Homeਦੇਸ਼ਸਿੱਕਮ ’ਚ ਦੋ ਵਾਰ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ

ਸਿੱਕਮ ’ਚ ਦੋ ਵਾਰ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ

ਸਿੱਕਮ : ਉੱਤਰ-ਪੂਰਬੀ ਰਾਜ ਸਿੱਕਮ ਵਿੱਚ ਅੱਜ ਯਾਨੀ ਵੀਰਵਾਰ ਨੂੰ ਭੂਚਾਲ ਦੇ ਦੋ ਝਟਕੇ ਮਹਿਸੂਸ ਕੀਤੇ ਗਏ। ਜਿਸ ਦੀ ਤੀਬਰਤਾ ਕ੍ਰਮਵਾਰ 4.6 ਅਤੇ 3.5 ਮਾਪੀ ਗਈ। ਪਹਿਲਾ ਭੂਚਾਲ, ਸਵੇਰੇ 11:24 ਵਜੇ ਆਇਆ, ਜਿਸਦੀ ਤੀਬਰਤਾ 4.6 ਸੀ। ਇਹ ਭੂਚਾਲ ਇੰਨਾ ਤੇਜ਼ ਸੀ ਕਿ ਲੋਕ ਅਚਾਨਕ ਆਪਣੇ ਘਰਾਂ ਤੋਂ ਬਾਹਰ ਨਿਕਲ ਗਏ ਅਤੇ ਕਈ ਇਲਾਕਿਆਂ ਵਿੱਚ ਹਲਕੀ ਹਫੜਾ-ਤਫੜੀ ਦੀ ਸਥਿਤੀ ਬਣੀ।

ਭੂਚਾਲ ਦਾ ਕੇਂਦਰ ਯੂਕਸੋਮ ਦੇ ਨੇੜੇ, ਕਈ ਜ਼ਿਲ੍ਹਿਆਂ ਵਿੱਚ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ

ਰਾਸ਼ਟਰੀ ਭੂਚਾਲ ਵਿਗਿਆਨ ਕੇਂਦਰ ਦੇ ਅਨੁਸਾਰ, ਪਹਿਲੇ ਭੂਚਾਲ ਦਾ ਕੇਂਦਰ ਗਿਆਲਸ਼ਿੰਗ ਜ਼ਿਲ੍ਹੇ ਵਿੱਚ ਯੂਕਸੋਮ ਤੋਂ ਲਗਭਗ ਚਾਰ ਕਿਲੋਮੀਟਰ ਉੱਤਰ-ਪੂਰਬ ਵਿੱਚ 10 ਕਿਲੋਮੀਟਰ ਦੀ ਡੂੰਘਾਈ ‘ਤੇ ਸੀ। ਇਸ ਝਟਕੇ ਨੂੰ ਨਾ ਸਿਰਫ਼ ਗੰਗਟੋਕ ਵਿੱਚ ਹੀ ਨਹੀਂ ਸਗੋਂ ਨਾਮਚੀ, ਮੰਗਨ ਅਤੇ ਪੇਲਿੰਗ ਵਰਗੇ ਇਲਾਕਿਆਂ ਵਿੱਚ ਵੀ ਮਹਿਸੂਸ ਕੀਤਾ ਗਿਆ। ਤੇਜ਼ ਭੂਚਾਲ ਨੇ ਬਹੁਤ ਸਾਰੇ ਲੋਕਾਂ ਨੂੰ ਘਬਰਾਹਟ ਵਿੱਚ ਚੀਕਦੇ ਹੋਏ ਸੜਕਾਂ ‘ਤੇ ਉਤਾਰ ਦਿੱਤਾ।

ਦੁਪਹਿਰ ’ਚ ਫਿਰ ਮਹਿਸੂਸ ਹੋਏ ਝਟਕੇ

ਪਹਿਲੇ ਭੂਚਾਲ ਤੋਂ ਲਗਭਗ ਇੱਕ ਘੰਟੇ ਬਾਅਦ ਦੁਪਹਿਰ 12:17 ਵਜੇ ਦੂਜਾ 3.5 ਤੀਬਰਤਾ ਦਾ ਭੂਚਾਲ ਰਿਕਾਰਡ ਕੀਤਾ ਗਿਆ। ਇਸਦਾ ਕੇਂਦਰ ਗੰਗਟੋਕ ਤੋਂ 11 ਕਿਲੋਮੀਟਰ ਉੱਤਰ-ਪੱਛਮ ਵਿੱਚ 10 ਕਿਲੋਮੀਟਰ ਦੀ ਡੂੰਘਾਈ ‘ਤੇ ਸੀ। ਹਾਲਾਕਿ ਦੋਵੇਂ ਭੂਚਾਲਾਂ ਵਿੱਚ ਹੁਣ ਤੱਕ ਕਿਸੇ ਵੀ ਤਰ੍ਹਾਂ ਦੇ ਜਾਨੀ ਜਾਂ ਮਾਲੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ, ਪਰ ਲਗਾਤਾਰ ਦੋ ਝਟਕਿਆਂ ਨੇ ਲੋਕਾਂ ਦੀ ਚਿੰਤਾ ਜ਼ਰੂਰ ਵਧਾ ਦਿੱਤੀ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments