Homeਦੇਸ਼ਕਮਰਸ਼ੀਅਲ LPG ਸਿਲੰਡਰ ਹੋਇਆ ਮਹਿੰਗਾ, 19 ਕਿਲੋ ਵਾਲੇ ਸਿਲੰਡਰ ਦੀ ਕੀਮਤ 'ਚ...

ਕਮਰਸ਼ੀਅਲ LPG ਸਿਲੰਡਰ ਹੋਇਆ ਮਹਿੰਗਾ, 19 ਕਿਲੋ ਵਾਲੇ ਸਿਲੰਡਰ ਦੀ ਕੀਮਤ ‘ਚ ਵਾਧਾ

ਨਵੀਂ ਦਿੱਲੀ: 1 ਸਤੰਬਰ ਤੋਂ ਕਮਰਸ਼ੀਅਲ LPG ਸਿਲੰਡਰ ਦੀ ਵਰਤੋਂ ਕਰਨ ਵਾਲਿਆਂ ਲਈ ਵੱਡੀ ਖ਼ਬਰ ਹੈ। ਤੇਲ ਮਾਰਕੀਟਿੰਗ ਕੰਪਨੀਆਂ ਨੇ 19 ਕਿਲੋ ਵਾਲੇ ਕਮਰਸ਼ੀਅਲ LPG ਸਿਲੰਡਰ ਦੀ ਕੀਮਤ ਵਿੱਚ ਵਾਧਾ ਕਰ ਦਿੱਤਾ ਹੈ।

ਇਸ ਵਾਰ ਸਿਲੰਡਰ ਦੀ ਕੀਮਤ ਵਿੱਚ ਕਰੀਬ 11 ਰੁਪਏ 50 ਪੈਸੇ ਤੱਕ ਦਾ ਵਾਧਾ ਕੀਤਾ ਗਿਆ ਹੈ। ਹਰ ਮਹੀਨੇ ਦੀ ਪਹਿਲੀ ਤਾਰੀਖ ਨੂੰ ਤੇਲ ਕੰਪਨੀਆਂ ਵੱਲੋਂ LPG ਦੀਆਂ ਕੀਮਤਾਂ ਦੀ ਸਮੀਖਿਆ ਕੀਤੀ ਜਾਂਦੀ ਹੈ ਅਤੇ ਇਸ ਤੋਂ ਬਾਅਦ ਨਵੇਂ ਰੇਟ ਜਾਰੀ ਕੀਤੇ ਜਾਂਦੇ ਹਨ।

ਦਿੱਲੀ ਦੀ ਗੱਲ ਕਰੀਏ ਤਾਂ, ਇੱਥੇ 19 ਕਿਲੋ ਵਾਲੇ ਕਮਰਸ਼ੀਅਲ LPG ਸਿਲੰਡਰ ਦੀ ਕੀਮਤ 2,738 ਰੁਪਏ ਤੋਂ ਵਧ ਕੇ 2,747 ਰੁਪਏ 50 ਪੈਸੇ ਹੋ ਗਈ ਹੈ।

ਮੁੰਬਈ ਵਿੱਚ ਸਿਲੰਡਰ ਦੀ ਕੀਮਤ 2,701 ਰੁਪਏ ਤੋਂ ਵਧ ਕੇ 2,710 ਰੁਪਏ 50 ਪੈਸੇ ਹੋ ਗਈ ਹੈ।

ਉੱਥੇ ਹੀ ਚੇਨਈ ਵਿੱਚ ਕਮਰਸ਼ੀਅਲ LPG ਸਿਲੰਡਰ ਹੁਣ 2,916 ਰੁਪਏ 50 ਪੈਸੇ ਦਾ ਹੋ ਗਿਆ ਹੈ, ਜਦਕਿ ਪਹਿਲਾਂ ਇਸ ਦੀ ਕੀਮਤ 2,906 ਰੁਪਏ ਸੀ।

ਕੋਲਕਾਤਾ ਵਿੱਚ ਸਭ ਤੋਂ ਵੱਧ ਵਾਧਾ ਦੇਖਣ ਨੂੰ ਮਿਲਿਆ ਹੈ। ਇੱਥੇ 19 ਕਿਲੋ ਵਾਲੇ ਸਿਲੰਡਰ ਦੀ ਕੀਮਤ 2,872 ਰੁਪਏ 50 ਪੈਸੇ ਤੋਂ ਵਧ ਕੇ 2,884 ਰੁਪਏ ਹੋ ਗਈ ਹੈ।

ਇਸ ਤੋਂ ਇਲਾਵਾ ਤਿਰੁਵਨੰਤਪੁਰਮ ਵਿੱਚ ਕਮਰਸ਼ੀਅਲ LPG ਸਿਲੰਡਰ ਦੀ ਕੀਮਤ 10 ਰੁਪਏ ਵਧ ਕੇ 2,784 ਰੁਪਏ, ਜਦਕਿ ਬੈਂਗਲੁਰੂ ਵਿੱਚ 2,831 ਰੁਪਏ ਹੋ ਗਈ ਹੈ।

ਭੁਵਨੇਸ਼ਵਰ ਅਤੇ ਹੈਦਰਾਬਾਦ ਵਿੱਚ ਵੀ LPG ਦੀ ਕੀਮਤ ਵਿੱਚ ਵਾਧਾ ਹੋਇਆ ਹੈ। ਭੁਵਨੇਸ਼ਵਰ ਵਿੱਚ ਨਵਾਂ ਰੇਟ 2,919 ਰੁਪਏ, ਜਦਕਿ ਹੈਦਰਾਬਾਦ ਵਿੱਚ 2,996 ਰੁਪਏ ਪ੍ਰਤੀ ਸਿਲੰਡਰ ਹੋ ਗਿਆ ਹੈ।

ਉੱਥੇ ਹੀ ਪਟਨਾ ਵਿੱਚ ਕਮਰਸ਼ੀਅਲ LPG ਸਿਲੰਡਰ ਸਭ ਤੋਂ ਮਹਿੰਗਾ ਹੈ। ਇੱਥੇ 19 ਕਿਲੋ ਵਾਲੇ ਸਿਲੰਡਰ ਦੀ ਕੀਮਤ 3,029 ਰੁਪਏ ਤੱਕ ਪਹੁੰਚ ਗਈ ਹੈ।

ਕਮਰਸ਼ੀਅਲ LPG ਦੀਆਂ ਵਧੀਆਂ ਕੀਮਤਾਂ ਦਾ ਸਭ ਤੋਂ ਵੱਧ ਅਸਰ ਰੈਸਟੋਰੈਂਟਾਂ, ਹੋਟਲਾਂ, ਢਾਬਿਆਂ, ਮਿਠਾਈ ਦੀਆਂ ਦੁਕਾਨਾਂ ਅਤੇ ਹੋਰ ਕਾਰੋਬਾਰਾਂ ‘ਤੇ ਪਵੇਗਾ, ਜਿੱਥੇ ਖਾਣਾ ਬਣਾਉਣ ਲਈ ਵੱਡੇ ਪੱਧਰ ‘ਤੇ ਕਮਰਸ਼ੀਅਲ ਗੈਸ ਸਿਲੰਡਰ ਦੀ ਵਰਤੋਂ ਕੀਤੀ ਜਾਂਦੀ ਹੈ।

ਯਾਨੀ 1 ਸਤੰਬਰ ਤੋਂ ਕਮਰਸ਼ੀਅਲ ਗੈਸ ਮਹਿੰਗੀ ਹੋਣ ਕਾਰਨ ਕਾਰੋਬਾਰੀਆਂ ਦੇ ਖਰਚੇ ਵਧ ਸਕਦੇ ਹਨ ਅਤੇ ਇਸ ਦਾ ਅਸਰ ਆਉਣ ਵਾਲੇ ਸਮੇਂ ਵਿੱਚ ਖਾਣ-ਪੀਣ ਵਾਲੀਆਂ ਚੀਜ਼ਾਂ ਦੀਆਂ ਕੀਮਤਾਂ ‘ਤੇ ਵੀ ਪੈ ਸਕਦਾ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments