Health News : ਸਰਦੀਆਂ ਵਿੱਚ ਮਟਰ ਅਤੇ ਪਨੀਰ ਦੀ ਸਬਜ਼ੀ ਹੋਵੇ ਜਾਂ ਪਨੀਰ ਦੇ ਪਰੌਂਠੇ, ਕਿਸੇ ਦੇ ਮੂੰਹ ਵਿੱਚ ਵੀ ਪਾਣੀ ਲਿਆ ਸਕਦੇ ਹਨ, ਪਰ ਕੀ ਤੁਸੀਂ ਜਾਣਦੇ ਹੋ ਕਿ ਸਰਦੀਆਂ ਵਿੱਚ ਪਨੀਰ ਹੱਡੀਆਂ ਅਤੇ ਮਾਸਪੇਸ਼ੀਆਂ ਲਈ ਤਾਕਤ ਦਾ ਪਾਵਰਹਾਊਸ ਹੈ, ਜੋ ਸਰੀਰ ਨੂੰ ਅਣਗਿਣਤ ਲਾਭ ਪਹੁੰਚਾਉਂਦਾ ਹੈ? ਸ਼ੁੱਧ ਦੁੱਧ ਤੋਂ ਬਣਿਆ ਪਨੀਰ ਹਰ ਮੌਸਮ ਵਿੱਚ ਬਰਾਬਰ ਲਾਭ ਦਿੰਦਾ ਹੈ। ਗਰਮੀਆਂ ਵਿੱਚ ਪਨੀਰ ਦਾ ਸੇਵਨ ਪੇਟ ਨੂੰ ਠੰਢਕ ਦਿੰਦਾ ਹੈ, ਜਦਕਿ ਸਰਦੀਆਂ ਵਿੱਚ ਪਨੀਰ ਤੋਂ ਸਰੀਰ ਨੂੰ ਹੇਲਦੀ ਫੈਟ ਮਿਲਦੀ ਹੈ ਅਤੇ ਸਰੀਰ ਦਾ ਤਾਪਮਾਨ ਸੰਤੁਲਿਤ ਰਹਿੰਦਾ ਹੈ।
ਆਯੁਰਵੇਦ ਦਾ ਮੰਨਣਾ ਹੈ ਕਿ ਸਹੀ ਮਸਾਲਿਆਂ ਨਾਲ ਪਨੀਰ ਦਾ ਸੇਵਨ ਕੀਤਾ ਜਾਵੇ ਤਾਂ ਇਹ ਕਫ ਵੱਧਣ ਤੋਂ ਰੋਕਦਾ ਹੈ ਅਤੇ ਸਰੀਰ ਨੂੰ ਪ੍ਰੋਟੀਨ ਅਤੇ ਕੈਲਸ਼ੀਅਮ ਦੋਨੋਂ ਹੀ ਭਰਪੂਰ ਮਾਤਰਾ ਵਿੱਚ ਮਿਲ ਜਾਦਾ ਹੈ।
ਪਨੀਰ ਖਾਣ ਦੇ ਫਾਇਦੇ :
- ਮਾਸਪੇਸ਼ੀਆਂ –
ਪਨੀਰ ਦਾ ਸੇਵਨ ਮਾਸਪੇਸ਼ੀਆਂ ਦੇ ਲਈ ਲਾਭਦਾਇਕ ਹੁੰਦਾ ਹੈ ਅਤੇ ਹੌਲੀ-ਹੌਲੀ ਮਾਸਪੇਸ਼ੀਆਂ ਦੀ ਰਿਕਵਰੀ ਵਿੱਚ ਸਹਾਇਤਾ ਕਰਦਾ ਹੈ। ਇਸ ਵਿੱਚ ਮੌਜੂਦ ਪ੍ਰੋਟੀਨ ਅਤੇ ਕੈਲਸ਼ੀਅਮ ਮਾਸਪੇਸ਼ੀਆਂ ਦੇ ਜੀਵਨਦਾਇਕ ਹਨ ਅਤੇ ਸਰੀਰ ਨੂੰ ਅੰਦਰੋਂ ਮਜ਼ਬੂਤ ਵੀ ਬਣਾਉਂਦੇ ਹਨ।
- ਜੋੜਾਂ ਦਾ ਦਰਦ –
ਪਨੀਰ ਹੱਡੀਆਂ ਲਈ ਇੱਕ ਵਰਦਾਨ ਹੈ। ਕੈਲਸ਼ੀਅਮ ਅਤੇ ਫਾਸਫੋਰਸ ਦਾ ਸੁਮੇਲ ਹੱਡੀਆਂ ਨੂੰ ਨਵੀਂ ਊਰਜਾ ਪ੍ਰਦਾਨ ਕਰਦਾ ਹੈ ਅਤੇ ਜੋੜਾਂ ਦੇ ਦਰਦ ਅਤੇ ਜੋੜਾਂ ਦੀਆਂ ਬਿਮਾਰੀਆਂ ਨੂੰ ਵੀ ਰੋਕ ਸਕਦਾ ਹੈ।
- ਭਾਰ ਘਟਾਉਣਾ –
ਪਨੀਰ ਭਾਰ ਕੰਟਰੋਲ ਕਰਨ ਵਿੱਚ ਵੀ ਵੱਡੀ ਭੂਮਿਕਾ ਨਿਭਾਉਂਦਾ ਹੈ। ਪ੍ਰੋਟੀਨ ਨਾਲ ਭਰਪੂਰ ਹੋਣ ਕਰਕੇ, ਪਨੀਰ ਪੇਟ ਵਿੱਚ ਹੌਲੀ-ਹੌਲੀ ਪਚ ਜਾਂਦਾ ਹੈ ਜਿਸ ਕਾਰਨ ਵਾਰ-ਵਾਰ ਭੁੱਖ ਨਹੀਂ ਲੱਗਦੀ। ਜੇਕਰ ਇੱਕ ਵਾਰ ਪਨੀਰ ਤੋਂ ਬਣਿਆ ਨਾਸ਼ਤਾ ਖਾ ਲਿਆ ਜਾਵੇ ਤਾਂ ਲੰਬੇ ਸਮੇਂ ਤੱਕ ਭੁੱਖ ਦੂਰ ਰਹਿੰਦੀ ਹੈ।
- ਹਾਰਮੋਨ ਸੰਤੁਲਨ –
ਇਹ ਗੱਲ ਬਹੁਤ ਘੱਟ ਲੋਕ ਜਾਣਦੇ ਹਨ ਕਿ ਪਨੀਰ ਹਾਰਮੋਨਾਂ ਨੂੰ ਸੰਤੁਲਿਤ ਕਰਨ ਵਿੱਚ ਵੀ ਮਦਦ ਕਰਦਾ ਹੈ। ਪਨੀਰ ਨਰਵਸ ਸਿਸਟਮ ਨੂੰ ਸਪੋਰਟ ਕਰਦਾ ਹੈ, ਜਿਸ ਕਾਰਨ ਵਿਟਾਮਿਨ ਬੀ12 ਦੀ ਸਪਲਾਈ ਵੀ ਸਰੀਰ ਵਿੱਚ ਸਹੀ ਤਰੀਕੇ ਨਾਲ ਹੁੰਦੀ ਹੈ।
ਪਨੀਰ ਖਾਣ ਦੇ ਨੁਕਸਾਨ –
ਹੁਣ ਇਹ ਸਵਾਲ ਹੈ ਕਿ ਕਿੰਨਾ ਲੋਕਾਂ ਨੂੰ ਪਨੀਰ ਤੋਂ ਪਰਹੇਜ ਕਰਨਾ ਚਾਹੀਦਾ ਹੈ। ਜੇਕਰ ਪਾਚਨ ਕਿਰਿਆ ਕਮਜ਼ੋਰ ਹੈ ਅਤੇ ਭਾਰੀ ਭੋਜਨ ਨੂੰ ਹਜ਼ਮ ਕਰਨ ਵਿੱਚ ਮੁਸ਼ਕਲ ਆਉਂਦੀ ਹੈ, ਤਾਂ ਘੱਟ ਮਾਤਰਾ ਵਿੱਚ ਪਨੀਰ ਦਾ ਸੇਵਨ ਕਰੋ। ਪਨੀਰ ਭਾਰੀ ਹੁੰਦਾ ਹੈ ਅਤੇ ਹੌਲੀ-ਹੌਲੀ ਪਚਦਾ ਹੈ, ਜਿਸ ਨਾਲ ਗੈਸ ਅਤੇ ਬਦਹਜ਼ਮੀ ਹੋ ਸਕਦੀ ਹੈ। ਇਸ ਤੋਂ ਇਲਾਵਾ, ਜੇਕਰ ਤੁਹਾਨੂੰ ਖੰਘ ਹੈ, ਤਾਂ ਵੀ ਸੀਮਤ ਮਾਤਰਾ ਵਿੱਚ ਪਨੀਰ ਦਾ ਸੇਵਨ ਸਵੇਰੇ ਦੇ ਸਮੇਂ ਕਰੋ। ਕੱਚਾ ਪਨੀਰ ਖਾਣ ਤੋਂ ਬਚੋ ਅਤੇ ਮਸਾਲੇਦਾਰ ਪਨੀਰ ਦਾ ਸੇਵਨ ਕਰੋ।











