Home ਸੰਸਾਰ ਅਮਰੀਕਾ ਦੇ ਸੂਬੇ ਟੈਕਸਾਸ ’ਚ ਹੜ੍ਹ ਦੀ ਤਬਾਹੀ, ਹੁਣ ਤੱਕ 80 ਲੋਕਾਂ...

ਅਮਰੀਕਾ ਦੇ ਸੂਬੇ ਟੈਕਸਾਸ ’ਚ ਹੜ੍ਹ ਦੀ ਤਬਾਹੀ, ਹੁਣ ਤੱਕ 80 ਲੋਕਾਂ ਦੀ ਮੌਤ

0

ਅਮਰੀਕਾ : ਅਮਰੀਕਾ ਦੇ ਟੈਕਸਾਸ ਰਾਜ ਵਿੱਚ ਹੜ੍ਹਾ ਨੇ ਤਬਾਹੀ ਮਚਾਈ ਹੋਈ ਹੈ ਜਿੱਥੇ ਕਿ ਗੁਆਡਾਲੁਪ ਨਦੀ ਵਿੱਚ ਅਚਾਨਕ ਆਏ ਹੜ੍ਹ ਕਾਰਨ 3 ਦਿਨਾਂ ਵਿੱਚ 80 ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ 41 ਲੋਕ ਹਾਲੇ ਵੀ ਲਾਪਤਾ ਹਨ। ਦੱਸਿਆ ਜਾ ਰਿਹਾ ਹੈ ਕਿ ਨਦੀ ਦੇ ਨੇੜੇ ਕੁੜੀਆਂ ਲਈ ਇੱਕ ਸਮਰ ਕੈਂਪ ਸੀ, ਜੋ ਕਿ ਹੜ੍ਹ ਵਿੱਚ ਫਸ ਗਿਆ। ਹਾਲਾਂਕਿ, ਇਸ ਕੈਂਪ ਵਿੱਚ ਮੌਜੂਦ 750 ਕੁੜੀਆਂ ਨੂੰ ਬਚਾ ਲਿਆ ਗਿਆ। ਲਾਪਤਾ ਹੋਏ ਲੋਕਾਂ ਦੀ ਭਾਲ ਜਾਰੀ ਹੈ।

ਦੱਸ ਦਈਏ ਕਿ ਟੈਕਸਾਸ ਦੇ ਕਈ ਇਲਾਕਿਆਂ ਵਿੱਚ ਸਥਿਤੀ ਅਜੇ ਸਥਿਰ ਨਹੀਂ ਹੋਈ ਹੈ। ਮੌਸਮ ਵਿਭਾਗ ਵੱਲੋਂ ਹੜ੍ਹ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ ਅਤੇ ਗੁਆਡਾਲੁਪ ਨਦੀ ਦੇ ਕੰਢੇ ਰਹਿਣ ਵਾਲੇ ਲੋਕਾਂ ਨੂੰ ਉੱਚੀਆਂ ਥਾਵਾਂ ‘ਤੇ ਜਾਣ ਦੀ ਅਪੀਲ ਕੀਤੀ ਗਈ ਹੈ।
ਜ਼ਿਕਰਯੋਗ ਹੈ ਕਿ ਸ਼ੁੱਕਰਵਾਰ ਨੂੰ ਟੈਕਸਾਸ ਦੇ ਸੈਨ ਐਂਟੋਨੀਓ ਵਿੱਚ ਲਗਭਗ 15 ਇੰਚ (38 ਸੈਂਟੀਮੀਟਰ) ਮੀਂਹ ਪਿਆ ਅਤੇ ਮਹਿਜ਼ 45 ਮਿੰਟਾਂ ਵਿੱਚ ਹੀ ਨਦੀ ਦਾ ਪੱਧਰ 26 ਫੁੱਟ ਵਧ ਗਿਆ। ਜਿਸ ਨਾਲ ਘਰ ਅਤੇ ਵਾਹਨ ਵਹਿ ਗਏ। ਫਿਲਹਾਲ ਬਚਾਅ ਕਾਰਜ ਉਲੀਕੇ ਜਾ ਰਹੇ ਹਨ ਅਤੇ ਲੋਕਾਂ ਨੂੰ ਹਰ ਸੰਭਵ ਮਦਦ ਦਿੱਤੀ ਜਾ ਰਹੀ ਹੈ।

NO COMMENTS

LEAVE A REPLY

Please enter your comment!
Please enter your name here

Exit mobile version