ਮੁੰਬਈ : ਫ਼ਿਲਮ ਡਾਇਰੈਕਟਰ ਰੋਹਿਤ ਸ਼ੈਟੀ ਦੇ ਘਰ ਗੋਲੀਬਾਰੀ ਵਿੱਚ ਇੱਕ ਤੋਂ ਬਾਅਦ ਇੱਕ ਵੱਡੇ ਖੁਲਾਸੇ ਕਰਨ ਤੋਂ ਬਾਅਦ ਹੁਣ ਮੁੰਬਈ ਪੁਲਿਸ ਨੇ ਰਣਵੀਰ ਸਿੰਘ ਨੂੰ ਮਿਲੀ ਧਮਕੀ ਦੇ ਮਾਮਲੇ ਵਿੱਚ ਵੱਡੀ ਜਾਣਕਾਰੀ ਹਾਸਲ ਕੀਤੀ ਹੈ। ਮੁੰਬਈ ਕ੍ਰਾਈਮ ਬ੍ਰਾਂਚ ਦਾ ਕਹਿਣਾ ਹੈ ਕਿ ਬਿਸ਼ਨੋਈ ਗੈਂਗ ਦੇ ਖਾਸ ਗੁਰਗਿਆਂ ਵਿੱਚੋਂ ਇੱਕ ਹੈਰੀ ਬਾਕਸਰ ਨੇ ਵੌਇਸ ਨੋਟ ਰਾਹੀਂ ਰਣਵੀਰ ਸਿੰਘ ਨੂੰ ਧਮਕੀ ਭੇਜ ਕੇ ਇੱਕ ਕਰੋੜ ਰੁਪਏ ਦੀ ਵਸੂਲੀ ਮੰਗੀ ਸੀ। ਕ੍ਰਾਈਮ ਬ੍ਰਾਂਚ ਘਟਨਾ ਦੀ ਮਜਬੂਤੀ ਨਾਲ ਜਾਂਚ ਕਰਨ ਲਈ ਹੋਰ ਸਬੂਤ ਇਕੱਠੇ ਕਰ ਰਹੀ ਹੈ। ਮਸ਼ਹੂਰ ਬਾਲੀਵੁੱਡ ਅਦਾਕਾਰ ਰਣਵੀਰ ਸਿੰਘ ਦੇ ਕੇਸ ਵਿੱਚ ਮੁੰਬਈ ਕ੍ਰਾਈਮ ਬ੍ਰਾਂਚ ਦਾ ਕਹਿਣਾ ਹੈ ਕਿ ਮੁੱਢਲੀ ਜਾਂਚ ਵਿੱਚ ਵੌਇਸ ਨੋਟ ਹੈਰੀ ਬਾਕਸਰ ਦੀ ਆਵਾਜ ਹੋਣ ਦੀ ਪੁਸ਼ਟੀ ਹੋਈ ਹੈ, ਹਾਲਾਂਕਿ ਇਸ ਨਾਲ ਜੁੜੇ ਹੋਰ ਅਪਰਾਧ ਸ਼ਾਖਾ ਨੂੰ ਕ੍ਰਾਈਮ ਬ੍ਰਾਂਚ ਇਕੱਠਾ ਕਰਨ ਵਿੱਚ ਜੁਟੀ ਹੈ।
ਫੋਰੈਂਸਿਕ ਵਿੱਚ ਭੇਜਿਆ ਵੌਇਸ ਨੋਟ
ਪੁਸ਼ਟੀ ਲਈ, ਕ੍ਰਾਈਮ ਬ੍ਰਾਂਚ ਨੇ WhatsApp ਵੌਇਸ ਨੋਟ ਨੂੰ ਫੋਰੈਂਸਿਕ ਵਿੱਚ ਭੇਜਿਆ ਹੈ ਅਤੇ ਇਸਦੀ ਰਿਪੋਰਟ ਆਉਣੀ ਬਾਕੀ ਹੈ। ਪਹਿਲਾਂ ਰੋਹਿਤ ਸ਼ੈੱਟੀ ਦੇ ਘਰ ‘ਤੇ ਗੋਲੀਬਾਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਅਤੇ ਫਿਰ ਡਰਾਉਣ ਅਤੇ ਪੈਸੇ ਵਸੂਲਣ ਲਈ ਅਦਾਕਾਰ ਨੂੰ ਨਿਸ਼ਾਨਾ ਬਣਾਇਆ ਗਿਆ। ਅਦਾਕਾਰ ਨੂੰ ਸਿੱਧੇ ਤੌਰ ‘ਤੇ ਧਮਕੀ ਨਹੀਂ ਦਿੱਤੀ ਗਈ, ਸਗੋਂ ਉਸਦੇ ਮੈਨੇਜਰ ਦੇ ਫੋਨ ‘ਤੇ ਮੈਨੇਜਰ ਦੇ ਫੋਨ ’ਤੇ ਵਾਈਸ ਨੋਟ ਦੇ ਜਰੀਏ ਪੈਸਿਆਂ ਦੀ ਡਿਮਾਡ ਕੀਤੀ ਗਈ, ਜਿਸ ਤੋਂ ਬਾਅਦ ਰਣਵੀਰ ਸਿੰਘ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ। ਮਾਮਲੇ ਦੀ ਪੂਰੀ ਜਾਂਚ ਕਰਨ ਅਤੇ ਮਹੱਤਵਪੂਰਨ ਸੁਰਾਗ ਇਕੱਠੇ ਕਰਨ ਲਈ, ਮੁੰਬਈ ਕ੍ਰਾਈਮ ਬ੍ਰਾਂਚ ਨੇ ਤਿੰਨ ਦਿਨ ਪਹਿਲਾਂ ਅਦਾਕਾਰ ਦੇ ਮੈਨੇਜਰ ਦਾ ਬਿਆਨ ਦਰਜ ਕੀਤਾ ਅਤੇ ਧਮਕੀ ਭੇਜਣ ਵਿੱਚ ਇਸਤੇਮਾਲ ਹੋਏ VPN ਨੈੱਟਵਰਕ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਗਈ, ਜਿਸਦੀ ਲੋਕੇਸ਼ਨ ਦੇਸ਼ ਦੇ ਬਾਹਰ ਦੀ ਹੈ।
ਆਯੂਸ਼ ਸ਼ਰਮਾ ਦਾ ਵੀ ਬਿਆਨ ਦਰਜ
ਸਥਾਨ ਦਾ ਸਹੀ ਪਤਾ ਲਗਾਉਣ ਲਈ ਇੰਟਰਪੋਲ ਦੀ ਮਦਦ ਲਈ ਜਾ ਰਹੀ ਹੈ। ਇੰਟਰਪੋਲ ਦੀ ਮਦਦ ਨਾਲ ਸੁਨੇਹੇ ਭੇਜਣ ਵਾਲੇ ਦੀ ਅਸਲ ਸਥਿਤੀ ਦਾ ਪਤਾ ਲਗਾਉਣਾ ਆਸਾਨ ਹੋ ਜਾਵੇਗਾ। ਇਹ ਧਿਆਨ ਦੇਣ ਯੋਗ ਹੈ ਕਿ ਮੁੰਬਈ ਕ੍ਰਾਈਮ ਬ੍ਰਾਂਚ ਨੇ ਸਲਮਾਨ ਖਾਨ ਦੇ ਜੀਜਾ, ਆਯੂਸ਼ ਸ਼ਰਮਾ ਦੇ ਮੈਨੇਜਰ ਦਾ ਬਿਆਨ ਵੀ ਦਰਜ ਕੀਤਾ ਹੈ। ਮੁੰਬਈ ਕ੍ਰਾਈਮ ਬ੍ਰਾਂਚ ਦਾ ਮੰਨਣਾ ਹੈ ਕਿ ਰੋਹਿਤ ਸ਼ੈੱਟੀ ਦੇ ਘਰ ‘ਤੇ ਹੋਈ ਗੋਲੀਬਾਰੀ ਅਤੇ ਉਸ ਤੋਂ ਬਾਅਦ ਰਣਵੀਰ ਸਿੰਘ ਨੂੰ ਮਿਲੀ ਧਮਕੀ ਆਪਸ ਵਿੱਚ ਜੁੜੀ ਹੋਈ ਹੈ। ਰੋਹਿਤ ਸ਼ੈੱਟੀ ਅਤੇ ਰਣਵੀਰ ਸਿੰਘ ਦੋਵੇਂ ਇੰਡਸਟਰੀ ਵਿੱਚ ਕਰੀਬੀ ਮੰਨੇ ਜਾਂਦੇ ਹਨ ਅਤੇ ਦੋਨਾਂ ਨੇ ਫਿਲਮਾਂ ਵਿੱਚ ਇਕੱਠੇ ਕੰਮ ਵੀ ਕੀਤਾ ਹੈ।











