Homeਪੰਜਾਬਮੋਹਾਲੀ ਤੋਂ ਪਟਿਆਲਾ ਤੱਕ ED ਦੀ ਕਾਰਵਾਈ, ਕਈ ਟਿਕਾਣਿਆਂ 'ਤੇ ਜਾਂਚ...

ਮੋਹਾਲੀ ਤੋਂ ਪਟਿਆਲਾ ਤੱਕ ED ਦੀ ਕਾਰਵਾਈ, ਕਈ ਟਿਕਾਣਿਆਂ ‘ਤੇ ਜਾਂਚ…

ਮੋਹਾਲੀ/ਪਟਿਆਲਾ: ਪੰਜਾਬ ਵਿੱਚ ਇਨਫੋਰਸਮੈਂਟ ਡਾਇਰੈਕਟੋਰੇਟ (ED) ਵੱਲੋਂ ਸਵੇਰ ਤੋਂ ਹੀ ਕਈ ਥਾਵਾਂ ’ਤੇ ਛਾਪੇਮਾਰੀ ਕੀਤੇ ਜਾਣ ਦੀ ਜਾਣਕਾਰੀ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ED ਦੀਆਂ ਟੀਮਾਂ ਨੇ ਮੋਹਾਲੀ ਅਤੇ ਪਟਿਆਲਾ ਵਿੱਚ ਕਈ ਟਿਕਾਣਿਆਂ ’ਤੇ ਪਹੁੰਚ ਕੇ ਜਾਂਚ ਸ਼ੁਰੂ ਕੀਤੀ ਹੈ।

ਜਾਣਕਾਰੀ ਮੁਤਾਬਕ ਮੋਹਾਲੀ ਦੇ ਸੈਕਟਰ-82 ਵਿੱਚ ਵੀ ED ਦੀ ਕਾਰਵਾਈ ਜਾਰੀ ਹੈ। ਇਸ ਦੌਰਾਨ ਕੁਝ ਅਧਿਕਾਰੀਆਂ ਨਾਲ ਸਬੰਧਤ ਘਰਾਂ ਅਤੇ ਦਫ਼ਤਰਾਂ ਵਿੱਚ ਰਿਕਾਰਡ ਦੀ ਜਾਂਚ ਕੀਤੇ ਜਾਣ ਦੀ ਗੱਲ ਸਾਹਮਣੇ ਆਈ ਹੈ। ਮੋਹਾਲੀ ਦੇ SSP ਦਾ ਨਾਮ ਵੀ ਇਸ ਜਾਂਚ ਨਾਲ ਜੁੜ ਕੇ ਸਾਹਮਣੇ ਆ ਰਿਹਾ ਹੈ। ਹਾਲਾਂਕਿ, ਛਾਪੇਮਾਰੀ ਸਬੰਧੀ ED ਵੱਲੋਂ ਅਜੇ ਤੱਕ ਵਿਸਥਾਰਪੂਰਵਕ ਅਧਿਕਾਰਤ ਜਾਣਕਾਰੀ ਜਾਰੀ ਨਹੀਂ ਕੀਤੀ ਗਈ।

ਇਸ ਤੋਂ ਇਲਾਵਾ ਪਟਿਆਲਾ ਦੇ ਅਰਬਨ ਅਸਟੇਟ ਫੇਜ਼-2 ਦੀ ਕਮਰਸ਼ੀਅਲ ਮਾਰਕੀਟ ਵਿੱਚ ਸਥਿਤ ਇੱਕ ਨਿੱਜੀ ਇੰਸਟੀਚਿਊਟ ਨਾਲ ਸਬੰਧਤ ਟਿਕਾਣੇ ’ਤੇ ਵੀ ED ਦੀ ਟੀਮ ਵੱਲੋਂ ਕਾਰਵਾਈ ਕੀਤੇ ਜਾਣ ਦੀ ਜਾਣਕਾਰੀ ਹੈ।

ਛਾਪੇਮਾਰੀ ਦੌਰਾਨ ਜਾਂਚ ਏਜੰਸੀ ਦੀਆਂ ਕਈ ਗੱਡੀਆਂ ਮੌਕੇ ’ਤੇ ਮੌਜੂਦ ਹੋਣ ਦੀ ਗੱਲ ਕਹੀ ਜਾ ਰਹੀ ਹੈ। ਫਿਲਹਾਲ ਇਹ ਸਪੱਸ਼ਟ ਨਹੀਂ ਹੋਇਆ ਕਿ ਇਹ ਪੂਰੀ ਕਾਰਵਾਈ ਕਿਸ ਖਾਸ ਮਾਮਲੇ ਦੇ ਸਬੰਧ ਵਿੱਚ ਕੀਤੀ ਜਾ ਰਹੀ ਹੈ ਅਤੇ ਜਾਂਚ ਦੌਰਾਨ ਕੀ ਕੁਝ ਸਾਹਮਣੇ ਆਇਆ ਹੈ।

ਮੋਹਾਲੀ ਨਾਲ ਜੁੜੇ ਇੱਕ ਵੱਖਰੇ ED ਮਾਮਲੇ ਵਿੱਚ ਏਜੰਸੀ ਪਹਿਲਾਂ SSP ਤੋਂ ਜਾਂਚ ਰਿਕਾਰਡ ਮੰਗ ਚੁੱਕੀ ਹੈ ਅਤੇ ਸਤੰਬਰ ਵਿੱਚ ਉਨ੍ਹਾਂ ਨੂੰ ਸੰਮਨ ਵੀ ਕੀਤਾ ਗਿਆ ਸੀ। ED ਦੀ ਮੌਜੂਦਾ ਕਾਰਵਾਈ ਸਬੰਧੀ ਹੋਰ ਵੇਰਵੇ ਅਤੇ ਅਧਿਕਾਰਤ ਜਾਣਕਾਰੀ ਦੀ ਉਡੀਕ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments