ਅਮਰੀਕਾ: ਅਮਰੀਕਾ ਦੇ ਉਪ ਰਾਸ਼ਟਰਪਤੀ ਜੇ.ਡੀ. ਵੈਂਸ ਈਰਾਨੀ ਸੰਸਦ ਦੇ ਸਪੀਕਰ ਮੁਹੰਮਦ ਬਾਘੇਰ ਗਾਲਿਬਾਫ ਦੀ ਅਗਵਾਈ ਵਾਲੇ ਈਰਾਨੀ ਵਫ਼ਦ ਨਾਲ ਮਹੱਤਵਪੂਰਨ ਸ਼ਾਂਤੀ ਗੱਲਬਾਤ ਲਈ ਅੱਜ ਪਾਕਿਸਤਾਨ ਪਹੁੰਚੇ। ਇਸ ਗੱਲਬਾਤ ਦਾ ਉਦੇਸ਼ ਪੱਛਮੀ ਏਸ਼ੀਆ ਵਿੱਚ ਟਕਰਾਅ ਨੂੰ ਖਤਮ ਕਰਨਾ ਹੈ। ਵੈਂਸ ਦੇ ਨੂਰ ਖਾਨ ਏਅਰਬੇਸ ‘ਤੇ ਪਹੁੰਚਣ ‘ਤੇ ਪਾਕਿਸਤਾਨ ਦੇ ਉਪ ਪ੍ਰਧਾਨ ਮੰਤਰੀ ਅਤੇ ਵਿਦੇਸ਼ ਮੰਤਰੀ, ਇਸਹਾਕ ਡਾਰ ਅਤੇ ਫੌਜ ਮੁਖੀ ਅਸੀਮ ਮੁਨੀਰ ਨੇ ਉਨ੍ਹਾਂ ਦਾ ਸਵਾਗਤ ਕੀਤਾ। ਵੈਂਸ ਦੇ ਨਾਲ ਅਮਰੀਕੀ ਰਾਸ਼ਟਰਪਤੀ ਦੇ ਵਿਸ਼ੇਸ਼ ਦੂਤ, ਸਟੀਵ ਵਿਟਕੋਫ ਅਤੇ ਟਰੰਪ ਦੇ ਜਵਾਈ, ਜੈਰੇਡ ਕੁਸ਼ਨਰ ਹਨ। ਪਾਕਿਸਤਾਨ ਲਈ ਰਵਾਨਾ ਹੋਣ ਤੋਂ ਪਹਿਲਾਂ, ਵੈਂਸ ਨੇ ਕਿਹਾ ਕਿ ਉਹ ਗੱਲਬਾਤ ਬਾਰੇ ਆਸ਼ਾਵਾਦੀ ਹਨ ਅਤੇ ਉਮੀਦ ਕਰਦੇ ਹਨ ਕਿ ਇਹ “ਸਕਾਰਾਤਮਕ” ਸਾਬਤ ਹੋਣਗੀਆਂ।
ਵੈਂਸ ਨੇ ਜਹਾਜ਼ ਵਿੱਚ ਸਵਾਰ ਹੋਣ ਤੋਂ ਪਹਿਲਾਂ ਕਿਹਾ ਸੀ ,” ਜਿਵੇਂ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਜੇਕਰ ਈਰਾਨੀ ਚੰਗੇ ਵਿਸ਼ਵਾਸ ਨਾਲ ਗੱਲਬਾਤ ਲਈ ਤਿਆਰ ਹਨ ਤਾਂ ਅਸੀਂ ਯਕੀਨੀ ਤੌਰ ‘ਤੇ ਸਹਿਯੋਗ ਦਾ ਹੱਥ ਵਧਾਉਣ ਲਈ ਤਿਆਰ ਹਾਂ। ਹਾਲਾਂਕਿ, ਜੇਕਰ ਉਹ ਸਾਡੇ ਨਾਲ ‘ਖੇਡ ਖੇਡਣ’ ਦੀ ਕੋਸ਼ਿਸ਼ ਕਰਦੇ ਹਨ, ਤਾਂ ਉਨ੍ਹਾਂ ਨੂੰ ਪਤਾ ਲੱਗੇਗਾ ਕਿ ਸਾਡੀ ਗੱਲਬਾਤ ਕਰਨ ਵਾਲੀ ਟੀਮ ਇੰਨੀ ਅਨੁਕੂਲ ਨਹੀਂ ਹੈ।” ਈਰਾਨੀ ਵਫ਼ਦ ਅੱਜ ਸਵੇਰੇ ਅਮਰੀਕਾ ਨਾਲ ਗੱਲਬਾਤ ਲਈ ਦੋਵਾਂ ਧਿਰਾਂ ਵਿਚਕਾਰ ਜੰਗਬੰਦੀ ਦੀ ਸੰਭਾਵਨਾ ‘ਤੇ ਉਮੀਦਾਂ ਦੇ ਨਾਲ ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ਪਹੁੰਚਿਆ। ਬੁੱਧਵਾਰ ਨੂੰ, ਦੋ ਹਫ਼ਤਿਆਂ ਦੀ ਜੰਗਬੰਦੀ ਦਾ ਐਲਾਨ ਕਰਦੇ ਹੋਏ, ਪਾਕਿਸਤਾਨੀ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਕਿਹਾ ਕਿ ਅਮਰੀਕਾ ਅਤੇ ਈਰਾਨ ਇਸਲਾਮਾਬਾਦ ਵਿੱਚ ਗੱਲਬਾਤ ਕਰਨਗੇ। ਉਨ੍ਹਥ ਨੇ ‘ਐਕਸ’ ‘ਤੇ ਪੋਸਟ ਕੀਤੇ ਬਿਆਨ ਵਿੱਚ ਸੰਯੁਕਤ ਰਾਜ ਅਤੇ ਈਰਾਨ ਦੇ ਰਾਸ਼ਟਰਪਤੀਆਂ ਨੂੰ “ਟੈਗ” ਵੀ ਕੀਤਾ ਸੀ।
