Health News : ਅੱਜਕੱਲ੍ਹ ਸਿਹਤ ਬਾਰੇ ਲੋਕ ਕਾਫ਼ੀ ਜਾਗਰੂਕ ਹੋ ਗਏ ਹਨ। ਖੀਰਾ ਹਰ ਕਿਸੇ ਦੀ ਥਾਲੀ ਦਾ ਹਿੱਸਾ ਹੋਣਾ ਚਾਹੀਦਾ ਹੈ। ਇਹ ਪਾਣੀ ਨਾਲ ਭਰਪੂਰ ਹੁੰਦਾ ਹੈ, ਸਰੀਰ ਵਿੱਚ ਠੰਡਕ ਬਣਾਈ ਰੱਖਦਾ ਹੈ, ਕਬਜ਼ ਦੂਰ ਕਰਦਾ ਹੈ ਅਤੇ ਭਾਰ ਘਟਾਉਣ ਵਿੱਚ ਵੀ ਮਦਦ ਕਰਦਾ ਹੈ। ਇਹੀ ਕਾਰਨ ਹੈ ਕਿ ਖੀਰਾ ਸਲਾਦ, ਰਾਇਤਾ ਅਤੇ ਡੀਟੌਕਸ ਵਾਟਰ ਤੱਕ ਵਿੱਚ ਇਸਤੇਮਾਲ ਕੀਤਾ ਜਾਂਦਾ ਹੈ। ਪਰ ਕੀ ਤੁਸੀਂ ਜਾਣਦੇ ਹੋ ਕਿ ਖੀਰਾ ਹਰ ਚੀਜ਼ ਨਾਲ ਨਹੀਂ ਖਾਧਾ ਜਾਂਦਾ? ਕੁਝ ਅਜਿਹੀਆਂ ਚੀਜ਼ਾਂ ਹਨ, ਜੋ ਜੇਕਰ ਖੀਰੇ ਦੇ ਨਾਲ ਖਾਧੀਆਂ ਜਾਣ, ਤਾਂ ਇਹ ਸਿਹਤ ਨੂੰ ਫਾਇਦਾ ਦੇਣ ਦੀ ਬਜਾਏ ਵੱਡਾ ਨੁਕਸਾਨ ਪਹੁੰਚਾ ਸਕਦੀਆਂ ਹਨ। ਆਯੁਰਵੇਦ ਵਿੱਚ ਵੀ ਇਸ ਗੱਲ ਨੂੰ ਕਿਹਾ ਗਿਆ ਹੈ ਕਿ ਗਲਤ ਫੂਡ ਕੰਬੀਨੇਸ਼ਨ ਸਰੀਰ ਵਿੱਚ ਜ਼ਹਿਰ ਵਰਗਾ ਅਸਰ ਕਰ ਸਕਦਾ ਹੈ।
ਖੀਰਾ ਸਿਹਤਮੰਦ ਕਿਉਂ ਹੈ?
ਖੀਰਾ 95% ਪਾਣੀ ਨਾਲ ਬਣਿਆ ਹੁੰਦਾ ਹੈ। ਇਨ੍ਹਾਂ ਵਿੱਚ ਵਿਟਾਮਿਨ ਕੇ, ਪੋਟਾਸ਼ੀਅਮ, ਫਾਈਬਰ ਅਤੇ ਐਂਟੀਆਕਸੀਡੈਂਟ ਪਾਏ ਜਾਦੇ ਹਨ, ਜੋ ਪਾਚਨ ਨੂੰ ਸਹੀ ਰੱਖਦੇ ਹਨ ਅਤੇ ਸਰੀਰ ਨੂੰ ਡਿਟੌਕਸੀਫਾਈ ਕਰਦੇ ਹਨ। ਪਰ, ਇਸ ਦੇ ਬਾਵਜੂਦ ਇਸ ਨੂੰ ਗਲਤ ਚੀਜ਼ਾਂ ਨਾਲ ਖਾਣ ‘ਤੇ ਸਰੀਰ ਵਿੱਚ ਗੈਸ, ਏਸੀਡਟੀ, ਪੇਟ ਦਰਦ ਅਤੇ ਇੱਥੋਂ ਤੱਕ ਕਿ ਪਾਚਨ ਤੰਤਰ ਨੂੰ ਨੁਕਸਾਨ ਪਹੁੰਚ ਸਕਦਾ ਹੈ।
ਖੀਰੇ ਦੇ ਨਾਲ ਕਿੰਨਾ ਚੀਜ਼ਾਂ ਨੂੰ ਭੁਲਕੇ ਵੀ ਨਹੀਂ ਖਾਣਾ ਚਾਹੀਦਾ:
- ਦੁੱਧ ਜਾਂ ਡੇਅਰੀ ਉਤਪਾਦ
ਖੀਰੇ ਤੇ ਦੁੱਧ ਦਾ ਕੰਬੀਨੇਸ਼ਨ ਆਯੁਰਵੇਦ ਵਿੱਚ ‘ਵਿਰੁੱਧ ਆਹਾਰ’ ਮੰਨਿਆ ਗਿਆ ਹੈ। ਖੀਰੇ ਦੀ ਤਸੀਰ ਠੰਡੀ ਹੁੰਦੀ ਹੈ ਜਦਕਿ ਦੁੱਧ ਭਾਰਾ ਤੇ ਹੌਲੀ ਗਤੀ ਨਾਲ ਪਚਦਾ ਹੈ। ਦੋਵੇਂ ਇਕੱਠੇ ਲੈਣ ‘ਤੇ ਢਿੱਡ ਵਿੱਚ ਗੈਸ ਬਣਦੀ ਹੈ, ਐਸੀਡਿਟੀ ਵੱਧਦੀ ਹੈ, ਡਾਈਜੇਸ਼ਨ ਸਲੋ ਹੋ ਜਾਂਦਾ ਹੈ, ਚਿਹਰੇ ‘ਤੇ ਪਿੰਪਲ ਆਉਣ ਲੱਗਦੇ ਹਨ। ਇਸੇ ਲਈ ਖੀਰੇ ਦਾ ਰਾਇਤਾ ਬਣਾਉਂਦੇ ਸਮੇਂ ਕਈ ਲੋਕ ਦਹੀਂ ਦੇ ਨਾਲ ਮਸਾਲਿਆਂ ਦਾ ਬੈਲੇਂਸਡ ਉਪਯੋਗ ਕਰਦੇ ਹਨ, ਨਹੀਂ ਤਾਂ ਇਹ ਵੀ ਭਾਰਾ ਸਾਬਤ ਹੋ ਸਕਦਾ ਹੈ।
- ਅਮਰੂਦ
ਖੀਰਾ ਤੇ ਅਮਰੂਦ ਇਕੱਠੇ ਖਾਣ ਨਾਲ ਪੇਟ ਵਿੱਚ ਐਸੀਡਿਟੀ ਅਤੇ ਬਲੋਟਿੰਗ ਦੀ ਸਮੱਸਿਆ ਵੱਧ ਸਕਦੀ ਹੈ। ਅਮਰੂਦ ਵਿੱਚ ਫਾਈਬਰ ਜ਼ਿਆਦਾ ਹੁੰਦਾ ਹੈ ਅਤੇ ਖੀਰੇ ਵਿੱਚ ਪਾਣੀ। ਦੋਵੇਂ ਮਿਲ ਕੇ ਹਾਜ਼ਮੇ ਨੂੰ ਖਰਾਬ ਕਰ ਦਿੰਦੇ ਹਨ, ਜਿਸ ਨਾਲ ਪੇਟ ਵਿੱਚ ਭਾਰੀਪਣ ਹੋ ਜਾਂਦਾ ਹੈ।
- ਦਹੀਂ
ਭਾਵੇਂ ਲੋਕ ਖੀਰੇ ਦਾ ਰਾਇਤਾ ਪਸੰਦ ਕਰਦੇ ਹਨ, ਪਰ ਦਹੀਂ ਅਤੇ ਖੀਰਾ ਇਕੱਠੇ ਪਚਦੇ ਨਹੀਂ ਹਨ। ਦੋਹਾਂ ਦੀ ਤਸੀਰ ਠੰਡੀ ਹੁੰਦੀ ਹੈ, ਇਸ ਲਈ ਕਫ ਵਧਦਾ ਹੈ, ਸਰਦੀ-ਜ਼ੁਕਾਮ ਦੀ ਸੰਭਾਵਨਾ ਵਧਦੀ ਹੈ। ਇਮਿਊਨਿਟੀ ਕਮਜ਼ੋਰ ਹੋ ਸਕਦੀ ਹੈ। ਜੇਕਰ ਦਹੀਂ ਦੇ ਨਾਲ ਖੀਰਾ ਖਾਣਾ ਹੀ ਹੈ, ਤਾਂ ਉਸ ਵਿੱਚ ਕਾਲਾ ਨਮਕ, ਜੀਰਾ ਅਤੇ ਕਾਲੀ ਮਿਰਚ ਜ਼ਰੂਰ ਪਾਓ। ਇਹ ਮਸਾਲੇ ਹਜ਼ਮ ਨੂੰ ਆਸਾਨ ਬਣਾਉਂਦੇ ਹਨ।
- ਟਮਾਟਰ
ਇਹ ਸਭ ਤੋਂ ਆਮ ਗ਼ਲਤੀ ਹੈ। ਸਲਾਦ ਵਿੱਚ ਲੋਕ ਖੀਰੇ ਅਤੇ ਟਮਾਟਰ ਨੂੰ ਇਕੱਠੇ ਕੱਟਦੇ ਹਨ। ਪਰ, ਵਿਗਿਆਨਕ ਤੌਰ ‘ਤੇ ਦੋਹਾਂ ਦੇ ਪਾਚਨ ਐਨਜ਼ਾਈਮ ਵੱਖਰੇ ਹੁੰਦੇ ਹਨ। ਮਿਲ ਕੇ ਇਹ ਸਰੀਰ ਵਿੱਚ ਨਿਊਟ੍ਰੀਸ਼ਨ ਨੂੰ ਬਲਾਕ ਕਰਦੇ ਹਨ, ਐਸਿਡਿਟੀ ਵਧਾਉਂਦੇ ਹਨ, ਪੇਟ ਵਿੱਚ ਗੈਸ ਬਣਾਉਂਦੇ ਹਨ। ਜ਼ਿਆਦਾ ਸਮੇਂ ਤੱਕ ਕੱਟੇ ਹੋਏ ਖੀਰੇ ਅਤੇ ਟਮਾਟਰ ਇਕੱਠੇ ਰੱਖਣ ਨਾਲ ਦੋਹਾਂ ਦੇ ਪੋਸ਼ਕ ਤੱਤ ਬਰਬਾਦ ਹੋ ਜਾਂਦੇ ਹਨ।
ਖੀਰਾ ਕਦੋਂ ਅਤੇ ਕਿਵੇਂ ਖਾਣਾ ਹੈ?
- ਖੀਰਾ ਹਮੇਸ਼ਾ ਤਾਜ਼ਾ ਅਤੇ ਛਿੱਲਿਆ ਹੋਇਆ ਖਾਓ।
- ਇਸਨੂੰ ਭੋਜਨ ਦੇ ਨਾਲ ਨਹੀਂ, ਬਲਕਿ ਭੋਜਨ ਤੋਂ ਅੰਧਾ ਘੰਟਾ ਪਹਿਲਾ ਖਾਓ।
- ਮਸਾਲਿਆਂ ਨਾਲ ਖਾਣ ਨਾਲ ਇਹ ਜਲਦੀ ਪਚ ਜਾਂਦਾ ਹੈ।
- ਰਾਤ ਨੂੰ ਖੀਰਾ ਘੱਟ ਖਾਓ, ਨਹੀਂ ਤਾਂ ਇਹ ਗੈਸ ਬਣ ਸਕਦੀ ਹੈ।
ਖੀਰਾ ਜਿਨ੍ਹਾਂ ਲਾਭਦਾਇਕ ਹੈ ਉਨ੍ਹਾਂ ਹੀ ਗਲਤ ਤਰੀਕੇ ਨਾਲ ਖਾਣ ਤੇ ਨੁਕਸਾਨਦਾਇਕ ਵੀ ਹੋ ਸਕਦਾ ਹੈ। ਕਈ ਵਾਰ ਅਸੀਂ ਸੋਚਦੇ ਹਾਂ ਕਿ ਤੰਦਰੁਸਤ ਚੀਜ਼ਾਂ ਇਕੱਠੀਆਂ ਖਾ ਕੇ ਫਾਇਦਾ ਹੋਵੇਗਾ, ਪਰ ਗਲਤ ਫੂਡ ਕੰਬੀਨੇਸ਼ਨ ਸਰੀਰ ਨੂੰ ਨੁਕਸਾਨ ਪਹੁੰਚਾ ਦਿੰਦੇ ਹਨ।











