Homeਯੂਪੀ ਖ਼ਬਰਾਂਲਖਨਊ ਜ਼ਿਲ੍ਹੇ ਦੇ ਸੀਤਾਪੁਰ ਹਾਈਵੇਅ 'ਤੇ ਕਈ ਦੁਕਾਨਾਂ ’ਚ ਲੱਗੀ ਭਿਆਨਕ ਅੱਗ

ਲਖਨਊ ਜ਼ਿਲ੍ਹੇ ਦੇ ਸੀਤਾਪੁਰ ਹਾਈਵੇਅ ‘ਤੇ ਕਈ ਦੁਕਾਨਾਂ ’ਚ ਲੱਗੀ ਭਿਆਨਕ ਅੱਗ

ਲਖਨਊ : ਉੱਤਰ ਪ੍ਰਦੇਸ਼ ਦੇ ਲਖਨਊ ਜ਼ਿਲ੍ਹੇ ਦੇ ਸੀਤਾਪੁਰ ਹਾਈਵੇਅ ‘ਤੇ ਬਖਸ਼ੀ ਕਾ ਤਾਲਾਬ ਇਲਾਕੇ ਵਿੱਚ ਸਥਿਤ ਕਈ ਦੁਕਾਨਾਂ ਵਿੱਚ ਬੀਤੀ ਦੇਰ ਰਾਤ ਭਿਆਨਕ ਅੱਗ ਲੱਗ ਗਈ, ਜਿਸ ਕਾਰਨ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ। ਸਾਮਾਨ ਸੜ ਕੇ ਸੁਆਹ ਹੋ ਗਿਆ। ਅੱਗ ਦੀ ਇਹ ਘਟਨਾ ਰਾਤ ਕਰੀਬ 11:45 ਵਜੇ ਵਾਪਰੀ, ਜਿਸ ਦੇ ਬਾਅਦ ਸੂਚਨਾ ਤੇ ਪਹੁੰਚੀ ਫਾਇਰ ਬ੍ਰਿਗੇਡ ਦੀ ਟੀਮ ਨੇ ਕਈ ਘੰਟਿਆਂ ਦੀ ਮਿਹਤਨ ਤੋਂ ਬਾਅਦ ਅੱਗ ’ਤੇ ਕਾਬੂ ਪਾਇਆ ਗਿਆ।

ਫਾਇਰ ਸਟੇਸ਼ਨ ਅਧਿਕਾਰੀ ਪ੍ਰਸ਼ਾਂਤ ਕੁਮਾਰ ਨੇ ਦੱਸਿਆ ਕਿ ਅੱਧੀ ਰਾਤ ਤੋਂ ਥੋੜ੍ਹੀ ਦੇਰ ਪਹਿਲਾਂ ਅੱਗ ਲੱਗਣ ਦੀ ਸੂਚਨਾ ਮਿਲੀ ਸੀ, ਜਿਸ ਕਾਰਨ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੂੰ ਤੁਰੰਤ ਘਟਨਾ ਸਥਾਨ ‘ਤੇ ਭੇਜਿਆ ਗਿਆ। ਉਨ੍ਹਾਂ ਨੇ ਦੱਸਿਆ ਕਿ ਅੱਗ ਨੇ ਨੇੜਲੀਆਂ ਕਈ ਦੁਕਾਨਾਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਅਤੇ ਦੁਕਾਨਾਂ ਵਿੱਚ ਰੱਖਿਆ ਸਾਮਾਨ ਸੜ ਕੇ ਸੁਆਹ ਹੋ ਗਿਆ।

ਬਚਾਅ ਕਾਰਜ ਤੇਜ਼

ਅੱਗ ਦੀ ਗੰਭੀਰਤਾ ਨੂੰ ਦੇਖਦੇ ਹੋਏ ਅਤੇ ਸਥਿਤੀ ‘ਤੇ ਕਾਬੂ ਪਾਉਣ ਲਈ ਨੇੜਲੇ ਇਲਾਕਿਆਂ ਤੋਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੰਗਵਾਈਆਂ ਗਈਆਂ। ਫਾਇਰ ਅਫਸਰ ਪ੍ਰਸ਼ਾਂਤ ਕੁਮਾਰ ਨੇ ਦੱਸਿਆ ਕਿ ਇਤੌਂਜਾ ਤੋਂ ਇੱਕ ਹੋਰ ਗੱਡੀ ਭੇਜੀ ਗਈ ਹੈ, ਜਦੋਂ ਕਿ ਇੰਦਰਾਨਗਰ ਅਤੇ ਚੌਕ ਫਾਇਰ ਸਟੇਸ਼ਨਾਂ ਤੋਂ ਦੋ-ਦੋ ਗੱਡੀਆਂ ਮੌਕੇ ‘ਤੇ ਪਹੁੰਚੀਆਂ ਹਨ। ਅੱਗ ‘ਤੇ ਕਾਬੂ ਪਾਉਣ ਦੇ ਲਈ ਕਈ ਟੀਮਾਂ ਨੇ ਮਿਲ ਕੇ ਕੋਸ਼ਿਸ਼ ਕੀਤੀ, ਤਾਂ ਕਿ ਅੱਗੇ ਹੋਰ ਨੁਕਸਾਨ ਨਾ ਹੋ ਸਕੇ।

ਨੁਕਸਾਨ ਦੀ ਜਾਣਕਾਰੀ

ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਅੱਗ ਲੱਗਣ ਨਾਲ ਚਾਰ ਦੁਕਾਨਾਂ ਨੂੰ ਨੁਕਸਾਨ ਪਹੁੰਚਿਆ ਹੈ, ਹਾਲਾਂਕਿ ਕਿਸੇ ਵੀ ਤਰ੍ਹਾਂ ਦੇ ਜਾਨੀ ਜਾਂ ਮਾਲੀ ਨੁਕਸਾਨ ਦੀ ਕੋਈ ਰਿਪੋਰਟ ਨਹੀਂ ਹੈ। ਅਧਿਕਾਰੀ ਪ੍ਰਸ਼ਾਂਤ ਕੁਮਾਰ ਨੇ ਪੁਸ਼ਟੀ ਕੀਤੀ ਕਿ ਅੱਗ ‘ਤੇ ਪੂਰੀ ਤਰ੍ਹਾਂ ਕਾਬੂ ਪਾ ਲਿਆ ਗਿਆ ਹੈ, ਜਿਸ ਨਾਲ ਆਲੇ ਦੁਆਲੇ ਦੇ ਖੇਤਰ ਦੀ ਸੁਰੱਖਿਆ ਯਕੀਨੀ ਬਣਾਈ ਗਈ ਹੈ। ਫਾਇਰ ਬ੍ਰਿਗੇਡ ਦੀ ਤੁਰੰਤ ਕਾਰਵਾਈ ਨੇ ਘਟਨਾ ਦੌਰਾਨ ਸੰਭਾਵੀ ਜਾਨ-ਮਾਲ ਦੇ ਨੁਕਸਾਨ ਨੂੰ ਟਾਲਣ ਵਿੱਚ ਮਦਦ ਕੀਤੀ। ਅੱਗ ਲੱਗਣ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments