Homeਪੰਜਾਬਜਲੰਧਰ ਦੇ ਬਰਲਟਨ ਪਾਰਕ ’ਚ ਪਟਾਕਾ ਬਾਜ਼ਾਰ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ...

ਜਲੰਧਰ ਦੇ ਬਰਲਟਨ ਪਾਰਕ ’ਚ ਪਟਾਕਾ ਬਾਜ਼ਾਰ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ : ਡਿਪਟੀ ਕਮਿਸ਼ਨਰ

ਜਲੰਧਰ : ਇਸ ਵਾਰ ਦੀਵਾਲੀ ‘ਤੇ, ਬਰਲਟਨ ਪਾਰਕ ਵਿੱਚ ਪਟਾਕਾ ਬਾਜ਼ਾਰ ਨਹੀਂ ਲੱਗੇਗਾ। ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਇੱਕ ਹੁਕਮ ਜਾਰੀ ਕਰਦੇ ਹੋਏ ਦੱਸਿਆ ਕਿ ਬਰਲਟਨ ਪਾਰਕ ਵਿੱਚ ਪਟਾਕਾ ਬਾਜ਼ਾਰ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਸ਼ਹਿਰ ਵਿੱਚ ਪਟਾਕਾ ਬਾਜ਼ਾਰ ਲਈ ਦੋ ਨਵੇਂ ਸਥਾਨ ਨਿਰਧਾਰਤ ਕੀਤੇ ਗਏ ਹਨ: ਇੱਕ ਚਾਰਾ ਮੰਡੀ ਲੂੰਮਾ ਪਿੰਡ ਚੌਕ ਵਿਖੇ ਅਤੇ ਦੂਜਾ ਨਕੋਦਰ ਰੋਡ ‘ਤੇ ਲਾਇਲਪੁਰ ਖਾਲਸਾ ਸਕੂਲ ਦੇ ਮੈਦਾਨ ਵਿੱਚ।

ਉੱਥੇ ਹੀ ਇਸ ਫ਼ੈਸਲੇ ਤੋਂ ਬਾਅਦ ਵਪਾਰੀਆਂ ਵਿੱਚ ਨਾਰਾਜ਼ਗੀ ਪਾਈ ਜਾ ਰਹੀ ਹੈ। ਵਪਾਰੀਆਂ ਨੇ ਨਕੋਦਰ ਰੋਡ ਵਾਲੀ ਜਗ੍ਹਾ ‘ਤੇ ਇਤਰਾਜ਼ ਜਤਾਇਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇੱਥੇ ਆਉਣ-ਜਾਣ ਲਈ ਸਿਰਫ਼ ਇੱਕ ਹੀ ਰਸਤਾ ਹੈ ਅਤੇ ਚਾਰੇ ਪਾਸੇ ਸੰਘਣੀ ਆਬਾਦੀ ਹੈ। ਉੱਥੇ ਹੀ ਇੱਥੇ ਪਾਰਕਿੰਗ ਦੀ ਵਿਵਸਥਾ ਵੀ ਨਹੀਂ ਹੈ ਅਤੇ ਕਿਸੇ ਹਾਦਸੇ ਦੀ ਸਥਿਤੀ ਵਿੱਚ ਲੋਕਾਂ ਲਈ ਸੁਰੱਖਿਅਤ ਨਿਕਲਣਾ ਮੁਸ਼ਕਿਲ ਹੋਵੇਗਾ।

ਵਪਾਰੀਆਂ ਨੇ ਇਹ ਵੀ ਚਿੰਤਾ ਪ੍ਰਗਟ ਕੀਤੀ ਕਿ ਪਿਛਲੇ ਸਾਲ, ਬਰਲਟਨ ਪਾਰਕ ਵਿੱਚ 150 ਤੋਂ ਵੱਧ ਦੁਕਾਨਾਂ ਸਥਾਪਤ ਕੀਤੀਆਂ ਗਈਆਂ ਸਨ, ਜਦੋਂ ਕਿ ਜਲੰਧਰ ਵਿੱਚ ਸਿਰਫ਼ 20 ਦੇ ਕਰੀਬ ਲਾਇਸੈਂਸਸ਼ੁਦਾ ਪਟਾਕਾ ਵਿਕਰੇਤਾ ਹਨ। ਇਸ ਬਾਰੇ ਪ੍ਰਸ਼ਾਸਨ ਨੇ ਕਿਹਾ ਹੈ ਕਿ ਇਸ ਵਾਰ ਗੈਰ-ਕਾਨੂੰਨੀ ਦੁਕਾਨਾਂ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਇਸ ਦੇ ਨਾਲ ਹੀ, ਪੁਲਿਸ ਕਮਿਸ਼ਨਰ ਅਤੇ ਨਗਰ ਨਿਗਮ ਨੂੰ ਦੋਵਾਂ ਨਿਰਧਾਰਤ ਸਥਾਨਾਂ ‘ਤੇ ਪੂਰੀ ਸੁਰੱਖਿਆ ਅਤੇ ਨਿਯਮਾਂ ਦੀ ਪਾਲਣਾ ਨੂੰ ਯਕੀਨੀ ਬਣਾਉਣ ਦੇ ਆਦੇਸ਼ ਦਿੱਤੇ ਗਏ ਹਨ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments