Homeਦੇਸ਼ਬ੍ਰਿਕਸ 2026: ਰੂਸ ਦੇ ਰਾਸ਼ਟਰਪਤੀ ਪੁਤਿਨ ਪਹੁੰਚੇ ਭਾਰਤ

ਬ੍ਰਿਕਸ 2026: ਰੂਸ ਦੇ ਰਾਸ਼ਟਰਪਤੀ ਪੁਤਿਨ ਪਹੁੰਚੇ ਭਾਰਤ

ਨਵੀਂ ਦਿੱਲੀ: ਭਾਰਤ ਦੀ ਮੇਜ਼ਬਾਨੀ ਵਿੱਚ ਰਾਜਧਾਨੀ ਨਵੀਂ ਦਿੱਲੀ ਦੇ ਭਾਰਤ ਮੰਡਪਮ ਵਿੱਚ ਆਯੋਜਿਤ ਹੋਣ ਜਾ ਰਹੇ 18ਵੇਂ ਬ੍ਰਿਕਸ ਸੰਮੇਲਨ ਨੂੰ ਲੈ ਕੇ ਤਿਆਰੀ ਪੂਰੀ ਕਰ ਲਈ ਗਈ ਹੈ । ਆਲਮੀ ਮੰਚ ‘ਤੇ ਭਾਰਤ ਦੀ ਵਧਦੀ ਭੂਮਿਕਾ ਦੇ ਵਿਚਕਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਰੋਸਾ ਪ੍ਰਗਟਾਇਆ ਹੈ ਕਿ ਇਸ ਦੋ ਦਿਨਾਂ ਸੰਮੇਲਨ ‘ਚ ਵਿਸ਼ਵ ਭਲਾਈ ਅਤੇ ਵਿਕਾਸ ਨਾਲ ਜੁੜੇ ਕਈ ਅਹਿਮ ਮੁੱਦਿਆਂ ‘ਤੇ ਸਕਾਰਾਤਮਕ ਅਤੇ ਫਲਦਾਇਕ ਚਰਚਾ ਹੋਵੇਗੀ।

ਪੀ.ਐੱਮ ਮੋਦੀ ਦਾ ‘ਐਕਸ’ ‘ਤੇ ਸੰਦੇਸ਼
ਪੀ.ਐਮ ਮੋਦੀ ਨੇ ‘ਐਕਸ’ ‘ਤੇ ਇੱਕ ਪੋਸਟ ਵਿੱਚ ਕਿਹਾ, “ਅਗਲੇ ਕੁਝ ਦਿਨਾਂ ਵਿੱਚ, ਦੁਨੀਆ ਭਰ ਦੇ ਨੇਤਾ ਬ੍ਰਿਕਸ ਸੰਮੇਲਨ ਲਈ ਇਕੱਠੇ ਹੋਣਗੇ। ਮੈਨੂੰ ਭਰੋਸਾ ਹੈ ਕਿ ਇਸ ਸੰਮੇਲਨ ਵਿੱਚ ਗਲੋਬਲ ਭਲਾਈ ਦੀ ਭਾਵਨਾ ਨਾਲ ਕਈ ਮੁੱਦਿਆਂ ‘ਤੇ ਸਕਾਰਾਤਮਕ ਅਤੇ ਸਾਰਥਕ ਚਰਚਾ ਹੋਵੇਗੀ।”

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਆਉਣ ਵਾਲੇ ਦਿਨਾਂ ‘ਚ ਬ੍ਰਿਕਸ ਸੰਮੇਲਨ ਲਈ ਦੁਨੀਆ ਭਰ ਦੇ ਨੇਤਾ ਇਕੱਠੇ ਹੋਣਗੇ। ਉਨ੍ਹਾਂ ਭਰੋਸਾ ਪ੍ਰਗਟਾਇਆ ਕਿ ਇਸ ਸੰਮੇਲਨ ਵਿੱਚ ਵਿਸ਼ਵ ਦੀ ਭਲਾਈ ਨੂੰ ਧਿਆਨ ਵਿੱਚ ਰੱਖਦਿਆਂ ਕਈ ਮੁੱਦਿਆਂ ’ਤੇ ਹਾਂ-ਪੱਖੀ ਅਤੇ ਸਾਰਥਕ ਚਰਚਾ ਹੋਵੇਗੀ।

ਵਿਦੇਸ਼ ਮੰਤਰਾਲੇ (MEA) ਵਿੱਚ OSD (PR)  ਵਾਸੁਦੇਵ ਰਵੀ ਨੇ ਕਿਹਾ ਕਿ ਬ੍ਰਿਕਸ ਸੰਮੇਲਨ ਦੌਰਾਨ ਭਾਰਤ ਮੰਡਪਮ ਕੰਪਲੈਕਸ ਦੇ ਅੰਤਰਰਾਸ਼ਟਰੀ ਮੀਡੀਆ ਸੈਂਟਰ ਵਿੱਚ ਲਗਭਗ 1,200-1,300 ਪੱਤਰਕਾਰਾਂ ਦੇ ਆਉਣ ਦੀ ਉਮੀਦ ਹੈ । ਉਨ੍ਹਾਂ ਨੇ ਕਿਹਾ ਕਿ ਬ੍ਰਿਕਸ ਸੰਮੇਲਨ ਦੇਸ਼ਾਂ ਦੇ ਨਾਲ-ਨਾਲ ਪਾਟਨਰ ਅਤੇ

ਬ੍ਰਿਕਸ ਸੰਮੇਲਨ 2026 ਤੋਂ ਪਹਿਲਾਂ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦਿੱਲੀ ਪਹੁੰਚ ਚੁੱਕੇ ਹਨ। ਪੁਤਿਨ ਆਪਣੀ ਯਾਤਰਾ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਗੱਲਬਾਤ ਕਰਨਗੇ ਅਤੇ ਕਈ ਦੁਵੱਲੀ ਮੀਟਿੰਗਾਂ ਕਰਨਗੇ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments