Homeਪੰਜਾਬਰਾਘਵ ਚੱਢਾ ਦੇ ਮੋਹਾਲੀ ਫਲੈਟ ’ਤੇ AAP ਨੇ ਚੁੱਕੇ ਵੱਡੇ ਸਵਾਲ

ਰਾਘਵ ਚੱਢਾ ਦੇ ਮੋਹਾਲੀ ਫਲੈਟ ’ਤੇ AAP ਨੇ ਚੁੱਕੇ ਵੱਡੇ ਸਵਾਲ

ਚੰਡੀਗੜ੍ਹ: ਆਮ ਆਦਮੀ ਪਾਰਟੀ ਨੇ ਭਾਜਪਾ ਦੇ ਰਾਜ ਸਭਾ ਮੈਂਬਰ ਰਾਘਵ ਚੱਢਾ ਦੀ ਵੋਟਰ ਸੂਚੀ ਨਾਲ ਜੁੜੇ ਵਿਵਾਦ ਨੂੰ ਲੈ ਕੇ ਤਿੱਖਾ ਹਮਲਾ ਕੀਤਾ ਹੈ। ‘ਆਪ’ ਦੇ ਰਾਸ਼ਟਰੀ ਬੁਲਾਰੇ ਅਨੁਰਾਗ ਢਾਂਡਾ ਨੇ ਮੰਗਲਵਾਰ ਨੂੰ ਪ੍ਰੈੱਸ ਕਾਨਫਰੰਸ ਕਰਕੇ ਰਾਘਵ ਚੱਢਾ ਦੇ ਮੋਹਾਲੀ ਸਥਿਤ ਫਲੈਟ ’ਤੇ ਸਵਾਲ ਚੁੱਕੇ ਅਤੇ ਦਾਅਵਾ ਕੀਤਾ ਕਿ ਜਿਸ ਪਤੇ ਨੂੰ ਚੱਢਾ ਆਪਣੀ ਵੋਟਰ ਰਜਿਸਟ੍ਰੇਸ਼ਨ ਨਾਲ ਜੋੜ ਰਹੇ ਹਨ, ਉੱਥੇ ਇਸ ਸਮੇਂ ਕੋਈ ਰਹਿੰਦਾ ਨਹੀਂ ਹੈ।

ਇਹ ਵਿਵਾਦ ਉਸ ਸਮੇਂ ਵਧਿਆ ਹੈ ਜਦੋਂ ਰਾਘਵ ਚੱਢਾ ਦਾ ਨਾਮ ਪੰਜਾਬ ਦੀ ਡਰਾਫਟ ਵੋਟਰ ਸੂਚੀ ਵਿੱਚੋਂ ‘ਸਥਾਈ ਤੌਰ ’ਤੇ ਤਬਦੀਲ’ ਜਾਂ ‘ਸ਼ਿਫਟਡ’ ਸ਼੍ਰੇਣੀ ਵਿੱਚ ਦਰਜ ਹੋਣ ਦੀ ਗੱਲ ਸਾਹਮਣੇ ਆਈ। ਚੱਢਾ ਨੇ ਇਸ ’ਤੇ ਸਵਾਲ ਚੁੱਕਦਿਆਂ ਦੋਸ਼ ਲਗਾਇਆ ਸੀ ਕਿ ਉਨ੍ਹਾਂ ਦਾ ਨਾਮ ਸਿਆਸੀ ਬਦਲਾਖੋਰੀ ਤਹਿਤ ਹਟਾਇਆ ਗਿਆ। ਹਾਲਾਂਕਿ ਮੌਜੂਦਾ ਸੂਚੀ ਅਜੇ ਡਰਾਫਟ ਪੜਾਅ ਵਿੱਚ ਹੈ ਅਤੇ ਇਸ ਦੌਰਾਨ ਦਾਅਵੇ ਤੇ ਇਤਰਾਜ਼ ਦਰਜ ਕਰਨ ਦੀ ਪ੍ਰਕਿਰਿਆ ਜਾਰੀ ਹੈ।

ਅਨੁਰਾਗ ਢਾਂਡਾ ਨੇ ਪ੍ਰੈੱਸ ਕਾਨਫਰੰਸ ਦੌਰਾਨ ਮੋਹਾਲੀ ਦੇ ਫਲੈਟ ਨੰਬਰ 103 ਨਾਲ ਸਬੰਧਤ ਇੱਕ ਵੀਡੀਓ ਦਿਖਾਈ। ‘ਆਪ’ ਦੇ ਦਾਅਵੇ ਮੁਤਾਬਕ ਵੀਡੀਓ ਵਿੱਚ ਇੱਕ ਪੱਤਰਕਾਰ ਫਲੈਟ ਤੱਕ ਪਹੁੰਚਦਾ ਹੈ ਅਤੇ ਸੁਰੱਖਿਆ ਕਰਮਚਾਰੀ ਨਾਲ ਗੱਲਬਾਤ ਕਰਦਾ ਹੈ। ਪਾਰਟੀ ਦਾ ਕਹਿਣਾ ਹੈ ਕਿ ਫਲੈਟ ਖਾਲੀ ਨਜ਼ਰ ਆ ਰਿਹਾ ਹੈ ਅਤੇ ਸੁਰੱਖਿਆ ਗਾਰਡ ਨੇ ਵੀ ਕਿਹਾ ਕਿ ਉਸ ਨੇ ਰਾਘਵ ਚੱਢਾ ਨੂੰ ਉੱਥੇ ਰਹਿੰਦੇ ਨਹੀਂ ਦੇਖਿਆ।

ਇਸੇ ਆਧਾਰ ’ਤੇ ਢਾਂਡਾ ਨੇ ਸਵਾਲ ਕੀਤਾ ਕਿ ਜੇਕਰ ਮੋਹਾਲੀ ਵਾਲਾ ਪਤਾ ਵੋਟਰ ਰਜਿਸਟ੍ਰੇਸ਼ਨ ਲਈ ਵਰਤਿਆ ਗਿਆ ਹੈ ਤਾਂ ਉੱਥੇ ਰਿਹਾਇਸ਼ ਦਾ ਦਾਅਵਾ ਕਿਵੇਂ ਸਹੀ ਮੰਨਿਆ ਜਾਵੇ। ਉਨ੍ਹਾਂ ਤਨਜ਼ ਕਰਦਿਆਂ ਕਿਹਾ ਕਿ ਫਲੈਟ ਵਿੱਚ ਲੋਕਾਂ ਦੀ ਥਾਂ ‘ਸਿਰਫ਼ ਦੀਮਕ’ ਨਜ਼ਰ ਆ ਰਹੇ ਹਨ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments