮਲ ਹਨ।
ਇਸ ਤੋਂ ਇਲਾਵਾ ਨਿਸ਼ੂ ਉਰਫ਼ ਨਮਰਤਾ ਸਿੰਘਲ, HCS (2011), ਜੋ ਤਾਇਨਾਤੀ ਦੇ ਹੁਕਮਾਂ ਦੀ ਉਡੀਕ ਕਰ ਰਹੇ ਸਨ; ਬੇਲੀਨਾ, HCS (2016), ਉਪ-ਮੰਡਲ ਅਧਿਕਾਰੀ (ਸਿਵਲ), ਹੋਡਲ ਨੂੰ ਵੀ ਤਬਦੀਲ ਕੀਤਾ ਗਿਆ ਹੈ।
ਇਸੇ ਤਰ੍ਹਾਂ ਰਾਹੁਲ ਮਿੱਤਲ, HCS (2016), ਜਨਰਲ ਮੈਨੇਜਰ, ਹਰਿਆਣਾ ਰੋਡਵੇਜ਼, ਹਿਸਾਰ; ਸੁਰੇਸ਼ ਰਾਵੇਸ਼, HCS (2019), ਜੁਆਇੰਟ ਟਰਾਂਸਪੋਰਟ ਕਮਿਸ਼ਨਰ, ਹਰਿਆਣਾ; ਸੰਜੇ ਬਿਸ਼ਨੋਈ, HCS (2019), ਉਪ ਸਕੱਤਰ, ਹਰਿਆਣਾ ਸਰਕਾਰ, ਮਾਲ ਅਤੇ ਆਫ਼ਤ ਪ੍ਰਬੰਧਨ ਵਿਭਾਗ ਅਤੇ ਰਮਿਤ ਯਾਦਵ, HCS (2020), ਜੁਆਇੰਟ ਡਾਇਰੈਕਟਰ, ਹਰਿਆਣਾ ਇੰਸਟੀਚਿਊਟ ਆਫ਼ ਪਬਲਿਕ ਐਡਮਿਨਿਸਟ੍ਰੇਸ਼ਨ (HIPA), ਗੁਰੂਗ੍ਰਾਮ ਦੇ ਨਾਮ ਵੀ ਸ਼ਾਮਲ ਹਨ।
