Homeਪੰਜਾਬਲੁਧਿਆਣਾ ਦੇ ਦਿੱਲੀ ਰੋਡ 'ਤੇ ਗੇਟਸਨ ਇੰਟਰਨੈਸ਼ਨਲ ਟੈਕਸਟਾਈਲ ਫੈਕਟਰੀ ’ਚ ਅਚਾਨਕ ਲੱਗੀ...

ਲੁਧਿਆਣਾ ਦੇ ਦਿੱਲੀ ਰੋਡ ‘ਤੇ ਗੇਟਸਨ ਇੰਟਰਨੈਸ਼ਨਲ ਟੈਕਸਟਾਈਲ ਫੈਕਟਰੀ ’ਚ ਅਚਾਨਕ ਲੱਗੀ ਭਿਆਨਕ ਅੱਗ

ਲੁਧਿਆਣਾ : ਦਿੱਲੀ ਰੋਡ ‘ਤੇ ਗੇਟਸਨ ਇੰਟਰਨੈਸ਼ਨਲ ਟੈਕਸਟਾਈਲ ਫੈਕਟਰੀ ਵਿੱਚ ਅੱਜ ਭਿਆਨਕ ਅੱਗ ਲੱਗਣ ਨਾਲ ਲੋਕਾਂ ਵਿੱਚ ਹਫੜਾ-ਤਫੜੀ ਮੱਚ ਗਈ। ਜਿਸ ਦੇ ਬਾਅਦ ਲੋਕਾਂ ਨੇ ਘਟਨਾ ਦੀ ਸੂਚਨਾ ਫਾਇਰ ਬ੍ਰਿਗੇਡ ਵਿਭਾਗ ਨੂੰ ਦਿੱਤੀ। ਦੇਖਦੇ ਹੀ ਦੇਖਦੇ ਅੱਗ ਭੜਕ ਗਈ। ਮੌਕੇ ਤੇ ਪਹੁੰਚੀ ਫਾਇਰ ਬ੍ਰਿਗੇਡ ਦੀ ਟੀਮ ਨੇ ਅੱਗ ਭਿਆਨਕ ਹੋਣ ਦੇ ਕਾਰਨ ਘਟਨਾ ਸਥਾਨ ਤੇ ਹੋਰ ਗੱਡਿਆ ਬੁਲਾਇਆ। ਜਿਸ ਦੇ ਬਾਅਦ ਡੇਢ ਘੰਟੇ ਦੀ ਸਖ਼ਤ ਮਿਹਨਤ ਤੋਂ ਬਾਅਦ, ਫਾਇਰ ਬ੍ਰਿਗੇਡ ਨੇ ਅੱਗ ‘ਤੇ ਕਾਬੂ ਪਾਇਆ। ਰਿਪੋਰਟਾਂ ਅਨੁਸਾਰ ਅੱਗ ‘ਤੇ ਕਾਬੂ ਪਾਉਣ ਲਈ ਸੱਤ ਫਾਇਰ ਬ੍ਰਿਗੇਡ ਗੱਡੀਆਂ ਤਾਇਨਾਤ ਕੀਤੀਆਂ ਗਈਆਂ ਸਨ। ਘਟਨਾ ਸਮੇਂ ਫੈਕਟਰੀ ਵਿੱਚ ਮੌਜੂਦ ਸਾਰੇ ਮਜ਼ਦੂਰਾਂ ਨੂੰ ਪਹਿਲਾਂ ਹੀ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਸੀ।

ਫੈਕਟਰੀ ਮਾਲਕ ਵਿਕਾਸ ਨੇ ਦੱਸਿਆ ਕਿ ਬਾਹਰ ਇੱਕ ਟ੍ਰਾਂਸਫਾਰਮਰ ‘ਤੇ ਪਟਾਕੇ ਫਟ ਗਏ, ਜਿਸ ਕਾਰਨ ਅੰਦਰ ਸ਼ਾਰਟ ਸਰਕਟ ਹੋ ਗਿਆ। ਇਸ ਕਾਰਨ ਅੰਦਰ ਕੱਪੜਾ, ਗੱਤੇ ਅਤੇ ਮਸ਼ੀਨਰੀ ਸੜ ਗਈ। ਉਨ੍ਹਾਂ ਨੇ ਦੱਸਿਆ ਕਿ ਫੈਕਟਰੀ ਵਿੱਚ ਕੱਪੜੇ ਦੇ ਰੋਲ ਪਏ ਸਨ, ਜੋ ਅੱਗ ਲੱਗਣ ਨਾਲ ਸੜ ਗਏ। ਫੈਕਟਰੀ ਵਰਕਰਾਂ ਨੇ ਇਹ ਵੀ ਦੱਸਿਆ ਕਿ ਕੁਝ ਸਮਾਂ ਪਹਿਲਾਂ ਫੈਕਟਰੀ ਵਿੱਚ ਕੁਝ ਦੇਰ ਪਹਿਲਾਂ ਅਚਾਨਕ ਅੱਗ ਲੱਗੀ।

ਜਿਸ ਤੋਂ ਬਾਅਦ ਮਜ਼ਦੂਰਾਂ ਨੇ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ, ਪਰ ਜਦੋਂ ਅੱਗ ਫੈਲਣ ਲੱਗੀ ਤਾਂ ਉਨ੍ਹਾਂ ਨੇ ਤੁਰੰਤ ਫਾਇਰ ਵਿਭਾਗ ਨੂੰ ਘਟਨਾ ਦੀ ਜਾਣਕਾਰੀ ਦਿੱਤੀ। ਦੂਜੇ ਪਾਸੇ, ਫਾਇਰ ਵਿਭਾਗ ਦੇ ਅਧਿਕਾਰੀ ਆਤਿਸ਼ ਰਾਏ ਨੇ ਦੱਸਿਆ ਕਿ ਡੇਢ ਘੰਟੇ ਦੀ ਸਖ਼ਤ ਮਿਹਨਤ ਤੋਂ ਬਾਅਦ ਅੱਗ ‘ਤੇ ਕਾਬੂ ਪਾਇਆ ਗਿਆ। ਉਨ੍ਹਾਂ ਨੇ ਕਿਹਾ ਕਿ ਕੱਪੜੇ ਸੜਨ ਕਾਰਨ ਬਹੁਤ ਸਾਰਾ ਧੂੰਆਂ ਨਿਕਲਿਆ ਅਤੇ ਅੱਗ ਫੈਲਣ ਲੱਗੀ। ਜਿਸ ਕਾਰਨ ਮਜ਼ਦੂਰਾਂ ਨੂੰ ਅੱਗ ‘ਤੇ ਕਾਬੂ ਪਾਉਣ ਵਿੱਚ ਕਾਫ਼ੀ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ। ਉਨ੍ਹਾਂ ਕਿਹਾ ਕਿ ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ। ਘਟਨਾ ਵਿੱਚ ਫੈਕਟਰੀ ਨੂੰ ਬਹੁਤ ਨੁਕਸਾਨ ਹੋਇਆ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments