ਨੋਇਡਾ : ਦੇਸ਼ ਵਿੱਚ ਕਈ ਜਗ੍ਹਾਂ ’ਤੇ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਭਰੇ ਈਮੇਲ ਭੇਜੇ ਗਏ ਹਨ। ਅਹਿਮਦਾਬਾਦ ਦੇ ਕਈ ਸਕੂਲਾਂ ਨੂੰ ਅਜਿਹੇ ਈਮੇਲ ਆਏ ਹਨ। ਨੋਇਡਾ ਦੇ ਨਾਮੀ-ਗਿਰਾਮੀ ਸ਼ਿਵ ਨਾਦਰ ਸਕੂਲ ਨੂੰ ਵੀ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ। ਧਮਕੀ ਭਰੇ ਈ-ਮੇਲ ਆਉਣ ਦੇ ਬਾਅਦ ਸਕੂਲਾਂ ਵਿੱਚ ਪੁਲਿਸ ਦੀ ਟੀਮ ਪਹੁੰਚ ਗਈ ਹੈ ਅਤੇ ਛਾਣ ਬੀਨ ਕਰ ਰਹੀ ਹੈ।
ਅਹਿਮਦਾਬਾਦ ਦੇ ਕਈ ਪ੍ਰਾਇਵੇਟ ਸਕੂਲਾਂ ਨੂੰ ਧਮਕੀ ਮਿਲੀ ਹੈ। ਧਮਕੀ ਭਰੀ ਈਮੇਲ ਮਿਲਣ ਤੋਂ ਬਾਅਦ ਸਕੂਲ ਪ੍ਰਸ਼ਾਸਨ ਨੇ ਪੁਲਿਸ ਨੂੰ ਇਸ ਦੀ ਸੂਚਿਤ ਦਿੱਤੀ। ਮੌਕੇ ‘ਤੇ ਪਹੁੰਚ ਪੁਲਿਸ ਬੰਬ ਸਕੁਐਡ ਅਤੇ ਫਾਇਰ ਬ੍ਰਿਗੇਡ ਟੀਮਾਂ ਪਹੁੰਚ ਗਿਆ ਹਨ ਅਤੇ ਜਾਂਚ ਕਰ ਰਹੀ ਹੈ।
ਨੋਇਡਾ ਵਿੱਚ ਵੀ ਸ਼ਿਵ ਨਾਦਰ ਸਕੂਲ ਨੂੰ ਧਮਕੀ ਦਾ ਈ-ਮੇਲ ਆਉਣ ਤੋਂ ਬਾਅਦ ਪੁਲਿਸ ਪਹੁੰਚ ਗਈ ਹੈ। ਪੁਲਿਸ ਦੇ ਨਾਲ- ਨਾਲ ਬੰਬ ਸਕੁਐਡ ਅਤੇ ਡੌਗ ਸਕੁਐਡ ਵੀ ਮੌਕੇ ‘ਤੇ ਮੌਜੂਦ ਹਨ।
ਬੰਬ ਦੀ ਧਮਕੀ ਤੋਂ ਬਾਅਦ ਬੱਚਿਆਂ ਨੂੰ ਸਕੂਲ ਬੱਸ ਰਾਹੀਂ ਵਾਪਸ ਭੇਜਿਆ ਜਾ ਰਿਹਾ ਹੈ। ਸਕੂਲ ਪ੍ਰਿੰਸੀਪਲ ਅੰਜੂ ਸੋਨੀ ਨੇ ਮਾਪਿਆਂ ਤੋਂ ਸਹਿਯੋਗ ਦੀ ਅਪੀਲ ਕੀਤੀ ਹੈ ਅਤੇ ਉਨ੍ਹਾਂ ਨੂੰ ਬੱਸ ਸਟਾਫ ਦੇ ਸੰਪਰਕ ਵਿੱਚ ਰਹਿਣ ਲਈ ਵੀ ਕਿਹਾ ਹੈ।











