Homeਪੰਜਾਬਸੰਘਣੀ ਧੁੰਦ ਕਾਰਨ ਬੱਸ ਤੇ ਗੈਸ ਸਿਲੰਡਰਾਂ ਨਾਲ ਭਰੇ ਇੱਕ ਟਰੱਕ ਦੀ...

ਸੰਘਣੀ ਧੁੰਦ ਕਾਰਨ ਬੱਸ ਤੇ ਗੈਸ ਸਿਲੰਡਰਾਂ ਨਾਲ ਭਰੇ ਇੱਕ ਟਰੱਕ ਦੀ ਹੋਈ ਜ਼ਬਰਦਸਤ ਟੱਕਰ, ਬੱਸ ਡਰਾਈਵਰ ਜ਼ਖ਼ਮੀ

ਗੁਰਦਾਸਪੁਰ : ਮੌਸਮ ਇੱਕ ਵਾਰ ਫਿਰ ਬਦਲ ਗਿਆ ਹੈ। ਅੱਜ ਬਟਾਲਾ ਦੇ ਬਾਹਰੀ ਇਲਾਕੇ ਵਿੱਚ ਸੰਘਣੀ ਧੁੰਦ ਛਾਈ ਰਹੀ, ਜਿਸ ਕਾਰਨ ਇੱਕ ਵੱਡਾ ਹਾਦਸਾ ਵਾਪਰਿਆ ਹੈ। ਅੰਮ੍ਰਿਤਸਰ ਤੋਂ ਪਠਾਨਕੋਟ ਜਾ ਰਹੀ ਇੱਕ ਖਾਲੀ ਬੱਸ ਬਟਾਲਾ ਬਾਈਪਾਸ ‘ਤੇ ਗੈਸ ਸਿਲੰਡਰਾਂ ਨਾਲ ਭਰੇ ਇੱਕ ਟਰੱਕ ਨਾਲ ਟਕਰਾ ਗਈ। ਇਸ ਦੇ ਪਿੱਛੇ ਦੋ ਹੋਰ ਛੋਟੀਆਂ ਗੱਡੀਆਂ ਵੀ ਟਕਰਾ ਗਿਆ। ਖੁਸ਼ਕਿਸਮਤੀ ਨਾਲ, ਕੋਈ ਜ਼ਖਮੀ ਨਹੀਂ ਹੋਇਆ। ਬੱਸ ਡਰਾਈਵਰ ਦੀ ਲੱਤ ਟੁੱਟ ਗਈ ਅਤੇ ਉਸਨੂੰ ਨੇੜਲੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ।

ਮੌਕੇ ‘ਤੇ ਪਹੁੰਚੀ ਪੁਲਿਸ ਨੇ ਦੱਸਿਆ ਕਿ ਹਾਦਸਾ ਧੁੰਦ ਕਾਰਨ ਹੋਇਆ। ਵਾਹਨ ਨੂੰ ਨੁਕਸਾਨ ਪਹੁੰਚਿਆ, ਪਰ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਟਰੱਕ ਡਰਾਈਵਰ ਨੇ ਦੱਸਿਆ ਕਿ ਧੁੰਦ ਬਹੁਤ ਜ਼ਿਆਦਾ ਸੀ ਬੱਸ ਪਿੱਛੇ ਤੋਂ ਆਈ ਅਤੇ ਟਰੱਕ ਵਿੱਚ ਟੱਕਰ ਮਾਰ ਦਿੱਤੀ। ਜਿਸ ਨਾਲ ਬਸ ਡਰਾਈਵਰ ਨੂੰ ਜ਼ਰੂਰ ਸੱਟਾ ਆਇਆ ਹਨ ਅਤੇ ਉਸ ਨੂੰ ਭਰਤੀ ਕਰਵਾਇਆ ਗਿਆ ਹੈ। ਇਹ ਪੂਰਾ ਹਾਦਸਾ ਧੁੰਦ ਦੇ ਕਾਰਨ ਹੋਇਆ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments