Homeਪੰਜਾਬਜੰਡਿਆਲਾ ਮੋੜ ’ਤੇ ਚੈਕਿੰਗ ਦੌਰਾਨ ਹੰਗਾਮਾ, ਯੂਟਿਊਬਰ ਸਮੇਤ 3 ਗ੍ਰਿਫ਼ਤਾਰ

ਜੰਡਿਆਲਾ ਮੋੜ ’ਤੇ ਚੈਕਿੰਗ ਦੌਰਾਨ ਹੰਗਾਮਾ, ਯੂਟਿਊਬਰ ਸਮੇਤ 3 ਗ੍ਰਿਫ਼ਤਾਰ

ਜਲੰਧਰ: ਜਲੰਧਰ ਕਮਿਸ਼ਨਰੇਟ ਪੁਲਿਸ ਨੇ ਕਥਿਤ ਗੈਰਕਾਨੂੰਨੀ ਹਥਿਆਰਾਂ ਦੀ ਤਸਕਰੀ ਨਾਲ ਜੁੜੇ ਮਾਮਲੇ ਵਿੱਚ ਕਾਰਵਾਈ ਕਰਦਿਆਂ ਯੂਟਿਊਬਰ ਮਨੀ ਸ਼ੋਕਰ ਸਮੇਤ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ। ਪੁਲਿਸ ਮੁਤਾਬਕ ਮੁਲਜ਼ਮਾਂ ਕੋਲੋਂ ਵਿਦੇਸ਼ੀ ਬਣਾਵਟ ਵਾਲੀਆਂ ਪੰਜ ਪਿਸਤੌਲਾਂ ਅਤੇ ਜ਼ਿੰਦਾ ਕਾਰਤੂਸ ਬਰਾਮਦ ਕੀਤੇ ਗਏ ਹਨ।

ਪੁਲਿਸ ਅਨੁਸਾਰ ਇਹ ਕਾਰਵਾਈ ਡੀ.ਸੀ.ਪੀ. ਆਦਿਤਿਆ ਵਾਰੀਅਰ ਦੀ ਨਿਗਰਾਨੀ ਅਤੇ ਏ.ਡੀ.ਸੀ.ਪੀ.-2 ਮਾਧਵੀ ਸ਼ਰਮਾ ਦੀ ਅਗਵਾਈ ਹੇਠ ਕੀਤੀ ਗਈ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਮਨਪ੍ਰੀਤ ਸਿੰਘ ਉਰਫ਼ ਮਨੀ ਸ਼ੋਕਰ ਵਾਸੀ ਪਿੰਡ ਅੱਟੀ, ਫਿਲੌਰ, ਦਿਲਪ੍ਰੀਤ ਸਿੰਘ ਵਾਸੀ ਧਰਮ ਸਿੰਘ ਵਾਲਾ ਅਤੇ ਮੇਹਰ ਸਿੰਘ ਉਰਫ਼ ਪ੍ਰਿੰਸ ਵਾਸੀ ਨਿਊ ਆਜ਼ਾਦ ਨਗਰ, ਲੁਧਿਆਣਾ ਵਜੋਂ ਦੱਸੀ ਗਈ ਹੈ।

ਜੰਡਿਆਲਾ ਮੋੜ ’ਤੇ ਚੈਕਿੰਗ ਦੌਰਾਨ ਵਾਪਰੀ ਘਟਨਾ

ਪੁਲਿਸ ਮੁਤਾਬਕ 18 ਸਤੰਬਰ ਨੂੰ ਜੰਡਿਆਲਾ ਪੁਲਿਸ ਚੌਕੀ ਦੇ ਇੰਚਾਰਜ ਐੱਸ.ਆਈ. ਨਰਿੰਦਰ ਮੋਹਨ ਦੀ ਅਗਵਾਈ ਹੇਠ ਟੀਮ ਵੱਲੋਂ ਜੰਡਿਆਲਾ ਮੋੜ ’ਤੇ ਨਾਕਾਬੰਦੀ ਕਰਕੇ ਵਾਹਨਾਂ ਦੀ ਜਾਂਚ ਕੀਤੀ ਜਾ ਰਹੀ ਸੀ। ਇਸ ਦੌਰਾਨ ਫਗਵਾੜਾ ਵੱਲੋਂ ਆ ਰਹੀ ਇੱਕ ਸਕਾਰਪੀਓ ਨੂੰ ਰੋਕ ਕੇ ਉਸ ਵਿੱਚ ਸਵਾਰ ਵਿਅਕਤੀਆਂ ਤੋਂ ਪਛਾਣ ਅਤੇ ਵਾਹਨ ਨਾਲ ਸਬੰਧਤ ਦਸਤਾਵੇਜ਼ ਮੰਗੇ ਗਏ।

ਪੁਲਿਸ ਦਾ ਦਾਅਵਾ ਹੈ ਕਿ ਇਸ ਦੌਰਾਨ ਨਾਲ ਬੈਠੇ ਵਿਅਕਤੀ ਨੇ ਪਿਸਤੌਲ ਕੱਢ ਕੇ ਐੱਸ.ਆਈ. ਨਰਿੰਦਰ ਮੋਹਨ ਵੱਲ ਫਾਇਰ ਕਰਨ ਦੀ ਕੋਸ਼ਿਸ਼ ਕੀਤੀ। ਪੁਲਿਸ ਮੁਤਾਬਕ ਅਧਿਕਾਰੀ ਨੇ ਤੁਰੰਤ ਉਸ ਦਾ ਹੱਥ ਕਾਬੂ ਕਰ ਲਿਆ, ਜਿਸ ਤੋਂ ਬਾਅਦ ਦੋ ਗੋਲੀਆਂ ਚੱਲੀਆਂ ਅਤੇ ਨੇੜੇ ਸਥਿਤ ਢਾਬੇ ਦੀ ਕੰਧ ’ਤੇ ਜਾ ਲੱਗੀਆਂ। ਪੁਲਿਸ ਕਰਮਚਾਰੀਆਂ ਨੇ ਦੋਵਾਂ ਵਿਅਕਤੀਆਂ ਨੂੰ ਕਾਬੂ ਕਰ ਲਿਆ।

ਮਨੀ ਸ਼ੋਕਰ ਕੋਲੋਂ ਹੋਰ ਹਥਿਆਰ ਬਰਾਮਦ ਕਰਨ ਦਾ ਦਾਅਵਾ

ਪੁਲਿਸ ਮੁਤਾਬਕ ਮੌਕੇ ਤੋਂ ਇੱਕ ਪਿਸਤੌਲ ਅਤੇ ਕਾਰਤੂਸ ਬਰਾਮਦ ਕੀਤੇ ਗਏ। ਪੁੱਛਗਿੱਛ ਦੌਰਾਨ ਮਨੀ ਸ਼ੋਕਰ ਕੋਲੋਂ ਚਾਰ ਹੋਰ ਪਿਸਤੌਲਾਂ ਅਤੇ ਵਾਧੂ ਕਾਰਤੂਸ ਬਰਾਮਦ ਹੋਣ ਦੀ ਗੱਲ ਪੁਲਿਸ ਨੇ ਕਹੀ ਹੈ। ਇਸ ਤਰ੍ਹਾਂ ਮਾਮਲੇ ਵਿੱਚ ਕੁੱਲ ਪੰਜ ਪਿਸਤੌਲਾਂ ਅਤੇ ਪੰਜ ਜ਼ਿੰਦਾ ਕਾਰਤੂਸ ਬਰਾਮਦ ਹੋਣ ਦੀ ਜਾਣਕਾਰੀ ਦਿੱਤੀ ਗਈ ਹੈ।

ਮੁਲਜ਼ਮਾਂ ਖ਼ਿਲਾਫ਼ ਥਾਣਾ ਸਦਰ ਵਿੱਚ ਮਾਮਲਾ ਦਰਜ ਕਰਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਪੁਲਿਸ ਵੱਲੋਂ ਇਹ ਵੀ ਪਤਾ ਲਗਾਇਆ ਜਾ ਰਿਹਾ ਹੈ ਕਿ ਬਰਾਮਦ ਹਥਿਆਰ ਕਿੱਥੋਂ ਲਿਆਂਦੇ ਗਏ ਸਨ ਅਤੇ ਇਸ ਪੂਰੇ ਨੈੱਟਵਰਕ ਨਾਲ ਹੋਰ ਕੌਣ-ਕੌਣ ਜੁੜਿਆ ਹੋਇਆ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments