Homeਮਨੋਰੰਜਨਅਦਾਕਾਰ ਰਣਵੀਰ ਸਿੰਘ ਨਿਭਾਉਣਗੇ ਫਿਲਮ 'ਸ਼ਕਤੀਮਾਨ' 'ਚ ਸੁਪਰਹੀਰੋ ਦੀ ਭੂਮਿਕਾ

ਅਦਾਕਾਰ ਰਣਵੀਰ ਸਿੰਘ ਨਿਭਾਉਣਗੇ ਫਿਲਮ ‘ਸ਼ਕਤੀਮਾਨ’ ‘ਚ ਸੁਪਰਹੀਰੋ ਦੀ ਭੂਮਿਕਾ

ਮੁੰਬਈ : 90 ਦੇ ਦਹਾਕੇ ਵਿੱਚ ‘ਸ਼ਕਤੀਮਾਨ’ ਟੀ.ਵੀ ਸੀਰੀਅਲ ਕਿਸਨੂੰ ਪਤਾ ਨਹੀਂ ਹੋਵੇਗਾ , ਕਿਉਂਕਿ ਇਸਨੂੰ ਦੇਖਣ ਲਈ ਬੱਚੇ ਆਪਣੇ ਸਾਰੇ ਕੰਮ ਛੱਡ ਕੇ ਟੀ.ਵੀ ਦੇ ਸਾਹਮਣੇ ਨਜ਼ਰਾਂ ਟਿਕਾ ਕੇ ਬੈਠ ਜਾਂਦੇ ਸਨ। ਅਦਾਕਾਰ ਮੁਕੇਸ਼ ਖੰਨਾ ਨੇ ‘ਸ਼ਕਤੀਮਾਨ’ ਵਿੱਚ ਆਪਣੀ ਅਦਾਕਾਰੀ ਨਾਲ ਹਰ ਬੱਚੇ ਦੇ ਦਿਲਾਂ ‘ਤੇ ਰਾਜ ਕੀਤਾ ।

ਬਜ਼ੁਰਗ ਅਦਾਕਾਰ ਮੁਕੇਸ਼ ਖੰਨਾ ਨੇ ‘ਸ਼ਕਤੀਮਾਨ’ ਬਣ ਕੇ ਬਹੁਤ ਸੁਰਖੀਆਂ ਬਟੋਰੀਆਂ ਅਤੇ ਉਸ ਸਮੇਂ ਇਹ ਸ਼ੋਅ ਸਭ ਤੋਂ ਪਸੰਦੀਦਾ ਪ੍ਰੋਗਰਾਮਾਂ ਵਿੱਚੋਂ ਇਕ ਸੀ। ਮੁਕੇਸ਼ ਖੰਨਾ ਨੇ ਸਾਲਾਂ ਤੋਂ ‘ਸ਼ਕਤੀਮਾਨ’ ਅਤੇ ‘ਗੰਗਾਧਰ’ ਵਰਗੇ ਕਿਰਦਾਰਾਂ ਨਾਲ ਲੋਕਾਂ ਨੂੰ ਹਸਾਇਆ ਅਤੇ ਬਹੁਤ ਮਨੋਰੰਜਨ ਕੀਤਾ। ਹੁਣ ਇਸ ਪ੍ਰਸਿੱਧ ਕਿਰਦਾਰ ‘ਤੇ ਇਕ ਫਿਲਮ ਬਣਨ ਜਾ ਰਹੀ ਹੈ। ਨਿਰਮਾਤਾਵਾਂ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਫਿਲਮ ਵਿੱਚ ‘ਸ਼ਕਤੀਮਾਨ’ ਦੀ ਭੂਮਿਕਾ ਕੌਣ ਨਿਭਾਏਗਾ।

ਇਸ ਅਦਾਕਾਰ ਨੂੰ ਮਿਲੇਗੀ ਸੁਪਰਹੀਰੋ ਦੀ ਭੂਮਿਕਾ
ਤੁਹਾਨੂੰ ਦੱਸ ਦੇਈਏ ਕਿ ਇਸ ਫਿਲਮ ਵਿੱਚ ਰਣਵੀਰ ਸਿੰਘ ਦੀ ਬਜਾਏ ਅੱਲੂ ਅਰਜੁਨ ਨੂੰ ‘ਸ਼ਕਤੀਮਾਨ’ ਦੀ ਭੂਮਿਕਾ ਦਿੱਤੀ ਗਈ ਹੈ। ‘ਪੁਸ਼ਪਾ’ ਸਟਾਰ ਦੇ ਪ੍ਰਸ਼ੰਸਕ ਇਸ ਖ਼ਬਰ ਤੋਂ ਬਹੁਤ ਖੁਸ਼ ਸਨ। ਪਰ ਹੁਣ ਨਿਰਮਾਤਾਵਾਂ ਨੇ ਪੁਸ਼ਟੀ ਕੀਤੀ ਹੈ ਕਿ ਇਹ ਸਿਰਫ਼ ਇਕ ਅਫਵਾਹ ਸੀ ਅਤੇ ਅਜਿਹਾ ਕੁਝ ਨਹੀਂ ਹੈ।

ਖ਼ਬਰਾਂ ਅਨੁਸਾਰ, ਇਹ ਫਿਲਮ ‘ਮਿਨਲ ਮੁਰਲੀ’ ਦੇ ਨਿਰਦੇਸ਼ਕ ਅਤੇ ਮਲਿਆਲਮ ਫਿਲਮ ਅਦਾਕਾਰ ਬਾਸਿਲ ਜੋਸਫ਼ ਦੁਆਰਾ ਬਣਾਈ ਜਾਵੇਗੀ ਅਤੇ ਰਣਵੀਰ ਸਿੰਘ ਫਿਲਮ ਵਿੱਚ ‘ਸ਼ਕਤੀਮਾਨ’ ਦੀ ਮਹੱਤਵਪੂਰਨ ਭੂਮਿਕਾ ਨਿਭਾਉਣਗੇ। ਫਿਲਮ ਨਾਲ ਜੁੜੀਆਂ ਖ਼ਬਰਾਂ ਬਾਰੇ, ਅਦਾਕਾਰ ਬਾਸਿਲ ਜੋਸਫ਼ ਨੇ ਕਿਹਾ ਹੈ ਕਿ ‘ਸ਼ਕਤੀਮਾਨ ਦੀ ਭੂਮਿਕਾ ਕੋਈ ਹੋਰ ਨਹੀਂ ਨਿਭਾ ਰਿਹਾ ਹੈ। ਇਹ ਰਣਵੀਰ ਸਿੰਘ ਹੀ ਕਰਨਗੇ ਹੋਰ ਕੋਈ ਨਹੀਂ । ਜੋ ਵੀ ਉਨ੍ਹਾਂ ਦੀ ਜਗ੍ਹਾ ਲੈਣ ਦੀ ਅਫਵਾਹ ਫੈਲਾ ਰਿਹਾ ਹੈ, ਇਹ ਸਭ ਅਫਵਾਹ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments