Home ਹਰਿਆਣਾ ਅਰਜੁਨ ਪੁਰਸਕਾਰ ਜੇਤੂ ਮੁੱਕੇਬਾਜ਼ ਸਵੀਟੀ ਬੂਰਾ ਤੇ ਕਬੱਡੀ ਖਿਡਾਰੀ ਦੀਪਕ ਹੁੱਡਾ ਦਾ...

ਅਰਜੁਨ ਪੁਰਸਕਾਰ ਜੇਤੂ ਮੁੱਕੇਬਾਜ਼ ਸਵੀਟੀ ਬੂਰਾ ਤੇ ਕਬੱਡੀ ਖਿਡਾਰੀ ਦੀਪਕ ਹੁੱਡਾ ਦਾ ਹੋਇਆ ਤਲਾਕ

0

ਹਿਸਾਰ: ਹਿਸਾਰ ਵਿੱਚ ਅਰਜੁਨ ਪੁਰਸਕਾਰ ਜੇਤੂ ਮੁੱਕੇਬਾਜ਼ ਸਵੀਟੀ ਬੂਰਾ ਅਤੇ ਕਬੱਡੀ ਖਿਡਾਰੀ ਦੀਪਕ ਹੁੱਡਾ ਦਾ ਤਲਾਕ ਹੋ ਗਿਆ ਹੈ। ਹਿਸਾਰ ਕੋਰਟ ਵਿੱਚ ਦੋਵਾਂ ਨੇ ਆਪਸੀ ਸਹਿਮਤੀ ਨਾਲ ਵੱਖ ਹੋਣ ਦਾ ਫ਼ੈਸਲਾ ਲਿਆ । ਦੋਵਾਂ ਵਿਚਕਾਰ ਲੰਬੇ ਸਮੇਂ ਤੋਂ ਚੱਲ ਰਿਹਾ ਵਿਵਾਦ ਵੀ ਅੰਤ ਵਿੱਚ ਖਤਮ ਹੋ ਗਿਆ ਹੈ।

ਰਿਪੋਰਟਾਂ ਅਨੁਸਾਰ ਅਦਾਲਤ ਵਿੱਚ ਸਵੀਟੀ ਬੂਰਾ ਨੇ ਸਪੱਸ਼ਟ ਤੌਰ ‘ਤੇ ਕਿਹਾ ਕਿ ਹੁਣ ਉਸ ਲਈ ਦੀਪਕ ਹੁੱਡਾ ਨਾਲ ਰਹਿਣਾ ਸੰਭਵ ਨਹੀਂ ਹੈ। ਇਸ ਦੌਰਾਨ, ਦੀਪਕ ਹੁੱਡਾ ਨੇ ਇਸ ਮਾਮਲੇ ਬਾਰੇ ਕੋਈ ਵੀ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ। ਇਸ ਜੋੜੇ ਨੇ 2022 ਵਿੱਚ ਵਿਆਹ ਕਰਵਾਇਆ ਸੀ, ਪਰ ਫਰਵਰੀ 2025 ਵਿੱਚ ਉਨ੍ਹਾਂ ਦੇ ਰਿਸ਼ਤੇ ਵਿੱਚ ਖਟਾਸ ਆਉਣੀ ਸ਼ੁਰੂ ਹੋ ਗਈ। ਉਦੋਂ ਤੋਂ, ਇਹ ਮਾਮਲਾ ਵਿਵਾਦਾਂ ਵਿੱਚ ਘਿਿਰਆ ਰਿਹਾ । ਇਸ ਫ਼ੈਸਲੇ ਨਾਲ, ਦੋਵੇਂ ਐਥਲੀਟ ਆਪਣੇ ਵੱਖੋ-ਵੱਖਰੇ ਰਸਤੇ ਚਲੇ ਗਏ ਹਨ।

NO COMMENTS

LEAVE A REPLY

Please enter your comment!
Please enter your name here

Exit mobile version