Homeਦੇਸ਼ਤਮਿਲਨਾਡੂ, ਪੁਡੂਚੇਰੀ ਤੇ ਦੱਖਣੀ ਆਂਧਰਾ ਪ੍ਰਦੇਸ਼ ’ਚ ਸਾਈਕਲੋਨ ਦਾ ਕਹਿਰ, ਮੌਸਮ ਵਿਭਾਗ...

ਤਮਿਲਨਾਡੂ, ਪੁਡੂਚੇਰੀ ਤੇ ਦੱਖਣੀ ਆਂਧਰਾ ਪ੍ਰਦੇਸ਼ ’ਚ ਸਾਈਕਲੋਨ ਦਾ ਕਹਿਰ, ਮੌਸਮ ਵਿਭਾਗ ਨੇ ਜਾਰੀ ਕੀਤਾ ਰੈੱਡ ਅਲਰਟ

ਚੇਨਈ : ਬੰਗਾਲ ਦੀ ਖਾੜੀ ਵਿੱਚ ਆਇਆ ਸਾਈਕਲੋਨ ਡਿਟਵਾ ਤਮਿਲਨਾਡੂ, ਪੁਡੂਚੇਰੀ ਅਤੇ ਦੱਖਣੀ ਆਂਧਰਾ ਪ੍ਰਦੇਸ਼ ਵੱਲ ਵਧ ਰਿਹਾ ਹੈ। ਭਾਰਤੀ ਮੌਸਮ ਵਿਗਿਆਨ ਵਿਭਾਗ (IMD) ਨੇ ਇਹਨਾਂ ਰਾਜਾਂ ਦੇ ਤੱਟਵਰਤੀ ਇਲਾਕਿਆਂ ਵਿੱਚ ਰੈੱਡ ਅਲਰਟ ਜਾਰੀ ਕੀਤਾ ਹੈ। ਸਾਈਕਲੋਨ ਕਾਰਨ ਭਾਰੀ ਮੀਂਹ, ਤੇਜ਼ ਹਵਾਵਾਂ ਅਤੇ ਸ਼ਹਿਰੀ ਖੇਤਰਾਂ ਵਿੱਚ ਹੜ੍ਹ ਦੀ ਚੇਤਾਵਨੀ ਦਿੱਤੀ ਗਈ ਹੈ।

ਸਾਇਕਲੋਨ ਪਹਿਲਾਂ ਹੀ ਸ੍ਰੀ ਲੰਕਾ ਵਿੱਚ ਤਬਾਹੀ ਮਚਾ ਚੁੱਕਾ ਹੈ, ਜਿੱਥੇ 153 ਤੋਂ ਵੱਧ ਲੋਕ ਮਾਰੇ ਗਏ ਅਤੇ ਕਈ ਲਾਪਤਾ ਹਨ। ਭਾਰਤ ਵਿੱਚ, ਤਾਮਿਲਨਾਡੂ ਸਰਕਾਰ ਨੇ ਤੱਟੀ ਜ਼ਿਲ੍ਹਿਆਂ ਵਿੱਚ ਸੁਰੱਖਿਆ ਸਖ਼ਤ ਕਰ ਦਿੱਤੀ ਹੈ। ਹਜ਼ਾਰਾਂ ਰਾਹਤ ਕੈਂਪ ਸਥਾਪਿਤ ਕੀਤੇ ਗਏ ਹਨ ਅਤੇ NDRF ਅਤੇ SDRF ਦੀਆਂ ਟੀਮਾਂ ਤਾਇਨਾਤ ਹਨ। ਕਈ ਜ਼ਿਲ੍ਹਿਆਂ ਵਿੱਚ ਸਕੂਲ ਅਤੇ ਕਾਲਜ ਬੰਦ ਕਰ ਦਿੱਤੇ ਗਏ ਹਨ।

ਸਾਈਕਲੋਨ ਦੀ ਹਾਲਤ

ਸਾਇਕਲੋਨ ਦਿਤਵਾਹ ਬੰਗਾਲ ਦੀ ਖਾੜੀ ਦੇ ਦੱਖਣ-ਪੱਛਮ ਵਿੱਚ, ਉੱਤਰੀ ਤਾਮਿਲਨਾਡੂ ਅਤੇ ਪਾਂਡੀਚੇਰੀ ਦੇ ਤੱਟ ਕੋਲ ਸਥਿਤ ਹੈ। ਇਹ 12 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਅੱਗੇ ਵੱਧ ਰਿਹਾ ਹੈ। ਇਸ ਵੇਲੇ ਇਹ ਕੁੱਡਾਲੋਰ ਤੋਂ ਲਗਭਗ 100 ਕਿਲੋਮੀਟਰ, ਪਾਂਡੀਚੇਰੀ ਤੋਂ 110 ਕਿਲੋਮੀਟਰ ਅਤੇ ਚੇਨਈ ਤੋਂ 180 ਕਿਲੋਮੀਟਰ ਦੱਖਣ-ਦੱਖਣ-ਪੂਰਬ ਵਿੱਚ ਹੈ।

ਐਨ.ਡੀ.ਆਰ.ਐਫ. ਹਾਈ ਅਲਰਟ ‘ਤੇ

ਚੇਨਈ ਵਿੱਚ ਐਨ.ਡੀ.ਆਰ.ਐਫ. ਦੀ ਚੌਥੀ ਬਟਾਲੀਅਨ ਹਾਈ ਅਲਰਟ ‘ਤੇ ਹੈ। ਡਿਪਟੀ ਕਮਾਂਡੈਂਟ ਕਪਿਲ ਨੇ ਕਿਹਾ ਕਿ ਟੀਮਾਂ ਹੜ੍ਹਾਂ ਅਤੇ ਢਹਿ-ਢੇਰੀ ਹੋਈਆਂ ਇਮਾਰਤਾਂ ਵਿੱਚ ਫਸੇ ਲੋਕਾਂ ਨੂੰ ਬਚਾਉਣ ਲਈ ਪੂਰੀ ਤਰ੍ਹਾਂ ਤਿਆਰ ਹਨ। ਪਾਂਡੀਚੇਰੀ, ਪੁਡੁਕੋਟਾਈ, ਜੀਸੀਸੀ ਖੇਤਰ ਅਤੇ ਵਿੱਲੂਪੁਰਮ ਵਿੱਚ ਸਿਖਲਾਈ ਪ੍ਰਾਪਤ ਸਨਿਫਰ ਕੁੱਤੇ ਤਾਇਨਾਤ ਕੀਤੇ ਗਏ ਹਨ।

ਤਾਮਿਲਨਾਡੂ ਵਿੱਚ ਹੋਇਆ ਮੌਤਾਂ

ਸਾਇਕਲੋਨ ਅਤੇ ਭਾਰੀ ਮੀਂਹ ਕਾਰਨ ਤਮਿਲਨਾਡੂ ਵਿੱਚ ਹੁਣ ਤੱਕ ਤਿੰਨ ਲੋਕਾਂ ਦੀ ਮੌਤ ਹੋ ਚੁੱਕੀ ਹੈ। ਮੰਤਰੀ ਕੇ.ਕੇ.ਐੱਸ.ਐੱਸ.ਆਰ. ਰਾਮਚੰਦਰਨ ਨੇ ਇਸ ਗੱਲ ਦੀ ਪੁਸ਼ਟੀ ਕੀਤੀ।

ਆਈ.ਐਮ.ਡੀ. ਦਾ ਰੈੱਡ ਅਲਰਟ

ਆਈ.ਐਮ.ਡੀ. ਨੇ ਉੱਤਰੀ ਤਾਮਿਲਨਾਡੂ, ਪੁਡੂਚੇਰੀ ਅਤੇ ਦੱਖਣੀ ਆਂਧਰਾ ਪ੍ਰਦੇਸ਼ ਦੇ ਤੱਟਵਰਤੀ ਜ਼ਿਲ੍ਹਿਆਂ ਲਈ ਰੈੱਡ ਅਲਰਟ ਜਾਰੀ ਕੀਤਾ ਹੈ। ਚੇਤਾਵਨੀ ਦਿੱਤੀ ਗਈ ਹੈ ਕਿ ਚੱਕਰਵਾਤ ਤੱਟਾਂ ਦੇ ਨੇੜੇ ਆ ਰਿਹਾ ਹੈ ਅਤੇ ਲੋਕਾਂ ਨੂੰ ਘਰਾਂ ਦੇ ਅੰਦਰ ਰਹਿਣ ਅਤੇ ਸੁਰੱਖਿਆ ਨਿਰਦੇਸ਼ਾਂ ਦੀ ਪਾਲਣਾ ਕਰਨ ਲਈ ਕਿਹਾ ਗਿਆ ਹੈ।

ਉਡਾਣਾਂ ਅਤੇ ਆਵਾਜਾਈ ਪ੍ਰਭਾਵਿਤ

ਸਾਇਕਲੋਨ ਦੇ ਕਾਰਨ ਤਮਿਲਨਾਡੂ ਵਿੱਚ 47 ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਹਨ। ਅਧਿਕਾਰੀਆਂ ਨੇ ਲੋਕਾਂ ਨੂੰ ਯਾਤਰਾ ‘ਤੇ ਰੋਕ ਲਗਾਉਣ ਅਤੇ ਅਨਾਵਸ਼ਕ ਬਾਹਰ ਨਿਕਲਣ ਤੋਂ ਬਚਣ ਦੀ ਅਪੀਲ ਕੀਤੀ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments