Homeਟੈਕਨੋਲੌਜੀਸਾਬਕਾ ਕਾਂਗਰਸੀ ਵਿਧਾਇਕ ਦਾ ਵਟਸਐਪ ਨੰਬਰ ਹੋਇਆ ਹੈਕ

ਸਾਬਕਾ ਕਾਂਗਰਸੀ ਵਿਧਾਇਕ ਦਾ ਵਟਸਐਪ ਨੰਬਰ ਹੋਇਆ ਹੈਕ

ਫਿਰੋਜ਼ਪੁਰ : ਜ਼ੀਰਾ ਦੇ ਸਾਬਕਾ ਕਾਂਗਰਸੀ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਦਾ ਵਟਸਐਪ ਨੰਬਰ ਹੈਕ ਕਰ ਲਿਆ ਗਿਆ ਹੈ। ਇਸ ਦੀ ਜਾਣਕਾਰੀ ਕੁਲਬੀਰ ਜ਼ੀਰਾ ਨੇ ਖ਼ੁਦ ਫੇਸਬੁੱਕ ‘ਤੇ ਸਾਂਝੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਹੈਕਿੰਗ 15 ਤਾਰੀਖ਼ ਨੂੰ ਸ਼ਾਮ 5 ਵਜੇ ਤੋਂ ਬਾਅਦ ਹੋਈ, ਜਿਸ ਕਿਸੇ ਨੂੰ ਵੀ ਇਹ ਸੁਨੇਹਾ ਮਿਿ ਲਆ ਹੈ, ਉਹ ਉਨ੍ਹਾਂ ਨਾਲ ਸੰਪਰਕ ਕਰੇ।

ਕੁਲਬੀਰ ਜ਼ੀਰਾ ਨੇ ਸਾਂਝੀ ਕੀਤੀ ਗਈ ਪੋਸਟ ਵਿਚ ਲਿਖਿਆ, ”ਮੈਂ ਤੁਹਾਨੂੰ ਸਾਰਿਆਂ ਨੂੰ ਫੇਸਬੁੱਕ ਰਾਹੀਂ ਬੇਨਤੀ ਕਰ ਰਿਹਾ ਹਾਂ ਕਿ ਮੇਰੇ ਦੋਵੇਂ ਵਟਸਐਪ ਨੰਬਰ ਸ਼ਾਮ 5 ਵਜੇ ਦੇ ਕਰੀਬ ਹੈਕ ਹੋ ਗਏ ਸਨ। ਮੈਂ ਸਾਰਿਆਂ ਨੂੰ ਬੇਨਤੀ ਕਰਦਾ ਹਾਂ ਕਿ ਜੇਕਰ ਕਿਸੇ ਨੂੰ ਕੋਈ ਮੈਸੇਜ ਮਿਲਦਾ ਹੈ ਤਾਂ ਕਿਰਪਾ ਕਰਕੇ ਮੇਰੇ ਨਾਲ ਸੰਪਰਕ ਕਰੋ।”

ਹਾਲ ਹੀ ‘ਚ ਕੁਲਬੀਰ ਜ਼ੀਰਾ ਫਿਰੋਜ਼ਪੁਰ ਕਾਂਗਰਸ ਦੇ ਪ੍ਰਧਾਨ ਕੀਤੇ ਗਏ ਨਿਯੁਕਤ
ਦੱਸ ਦੇਈਏ ਕਿ ਕਿ ਕੁਲਬੀਰ ਸਿੰਘ ਜ਼ੀਰਾ ਨੇ ਸਾਲ 2024 ਦੀ ਕਾਂਗਰਸ ਦੀ ਟਿਕਟ ‘ਤੇ ਖਡੂਰ ਸਾਹਿਬ ਤੋਂ ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਦੇ ਖ਼ਿਲਾਫ਼ ਚੋਣ ਲੜੀ ਸੀ। ਹਾਲਾਂਕਿ ਉਹ ਚੋਣ ਹਾਰ ਗਏ ਸਨ। ਕੁਝ ਦਿਨ ਪਹਿਲਾਂ ਹੀ ਕਾਂਗਰਸ ਨੇ ਜ਼ਿਲ੍ਹਾ ਮੁਖੀਆਂ ਦੀ ਸੂਚੀ ਜਾਰੀ ਕੀਤੀ ਸੀ, ਜਿਸ ਵਿਚ ਉਨ੍ਹਾਂ ਨੂੰ ਫਿਰੋਜ਼ਪੁਰ ਤੋਂ ਕਾਂਗਰਸ ਦੇ ਪ੍ਰਧਾਨ ਨਿਯੁਕਤ ਕੀਤਾ ਗਿਆ ਸੀ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments