Homeਹੈਲਥਹਾਈ ਕੋਰਟ ਨੇ ਫੋਰਟਿਸ ਮੋਹਾਲੀ ਨੂੰ 22 ਰੁੱਖ ਵੱਢਣ ਦੀ ਇਜਾਜ਼ਤ, 110...

ਹਾਈ ਕੋਰਟ ਨੇ ਫੋਰਟਿਸ ਮੋਹਾਲੀ ਨੂੰ 22 ਰੁੱਖ ਵੱਢਣ ਦੀ ਇਜਾਜ਼ਤ, 110 ਬੂਟੇ ਲਗਾਉਣ ਦੇ ਹੁਕਮ

ਚੰਡੀਗੜ੍ਹ: ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਫੋਰਟਿਸ ਹਸਪਤਾਲ, ਮੋਹਾਲੀ ਨੂੰ ਸਿਹਤ ਸਹੂਲਤਾਂ ਅਤੇ ਬੁਨਿਆਦੀ ਢਾਂਚੇ ਦੇ ਵਿਸਥਾਰ ਲਈ 22 ਰੁੱਖ ਕੱਟਣ ਦੀ ਮਨਜ਼ੂਰੀ ਦੇ ਦਿੱਤੀ ਹੈ। ਇਸ ਦੇ ਨਾਲ ਹੀ ਅਦਾਲਤ ਨੇ ਵਾਤਾਵਰਣ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਹਸਪਤਾਲ ਨੂੰ 110 ਨਵੇਂ ਬੂਟੇ ਲਗਾਉਣ ਅਤੇ ਉਨ੍ਹਾਂ ਦੀ ਦਸ ਸਾਲ ਤੱਕ ਦੇਖਭਾਲ ਕਰਨ ਦੇ ਸਖ਼ਤ ਨਿਰਦੇਸ਼ ਦਿੱਤੇ ਹਨ।

18 ਅਕਤੂਬਰ 2026 ਨੂੰ ਸਾਹਮਣੇ ਆਈ ਜਾਣਕਾਰੀ ਅਨੁਸਾਰ, ਚੀਫ਼ ਜਸਟਿਸ ਅਸ਼ਵਨੀ ਕੁਮਾਰ ਮਿਸ਼ਰਾ ਅਤੇ ਜਸਟਿਸ ਰੋਹਿਤ ਕਪੂਰ ਦੇ ਡਿਵੀਜ਼ਨ ਬੈਂਚ ਨੇ ਹਸਪਤਾਲ ਵੱਲੋਂ ਦਾਇਰ ਹਲਫ਼ਨਾਮੇ ਦੇ ਆਧਾਰ ’ਤੇ ਇਹ ਹੁਕਮ ਜਾਰੀ ਕੀਤੇ। ਹਸਪਤਾਲ ਵੱਲੋਂ ਗਮਾਡਾ (GMADA) ਦੀ ਅਲਾਟ ਕੀਤੀ 5.028 ਏਕੜ ਜ਼ਮੀਨ ’ਤੇ ਉਸਾਰੀ ਕਾਰਜ ਕੀਤੇ ਜਾਣੇ ਹਨ।

ਅਦਾਲਤ ਨੇ ਕਿਹਾ ਕਿ ਕੱਟੇ ਜਾਣ ਵਾਲੇ 22 ਰੁੱਖਾਂ ਦੇ ਬਦਲੇ ਪੰਜ ਗੁਣਾ ਗਿਣਤੀ ਵਿੱਚ ਬੂਟੇ ਲਗਾਉਣੇ ਲਾਜ਼ਮੀ ਹੋਣਗੇ। ਇਸ ਤਹਿਤ 50 ਟੋਹਾਟ, 25 ਡਿਕ, 25 ਕਿੱਕਰ ਅਤੇ 10 ਬੇਰੀ ਦੇ ਬੂਟੇ ਹਸਪਤਾਲ ਦੇ ਅਹਾਤੇ ਵਿੱਚ ਲਗਾਏ ਜਾਣਗੇ। ਹਸਪਤਾਲ ਨੂੰ ਇਨ੍ਹਾਂ ਦੀ ਸਿੰਚਾਈ, ਸੁਰੱਖਿਆ ਅਤੇ ਲੰਬੇ ਸਮੇਂ ਤੱਕ ਸੰਭਾਲ ਦੀ ਜ਼ਿੰਮੇਵਾਰੀ ਨਿਭਾਉਣੀ ਪਵੇਗੀ।

ਪਾਰਦਰਸ਼ਤਾ ਯਕੀਨੀ ਬਣਾਉਣ ਲਈ ਹਾਈ ਕੋਰਟ ਨੇ ਹਰ ਬੂਟੇ ਦੀ ਜੀਓ-ਟੈਗਿੰਗ ਕਰਨ ਦੇ ਵੀ ਨਿਰਦੇਸ਼ ਦਿੱਤੇ ਹਨ। ਹਸਪਤਾਲ ਨੂੰ ਆਪਣੀ ਵੈੱਬਸਾਈਟ ’ਤੇ ਬੂਟਿਆਂ ਦੇ ਵਾਧੇ ਅਤੇ ਉਨ੍ਹਾਂ ਦੀਆਂ ਤਸਵੀਰਾਂ ਵਾਲੀਆਂ ਰਿਪੋਰਟਾਂ ਅਪਡੇਟ ਕਰਨੀਆਂ ਪੈਣਗੀਆਂ। ਅਦਾਲਤ ਨੇ ਸਪੱਸ਼ਟ ਕੀਤਾ ਕਿ ਹੁਕਮਾਂ ਜਾਂ ਕੀਤੇ ਵਾਅਦਿਆਂ ਦੀ ਉਲੰਘਣਾ ਹੋਣ ’ਤੇ ਮਾਣਹਾਨੀ ਦੀ ਕਾਰਵਾਈ ਕੀਤੀ ਜਾ ਸਕਦੀ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments